ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਦੇ ਚੇਅਰਮੈਨ ਰਵਿੰਦਰ ਗੋਇਲ ਸੀ ਏ ਪੀ ਐੱਚ ਡੀ ਦੀ ਡਿਗਰੀ ਨਾਲ ਸਨਮਾਨਿਤ

ਮੋਗਾ,16 ਜਨਵਰੀ (ਜਸ਼ਨ): ਸਿੱਖਿਆ ਅਤੇ ਸਮਾਜਕ ਕੰਮਾਂ ‘ਚ ਆਪਣੇ ਵਿਲੱਖਣ ਯੋਗਦਾਨ ਕਾਰਨ ਬਾਲਜਬਰਿੱਜ ਯੂਨੀਵਰਸਿਟੀ ਡੋਮੀਨੀਕਾ ਵੱਲੋਂ ਸ਼੍ਰੀ ਰਵਿੰਦਰ ਗੋਇਲ ਸੀ ਏ ਨੂੰ ਪੀ ਐੱਚ ਡੀ ਡਿਗਰੀ ਨਾਲ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਦਿੱਲੀ ਵਿਖੇ ਹੋਈ ਕਨਵੋਕੇਸ਼ਨ ਵਿਚ ਰਵਿੰਦਰ ਗੋਇਲ ਖੁਦ ਸ਼ਾਮਲ ਨਹੀਂ ਹੋ ਸਕੇ ਸਨ ਅਤੇ ਉਹਨਾਂ ਦਾ ਇਹ ਸਨਮਾਨ ਪਰਮਜੀਤ ਕੌਰ ਐਡਮਿਨਸਟਰੇਟਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵੱਲੋਂ ਪ੍ਰਾਪਤ ਕੀਤਾ ਗਿਆ ਸੀ ਜੋ ਅੱਜ ਬਾਬਾ ਕੁੰਦਨ ਸਿੰਘ ਲਾਅ ਕਾਲਜ ਵਿਚ ਹੋਏ ਸਾਦੇ ਸਮਾਗਮ ਦੌਰਾਨ ਐਡਮਿਨਸਟਰੇਟਰ ਮੈਡਮ ਪਰਮਜੀਤ ਕੌਰ ਵੱਲੋ ਸ਼੍ਰੀ ਗੋਇਲ ਨੂੰ ਭੇਟ ਕੀਤਾ ਗਿਆ। ਇਸ ਮੌਕੇ ਲਾਅ ਕਾਲਜ ਦੇ ਪ੍ਰੈਜੀਡੈਂਟ ਦਵਿੰਦਰਪਾਲ ਸਿੰਘ ਰਿੰਪੀ ,ਡਾਇਰੈਕਟਰ ਹਰਦੀਪ ਕੌਰ,ਡਾਇਰੈਕਟਰ ਗਗਨਪ੍ਰੀਤ ਸਿੰਘ,ਡਾਇਰੈਕਟਰ ਸ਼ਗੁਨ ਗੋਇਲ,ਸ਼ੀ੍ਰਮਤੀ ਨੀਰੂ ਗੋਇਲ,ਪਿ੍ਰੰਸੀਪਲ ਅਤੇ ਸਟਾਫ਼ ਲਾਅ ਕਾਲਜ ਨੇ ਸ਼੍ਰੀ ਗੋਇਲ ਨੂੰ ਵਧਾਈ ਦਿੰਦਿਆਂ ਆਖਿਆ ਕਿ ਰਵਿੰਦਰ ਗੋਇਲ ਵੱਲੋਂ ਸਿੱਖਿਆ ਦੇ ਖੇਤਰ ਵਿਚ ਕੀਤੇ ਕੰਮਾਂ ਸਦਕਾ ਉਹਨਾਂ ਨੂੰ ਇਹ ਮਾਣਮੱਤਾ ਸਨਮਾਨ ਮਿਲਿਆ ਹੈ ਅਤੇ ਅੱਗੇ ਤੋਂ ਹੋਰ ਦਿ੍ਰੜਤਾ ਨਾਲ ਕੰਮ ਕਰਨਗੇ। ਇਸ ਮੌਕੇ ਸ਼੍ਰੀ ਰਵਿੰਦਰ ਗੋਇਲ ਨੇ ਆਖਿਆ ਕਿ ਉਹ ਇਸ ਸਨਮਾਨ ਲਈ ਪਰਮਾਤਮਾਂ ਦੇ ਸ਼ੁੱਕਗੁਜ਼ਾਰ ਹਨ ਅਤੇ ਉਹ ਹੁਣ ਸਮਾਜ ਸੇਵੀ ਕੰਮਾਂ ਅਤੇ ਸਿੱਖਿਆ ਦੇ ਖੇਤਰ ਵਿਚ ਤਨ, ਮਨ ਅਤੇ ਧੰਨ ਨਾਲ ਸੇਵਾ ਕਰਨਗੇ।