ਮਾਊਂਟ ਲਿਟਰਾ ਜ਼ੀ ਸਕੂਲ 'ਚ 72ਵੇਂ ਸੈਨਾ ਦਿਵਸ ਮੌਕੇ ਹੋਏ ਸਮਾਗਮ ਦੌਰਾਨ ਡਾਇਰੈਕਟਰ ਅਨੁਜ ਗੁਪਤਾ ਨੇ ਆਖਿਆ ''ਜਦੋਂ ਦੇਸ਼ ਦੇ ਵੀਰ ਸਿਪਾਹੀ ਦਿਨ ਰਾਤ ਸਰਹੱਦਾਂ ਦੀ ਰਾਖੀ ਕਰਦੇ ਨੇ ਤਾਂ ਹੀ ਅਸੀਂ ਆਰਾਮ ਦੀ ਨੀਂਦ ਸੌਂਦੈ''

ਮੋਗਾ,15 ਜਨਵਰੀ (ਜਸ਼ਨ): ਮਾਊਂਟ ਲਿਟਰਾ ਜ਼ੀ ਸਕੂਲ 'ਚ ਅੱਜ 72ਵਾਂ ਸੈਨਾ ਦਿਵਸ ਮਨਾਇਆ ਗਿਆ। ਇਕ ਵਿਸ਼ੇਸ਼ ਸਭਾ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੱਜ ਦੇ ਦਿਨ ਸਾਡੇ ਦੇਸ਼ ਵਿਚ ਸੈਨਿਕਾਂ ਨੂੰ ਸਨਮਾਨ ਦੇਣ ਲਈ ਫੌਜ ਦੇ ਸਾਰੇ ਮੁੱਖ ਦਫਤਰਾਂ ਵਿਚ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ। ਉਹਨਾਂ ਕਿਹਾ ਕਿ ਸੈਨਾ ਨਿਰਸਵਾਰਥ ਸੇਵਾ ਕਰਨ ਵਿਚ ਮਿਸਾਲ ਕਾਇਮ ਕਰਦੀ ਹੈ ਅਤੇ ਉਹਨਾਂ ਦੇ ਸਾਹਮਣੇ ਦੇਸ਼ ਪਿਆਰ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਲਈ ਸ਼ਹੀਦ ਹੋਣ ਵਾਲੇ ਵੀਰ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਕੀਤਾ । ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਆਖਿਆ ਕਿ ਜਦੋਂ ਦੇਸ਼ ਦੇ ਇਹ ਵੀਰ ਸਿਪਾਹੀ ਸਰਹੱਦਾਂ ਦੀ ਰਾਖੀ ਲਈ ਦਿਨ ਰਾਤ ਕੰਮ ਕਰਦੇ ਹਨ ਤਾਂ ਸਾਰਾ ਦੇਸ਼ ਆਰਾਮ ਦੀ ਨੀਂਦ ਸੌਂਦਾ ਹੈ। ਸਕੂਲ ਦੀ ਪ੍ਰਿੰਸੀਪਲ ਨਿਰਮਲ ਧਾਰੀ ਨੇ ਆਖਿਆ ਕਿ ਵਤਨ 'ਤੇ ਮਰ ਮਿਟਣ ਵਾਲੇ ਇਹਨਾਂ ਬਹਾਦਰ ਸੈਨਿਕਾਂ ਨੂੰ ਉਹ ਦਿਲ ਤੋਂ ਸੱਜਦਾ ਕਰਦੇ ਹਨ । ਉਹਨਾਂ ਆਖਿਆ ਕਿ ਜਿਸ ਤਰਾਂ ਦੇਸ਼ ਦੀ ਰਾਖੀ ਕਰਨ ਵਾਲਿਆਂ ਇਹਨਾਂ ਸੈਨਿਕਾਂ ਦੇ ਦਿਲਾਂ ਵਿਚ ਦੇਸ਼ ਪ੍ਰਤੀ ਪਿਆਰ ਹੁੰਦਾ ਹੈ ਤੇ ਉਹ ਦੇਸ਼ ਦੀ ਰਾਖੀ ਕਰਨ ਲਈ ਆਪਣੇ ਪ੍ਰਾਣਾਂ ਦੀ ਬਾਜ਼ੀ ਲਗਾ ਦਿੰਦੇ ਹਨ ਉਸੇ ਤਰਾਂ ਸਾਨੂੰ ਵੀ ਉਹਨਾਂ ਸੈਨਿਕਾਂ ,ਸ਼ਹੀਦ ਸੈਨਿਕਾਂ ਦੇ ਵਾਰਿਸਾਂ ਅਤੇ ਉਹਨਾਂ ਦੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ