ਗੋਲਡਨ ਐਜੂਕੇਸ਼ਨ ਮੋਗਾ ਦੇ ਵਿਦਿਆਰਥੀ ਆਈਲੈਟਸ ਵਿਚ ਵੀ ਮਾਰ ਰਹੇ ਨੇ ਮੱਲਾਂ

ਮੋਗਾ,15 ਜਨਵਰੀ (ਜਸ਼ਨ):ਪ੍ਰਭਾਵਸ਼ਾਲੀ ਢੰਗ ਨਾਲ ਇੰਮੀਗਰੇਸ਼ਨ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਗੋਲਡਨ ਐਜੂਕੇਸ਼ਨ ਸੰਸਥਾ ਦੇ ਵਿਦਿਆਰਥੀ ਹੁਣ ਆਈਲੈਟਸ ਵਿਚ ਵੀ ਮੱਲਾਂ ਮਾਰਨ ਲੱਗੇ ਨੇ । ਸੰਸਥਾ ਦੇ ਵਿਦਿਆਰਥੀ ਪਰਮਿੰਦਰ ਸਿੰਘ ਨੇ ਓਵਰਆਲ 7.0 ਬੈਂਡ, ਗਗਨਦੀਪ ਕੌਰ ਨੇ ਓਵਰਆਲ 6.5, ਜਸਪਰੀਤ ਸਿੰਘ ਨੇ ਓਵਰਆਲ 6.5 ਬੈਂਡ, ਬਿਪਨਦੀਪ ਕੌਰ ਨੇ 6.5 ਬੈਂਡ, ਅਰਪਨਜੋਤ ਕੌਰ ਨੇ 6.5 ਬੈਂਡ, ਹਾਸਲ ਕਰ ਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ । ਐਮ.ਡੀ ਸੁਭਾਸ਼ ਪਲਤਾ, ਡਾਇਰੈਕਟਰ ਰਮਨ ਅਰੋੜਾ ਅਤੇ ਸ਼੍ਰੀ ਅਮਿਤ ਪਲਤਾ ਨੇ ਦੱਸਿਆ ਕਿ ਸੰਸਥਾ ਵਿਚ ਵਿਦਿਆਰਥੀਆਂ ਨੂੰ ਵਧਿਆ ਕੋਚਿੰਗ, ਲੇਟੈਸਟ ਸਟੱਡੀ ਮਟੀਰੀਅਲ, ਇਕੱਲੇ-ਇਕੱਲੇ ਵਿਦਿਆਰਥੀ ਦੀ ਸਪੀਕਿੰਗ, ਰੀਡਿੰਗ , ਲਿਸਨਿੰਗ ਤੇ ਰਾਈਟਿੰਗ ਦੀਆਂ ਕਲਾਸਾਂ ਲਗਵਾਈਆਂ ਜਾਂਦੀਆਂ ਹਨ । ਓਹਨਾ ਨੇ ਦੱਸਿਆ ਕਿ ਸੰਸਥਾ ਵਿਚ ਤਜ਼ਰਬੇਦਾਰ ਸਟਾਫ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਵਾ ਕੇ ਆਈਲੈਟਸ ਦੀ ਤਿਆਰੀ ਵਿਸਤਾਰ ਪੂਰਵਕ ਕਰਵਾਉਦੇਂ ਹਨ ਤਾਂ ਜੋ ਵਿਦਿਆਰਥੀ ਆਈਲੈਟਸ ਵਿਚ ਉੱਚੇ ਬੈਂਡ ਹਾਸਲ ਕਰਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਣ। ਇਸ ਮੌਕੇ ਡਾਇਰੈਕਟਰ ਸੁਭਾਸ਼ ਪਲਤਾ ਅਤੇ ਸਟਾਫ ਨੇ ਵਿਦਿਆਰਥੀਆਂ ਨੂੰ ਬੈਂਡ ਪਰਾਪਤ ਕਰਨ ਤੇ ਵਧਾਈ ਦਿਤੀ ਅਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।