ਮੈਗਸੀਪਾ ਸਿਖਲਾਈ ਵਰਕਸ਼ਾਪ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ ਨੂੰ ਅਪਾਹਜ਼ ਵਿਅਕਤੀਆਂ ਪ੍ਰਤੀ ਚੰਗਾ ਵਿਵਹਾਰ ਰੱਖਣ ਦਾ ਦਿੱਤਾ ਸੱਦਾ

ਮੋਗਾ 15 ਜਨਵਰੀ:(ਜਸ਼ਨ):ਅਪਾਹਜ ਵਿਅਕਤੀਆਂ ਦੇ ਸਸ਼ਕਤੀਕਰਨ ਲਈ ਪੰਜਾਬ ਸਰਕਾਰ ਵਲੋਂ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਤਹਿਤ ਮੈਗਸਿਪਾ (ਮਹਾਤਮਾ ਗਾਂਧੀ ਸਟੈਟ ਇੰਸਟੀਚਿਊਸ਼ਨ ਆਫ ਪਬਲਿਕ ਐਡਮਿਨਸਟਰੇਸ਼ਨ) ਰਿਜਨਲ ਸੈਂਟਰ ਬਠਿੰਡਾ ਵੱਲੋਂ ਜ਼ਿਲ੍ਹਾ ਮੋਗਾ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕ੍ਰਮਚਾਰੀਆਂ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵੱਖਵੱਖ ਪੱਧਰ ਦੇ 35 ਸਿਹਤ ਅਧਿਕਾਰੀਆਂ ਸਮੇਤ ਸੀਨੀਅਰ ਮੈਡੀਕਲ ਅਫ਼ਸਰਾਂ ਨੇ ਭਾਗ ਲਿਆ।ਜਰਨੈਲ ਸਿੰਘ, ਰਿਜਨਲ ਪ੍ਰੋਜੈਕਟ ਡਾਇਰੈਕਟਰ ਬਠਿੰਡਾ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ ਨੂੰ ਅਪਾਹਜ ਲੋਕਾਂ ਦੇ ਹੌਂਸਲੇ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ ਤਾਂ ਜੋ ਇਸ ਸਮਾਜ ਵਿੱਚ ਅਪਾਹਜ ਵਿਅਕਤੀ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਾ ਸਮਝਣ। ਇਸ ਮੌਕੇ ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਅਪਾਹਜ ਵਿਅਕਤੀਆਂ ਦੇ ਅਧਿਕਾਰਾਂ ਦੇ ਐਕਟ ਬਾਰੇ ਵੀ ਜਾਣੂੰ ਕਰਵਾਇਆ।ਉਨ੍ਹਾਂ ਕਿਹਾ ਕਿ ਅਪਾਹਜ ਵਿਅਕਤੀਆਂ ਪ੍ਰਤੀ ਸਾਨੂੰ ਆਪਣਾ ਮਾਨਸਿਕ, ਸਮਾਜਿਕ ਦ੍ਰਿਸ਼ਟੀਕੋਣ ਅਤੇ ਅਪਾਹਜਾਂ ਪ੍ਰਤੀ ਚੰਗਾ ਵਿਵਹਾਰ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਉਹ ਵੀ ਇਸੇ ਸਮਾਜ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਅਪਾਹਜ ਵਿਅਕਤੀਆਂ ਲਈ ਸਰਕਾਰ ਦੁਆਰਾ ਦਿੱਤੇ ਜਾਂਦੇ ਲਾਭ ਅਤੇ ਸਕੀਮਾਂ ਬਾਰੇ ਵੀ ਉਨ੍ਹਾਂ ਨੂੰ ਜਾਣੂੰ ਕਰਵਾਇਆ ਜਾਵੇ।ਜਰਨੈਲ ਸਿੰਘ ਨੇ ਕਿਹਾ ਕਿ ਅਪਾਹਜ ਬਚਿਆ ਨੂੰ ਹਰ ਖੇਤਰ ਵਿਚ ਅੱਗੇ ਲਿਆਉਣ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਤੇ ਯੋਜਨਾਂਵਾਂ ਦਾ ਹਰੇਕ ਨਾਗਰਿਕ ਨੂੰ ਲਾਭ ਦੇਣਾ ਯਕੀਨੀ ਬਣਾਉਣਾ ਚਾਹੀਦਾ ਹੈ। ਇਸ ਅਵਸਰ ਤੇ ਡਾ. ਸੰਜੇ ਬਾਂਸਲ ਐਮ.ਡੀ. ਆਰਥੋ ਸਿਵਲ ਹਸਪਤਾਲ ਮੋਗਾ, ਅਵਤਾਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅ ਸੈਕੰਡਰੀ ਸਕੂਲ ਚੰਦਪੁਰਾਣਾ ਨੇ ਡਿਸਅਬੈਲਿਟੀ ਐਕਟ ਦੇ ਵੱਖ ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸ੍ਰੀ ਮਨਦੀਪ ਸਿੰਘ ਕੋਰਡੀਨੇਟਰ ਰਿਜਨਲ ਸੈਂਟਰ ਬਠਿੰਡਾ ਨੇ ਇਸ ਪ੍ਰੋਗਰਾਮ ਦੀ ਮਹੱਤਤਾ ਬਾਰੇ ਵਧੇਰੀ ਜਾਣਕਾਰੀ ਦਿੱਤੀ।