ਫੂਡ ਸਪਲਾਈ ਵਿਭਾਗ ਵੱਲੋਂ ਖਪਤਕਾਰ ਅਧਿਕਾਰਾਂ ਬਾਰੇ ਐਨ.ਜੀ.ਓਜ ਨੂੰ ਕੀਤਾ ਜਾਗਰੂਕ

ਮੋਗਾ 16 ਜਨਵਰੀ (ਜਸ਼ਨ): ਜਿਲ੍ਹਾ ਫੂਡ ਸਪਲਾਈ ਕੰਟਰੋਲਰ ਮੇਜਰ ਜੀ.ਐਸ ਕੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖਪਤਕਾਰ ਅਧਿਕਾਰਾਂ ਸਬੰਧੀ ਜਾਗਰੂਕ ਕਰਨ ਬਾਰੇ ਗੈਰ ਸਰਕਾਰੀ ਸੰਸਥਾਵਾਂ ਦੀ ਇੱਕ ਮੀਟਿੰਗ ਉਨ੍ਹਾਂ ਦੇ ਦਫਤਰ ਵਿਖੇ ਹੋਈ।  ਇਸ ਮੀਟਿੰਗ ਵਿੱਚ ਐਸ.ਕੇ ਬਾਂਸਲ ਐਨ.ਜੀ.ਓ ਦੀ ਅਗਵਾਈ ਵਿੱਚ 15 ਦੇ ਕਰੀਬ ਸੰਸਥਾਵਾ ਦੇ ਅਹੁਦੇਦਾਰਾਂ ਨੇ ਭਾਗ ਲਿਆ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਖਪਤਕਾਰ ਨੂੰ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੋਣ ਦੀ ਬਹੁਤ ਲੋੜ ਹੈ, ਉਨਾਂ ਕਿਹਾ ਕਿ ਬਹੁਤ ਸਾਰੀਆ ਆਈਟਮਾਂ ਤੇ ਆਈ.ਐਸ.ਆਈ ਮਾਰਕ, ਐਗਮਾਰਕ, ਵੂਲ ਮਾਰਕ ਆਦਿ ਦੇ ਨਿਸ਼ਾਨ ਲੱਗੇ ਹੁੰਦੇ ਹਨ ਜ਼ੋ ਕਿ ਉਸ ਦੀ ਗੁਣਵੱਤਾ ਦੀ ਪਹਿਚਾਣ ਹੁੰਦੀ ਹੈ। ਉਨਾਂ ਦੱਸਿਆ ਕਿ ਜੇਕਰ ਖਪਤਕਾਰ ਦੀ ਕਿਸੇ ਖਰੀਦੀ ਆਈਟਮ ਵਿੱਚ ਕੋਈ ਨੁਕਸ ਜਾ ਰੇਟ ਲਿਸਟ ਤੋ ਜਿਆਦਾ ਪੈਸੇ ਲਏ ਜਾਂਦੇ ਹਨ ਤਾਂ ਉਹ ਇਸ ਸਬੰਧੀ ਜਿਲ੍ਹਾ ਉਪਭੋਗਤਾਂ ਫੋਰਮ ਵਿੱਚ ਆਪਣੀ ਸ਼ਿਕਾਇਤ ਕਰ ਸਕਦਾ ਹੈ, ਉਨਾਂ ਦੱਸਿਆ ਕਿ ਪੈਟਰੋਲ ਪੰਪਾਂ ਤੇ ਖਪਤਕਾਰ ਤੇਲ ਦੀ ਕੁਆਲਟੀ ਅਤੇ ਨਾਪ-ਤੋਲ ਵੀ ਚੈਕ ਕਰ ਸਕਦਾ ਹੈ।ਇਸ ਮੀਟਿੰਗ ਵਿੱਚ ਐਨ.ਜੀ.ਓ ਮੈਬਰਾਂ ਵੱਲੋ ਇਹ ਮੰਗ ਕੀਤੀ ਕਿ ਬਜ਼ਾਰ ਵਿੱਚ ਘਟੀਆ ਮਿਲਾਵਟੀ ਕੁਆਲਟੀ ਦਾ ਖਾਦ ਪਦਾਰਥ ਅਤੇ ਨਕਲੀ ਚੀਜ਼ਾਂ ਵੇਚੀਆਂ ਜਾਦੀਆ ਹਨ ਉਨਾਂ ਨੂੰ ਰੋਕਣ ਵਾਸਤੇ ਸਰਕਾਰ ਵੱਲੋ ਐਨ.ਜੀ.ਓ ਨੂੰ ਕੁਝ ਅਧਿਕਾਰ ਮਿਲਣੇ ਚਾਹੀਦੇ ਹਨ ਤਾਂ ਜ਼ੋ ਲੋਕਾਂ ਨੂੰ ਸਹੀ ਖਾਦ ਪਦਾਰਥ ਮੁਹੱਈਆਂ ਹੋ ਸਕਣ। ਇਸ ਮੋਕੇ ਤੇ ਪੰਕਜ ਸੂਦ ਕੰਨਜਿਉਮਰ ਰਾਈਟਸ ਐਸੋਸੀਏਸ਼ਨ,ਚਮਨ ਲਾਲ ਗੋਇਲ ਗੋਪਾਲ ਗਊਸ਼ਾਲਾ, ਦਰਸ਼ਨ ਸਿੰਘ ਵਿਰਦੀ ਭਾਰਤ ਵਿਕਾਸ ਪ੍ਰੀਸ਼ਦ, ਰਵਿੰਦਰ ਸੀ.ਏ ਲਾਇਨਜ ਕਲੱਬ, ਦਵਿੰਦਰਪਾਲ ਰਿੰਪੀ, ਪ੍ਰੇਮ ਜੀ ਭਾਰਤੀ ਜਾਗਰਤੀ ਮੰਚ, ਵੀ ਪੀ ਸੇਠੀ ਸੀਨੀਅਰ ਸਿਟੀਜਨ, ਅਨਮੋਲ ਸ਼ਰਮਾਂ ਅਨਮੋਲ ਯੋਗ ਸੰਸਥਾ, ਰਾਜਸ੍ਰੀ ਸ਼ਰਮਾਂ ਯੋਗ ਸੇਵਾ ਟਰੱਸਟ, ਐਡਵੋਕੇਟ ਰਿਸ਼ਵ ਗਰਗ,  ਅਮਰਜੀਤ ਸਿੰਘ ਜੱਸਲ ਮਨੁੱਖੀ ਅਧਿਕਾਰ ਸੰਸਥਾ, ਆਦਿ ਮੈਬਰਾਂ ਤੋ ਇਲਾਵਾ  ਪੁਸ਼ਪਾ ਰਾਣੀ ਸਹਾਇਕ ਖੁਰਾਕ ਸਪਲਾਈਜ਼ ਅਫਸਰ ਅਤੇ ਪ੍ਰਦੀਪ ਸਿੰਘ ਬਰਾੜ ਇੰਸਪੈਕਟਰ ਸ਼ਾਮਿਲ ਹੋਏ।