ਸਕੂਲਾਂ ਦਾ ਸਮਾਂ ਹਾਲ ਦੀ ਘੜੀ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਹੀ ਰਹੇਗਾ,ਪ੍ਰਾਇਮਰੀ ਸਕੂਲਾਂ ਨੂੰ ਹੋਵੇਗੀ ਛੁੱਟੀ 3 ਵਜੇ

ਮੋਹਾਲੀ, 15 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਸ਼ਾਖਾ ਵੱਲੋਂ ਸੰਘਣੀ ਧੁੰਦ ਅਤੇ ਖ਼ਰਾਬ ਮੌਸਮ ਦੇ ਕਾਰਨ ਸੂਬੇ ਦੇ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲ 24 ਦਸੰਬਰ ਤੋਂ 15 ਜਨਵਰੀ ਤੱਕ 10 ਵਜੇ ਤੋਂ 4 ਵਜੇ ਤੱਕ ਲੱਗਣ ਦੇ ਹੁਕਮ ਜਾਰੀ ਕੀਤੇ ਸਨ। ਜਿਸ ਤੋਂ ਬਾਅਦ ਹੁਣ ਫਿਰ ਧੁੰਦ ਅਤੇ ਠੰਡ ਕਾਰਨ ਸਕੂਲਾਂ ਦੇ ਸਮੇਂ ਦੀ ਮਿਆਦ 19 ਜਨਵਰੀ ਤੱਕ ਵਧਾ ਦਿੱਤੀ ਗਈ ਹੈ। ਹੁਣ 19 ਜਨਵਰੀ ਤੱਕ ਸਾਰੇ ਪ੍ਰਾਇਮਰੀ ਸਕੂਲ ਸਵੇਰੇ 10 ਵਜੇ ਤੋਂ 3 ਵਜੇ ਤੱਕ ਅਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ 10 ਵਜੇ ਤੋਂ 4 ਵਜੇ ਤੱਕ ਲੱਗਣਗੇ।