ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਕਾਊਂਟ ਸੀਜ਼ਰ ਮੈਟੀ ਦੇ 211ਵੇਂ ਜਨਮ ਦਿਵਸ ਮੌਕੇ ਕਰਵਾਏ ਰਾਸ਼ਟਰ ਪੱਧਰੀ ਪ੍ਰੋਗਰਾਮ ਦੌਰਾਨ ਭਗਵੰਤ ਮਾਨ ਨੇ ਆਖਿਆ'' ਇਲੈਕਟ੍ਰੋਹੋਮਿਓਪੈਥੀ ਇਲਾਜ ਪ੍ਰਣਾਲੀ ਆਮ ਲੋਕਾਂ ਦੇ ਇਲਾਜ ਲਈ ਹੈ ਵਰਦਾਨ''

ਮੋਗਾ,15 ਜਨਵਰੀ (ਜਸ਼ਨ): ਪਿਛਲੇ ਦਿਨੀਂ ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਵੱਲੋਂ ਪ੍ਰਧਾਨ ਡਾ ਮਨਪ੍ਰੀਤ ਸਿੰਘ ਸਿੱਧੂ ਦੀ ਸੁਚੱਜੀ ਅਗਵਾਈ ਵਿਚ ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਕਾਊਂਟ ਸੀਜ਼ਰ ਮੈਟੀ ਦਾ 211ਵਾਂ ਜਨਮ ਦਿਨ ਮੋਗਾ ਵਿਖੇ ਰਾਸ਼ਟਰ ਪੱਧਰੀ ਪ੍ਰੋਗਰਾਮ ਕਰਵਾ ਕੇ ਮਨਾਇਆ ਗਿਆ।ਸਭ ਤੋਂ ਪਹਿਲਾਂ ਜੋਤੀ ਪ੍ਰਜਵਲਿਤ ਕਰਕੇ ਇਲੈਕਟ੍ਰੋਹੋਮਿਓਪੈਥੀ ਦੇ ਜਨਮ ਦਾਤਾ ਕਾਊਂਟ ਸੀਜ਼ਰ ਮੈਟੀ ਨੂੰ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਵੱਖ ਵੱਖ ਰਾਜਾਂ ਤੋਂ ਆਏ ਹੋਏ ਡਾਕਟਰਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਲੈਕਟ੍ਰੋਹੋਮਿਓਪੈਥੀ ਨੂੰ ਮਾਨਤਾ ਦਿਵਾਉਣ  ਵਾਸਤੇ ਪਾਰਲੀਮੈਂਟ ਵਿਚ ਆਵਾਜ਼ ਉਠਾਉਣਗੇ, ਕਿਉਂਕਿ ਇਹ ਦਵਾਈਆਂ ਹਰਬਲ ਹੋਣ ਕਰਕੇ ਇਨਾਂ ਦਾ ਕੋਈ ਨੁਕਸਾਨ ਨਹੀਂ ਹੈ ਅਤੇ ਸਸਤੀਆਂ ਵੀ ਪੈਂਦੀਆਂ ਹਨ। ਉਹਨਾਂ ਕਿਹਾ ਕਿ ਸਾਡੇ ਦੇਸ਼ ਦੀ 80% ਜਨਤਾ ਮਹਿੰਗਾ ਇਲਾਜ ਨਹੀਂ ਕਰਵਾ ਸਕਦੀ ਅਤੇ ਇਹ ਪੈਥੀ ਉਹਨਾਂ  ਲੋਕਾਂ ਵਾਸਤੇ ਜੀਵਨ ਦਾਨ ਦਾ ਕੰਮ ਕਰੇਗੀ । ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਸੀਬ ਸਿੰਘ ਬਾਵਾ, ਹਲਕਾ ਧਰਮਕੋਟ ਦੇ ਇੰਚਾਰਜ ਸੰਜੀਵ ਕੋਛੜ ਅਤੇ ਨਵਦੀਪ ਸੰਘਾ ਵੀ ਸਮਾਗਮ ਵਿਚ ਸ਼ਾਮਲ ਹੋਏ । ਹਿਮਾਚਲ ਈ ਡੀ ਏ ਦੇ ਪ੍ਰਧਾਨ ਡਾ ਸੁਰਿੰਦਰ ਠਾਕੁਰ ਨੇ ਕਾਊਂਟ ਸੀਜ਼ਰ ਮੈਟੀ ਦੇ ਜੀਵਨ ਤੇ ਚਾਨਣਾ ਪਾਇਆ। ਰੈਬੀਸਨ ਫਾਰਮਾ ਚੰਬਾ ਦੇ ਡਾਇਰੈਕਟਰ ਅਤੇ ਹਿਮਾਚਲ ਈ ਡੀ ਏ ਦੇ ਚੇਅਰਮੈਨ  ਡਾ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਲੈਕਟ੍ਰੋਹੋਮਿਓਪੈਥਿਕ ਦਵਾਈਆਂ ਨਾਲ ਕੈਂਸਰ,ਕਾਲਾ ਪੀਲੀਆ,ਡੇਂਗੂ,ਸ਼ੂਗਰ,ਫਾਇਬਰਾਇਡ ਰਸੌਲੀਆਂ ਅਤੇ ਹੋਰ ਬਹੁਤ ਸਾਰੇ ਲਾਇਲਾਜ ਰੋਗਾਂ ਦਾ ਸਾਈਡ ਇਫੈਕਟ ਰਹਿਤ ਇਲਾਜ ਸੰਭਵ ਹੈ। ਡਾ ਜਸਪਾਲ ਸਿੰਘ ਸੰਧੂ ਨੇ ਇਲੈਕਟ੍ਰੋ ਹੋਮਿਓਪੈਥੀ ਦੇ ਇਤਿਹਾਸ ਤੇ ਚਾਨਣਾ ਪਾਇਆ   ਸਮਾਗਮ ਵਿੱਚ ਯੂਪੀ, ਉੱਤਰਾਖੰਡ,ਝਾਰਖੰਡ,ਹਿਮਾਚਲ ਪੰਜਾਬ,ਹਰਿਆਣਾ,ਚੰਡੀਗੜ੍ਹ,ਰਾਜਸਥਾਨ,ਦਿੱਲੀ,ਛੱਤੀਸਗੜ੍ਹ,ਜੰਮੂ ਕਸ਼ਮੀਰ,ਮਹਾਰਾਸ਼ਟਰ ਤੋਂ ਵੱਡੀ ਗਿਣਤੀ ਵਿੱਚ ਡਾਕਟਰ ਪਹੁੰਚੇ ਹੋਏ ਸਨ ਜਿੰਨ੍ਹਾਂ ਵਿੱਚ ਪ੍ਰੈਸ ਸਕੱਤਰ ਡਾ ਦਰਬਾਰਾ ਸਿੰਘ,ਸਹਾਇਕ ਪ੍ਰੈੱਸ ਸਕੱਤਰ ਡਾ ਕਰਮਜੀਤ ਸਿੰਘ ਦੌਧਰ,ਜਨਰਲ ਸਕੱਤਰ ਜਗਮੋਹਣ ਸਿੰਘ ਧੂੜਕੋਟ,ਕੈਸ਼ੀਅਰ ਡਾ ਸ਼ਿੰਦਰ ਸਿੰਘ ਕਲੇਰ,ਡਾ ਐਸ ਕੇ ਕਟਾਰੀਆ,ਡਾ ਸੁਖਦੇਵ ਸਿੰਘ ਦਿਉਲ,ਡਾ ਕਮਲ,ਆਫਿਸ ਸਕੱਤਰ ਡਾ ਮਨਜੀਤ ਸਿੰਘ ਸੱਗੂ,ਡਾ ਜਗਜੀਤ ਸਿੰਘ ਗਿੱਲ,ਡਾ ਜਸਪਾਲ ਸਿੰਘ ਵਿਰਕ,ਡਾ ਅਨਿਲ ਅਗਰਵਾਲ,ਡਾ ਪਰਮਿੰਦਰ ਪਾਠਕ ਡਾ ਰਾਜਵੀਰ ਸਿੰਘ ਰੌਂਤਾ ਆਦਿ ਹਾਜ਼ਰ ਸਨ। ਡਾਇਰੈਕਟਰ ਡਾ ਜਸਵਿੰਦਰ ਸਿੰਘ ਸਮਾਧ ਭਾਈ ਨੇ ਆਏ ਹੋਏ ਡਾਕਟਰ ਸਾਹਿਬਾਨ ਦਾ ਧੰਨਵਾਦ ਕੀਤਾ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ