ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਸਕੂਲ ਵਿਖੇ ਮਨਾਇਆ ਸੈਨਾ ਦਿਵਸ

ਕੋਟਈਸੇ ਖਾਂ,16 ਜਨਵਰੀ (ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ‘ਇੰਡੀਅਨ ਆਰਮੀ ਡੇ’ ਮਨਾਇਆ ਗਿਆ । ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ  ਨੇ ਵਿਦਿਆਰਥੀਆ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਭਾਰਤ ਵਿੱਚ 15 ਜਨਵਰੀ ਨੂੰ “ਸੈਨਾ ਦਿਵਸ” ਮਨਾਇਆ ਜਾਂਦਾ ਹੈ ਅਤੇ ਕਿਹਾ ਕਿ ਦੇਸ਼ ਦੀ ਸੈਨਾ ਵਿੱਚ ਸ਼ਾਮਿਲ ਸੈਨਿਕਾ ਨੇ ਹਮੇਸ਼ਾ ਹੀ ਨਿਰਪੱਖ ਹੋ ਕੇ ਦੇਸ਼ ਲਈ ਬਲੀਦਾਨ ਦਿੱਤਾ ਹੈ ਅਤੇ ਅਨੇਕਾਂ ਹੀ ਸ਼ਹੀਦਾਂ ਨੇ ਆਪਣੀ ਕੁਰਬਾਨੀ ਦੇਸ਼ ਦੇ ਨਾਂ ਕੀਤੀ ਹੈ ਅਤੇ ਸਾਨੂੰ ਸਾਰਿਆ ਨੰੁ ਉਨ੍ਹਾਂ ਦੀ ਸ਼ਹੀਦੀ ਤੋਂ ਪ੍ਰੇਰਣਾ ਲੈ ਕੇ ਚੰਗੇ ਨਾਗਰਿਕ ਬਣਦਿਆ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ।ਇਸ ਸਮੇਂ ਪਿ੍ਰੰਸੀਪਲ ਮੁਨੀਸ਼ ਅਰੋੜਾ ਨੇ ਦੱਸਿਆ ਕਿ ਇਸ ਦਿਨ ਹੀ ਦਿੱਲੀ ਕਰਿੱਅਪਾ ਮੈਦਾਨ ‘ਚ ਸੈਨਿਕ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਦੇ ਹਨ । ।ਇਸ ਸਮੇਂ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਕੇਅਰ ਟੇਕਰ ਸਿਮਰਨਜੀਤ ਕੌਰ ਅਤੇ ਐੱਨ.ਸੀ.ਸੀ ਕੈਡਿਟਸ ਨੇ  ਸਾਰੇ ਬਹਾਦਰ ਸੈਨਿਕਾਂ ਨੂੰ ਸਲਾਮੀ ਦਿੱਤੀ ।