ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ,ਆਨਰੇਰੀ ਪੀ ਐੱਚ ਡੀ ਦੀ ਡਿਗਰੀ ਨਾਲ ਸਨਮਾਨੇ ਗਏ

ਮੋਗਾ,14 ਜਨਵਰੀ (ਜਸ਼ਨ): ਸਿੱਖਿਆ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਵੱਖ ਵੱਖ ਅਦਾਰਿਆਂ ਵਿਚ ਵਿਲੱਖਣ ਯੋਗਦਾਨ ਪਾਉਣ ਵਾਲੇ ਦਵਿੰਦਰਪਾਲ ਸਿੰਘ ਰਿੰਪੀ ਨੂੰ ਉਸ ਸਮੇਂ ਡਾਕਟਰ ਬਣਨ ਦਾ ਮਾਣ ਹਾਸਲ ਹੋਇਆ ਜਦੋਂ ਬਾਲਜ਼ਬਰਿੱਜ ਯੂਨੀਵਰਸਿਟੀ ਡੋਮੋਨਿਕਾ ਵੱਲੋਂ ਉਹਨਾਂ ਨੂੰ ਪੀ ਐੱਚ ਡੀ ਦੀ ਡਿਗਰੀ ਨਾਲ ਨਿਵਾਜਿਆ ਗਿਆ । ਇਹ ਡਿਗਰੀ ਦਿੱਲੀ ਦੇ ਇੰਦਰਾਪੁਰਮ ਹੈਬੀਟੈਟ ਸੈਂਟਰ ਵਿਖੇ ਪਨਾਮਾ ਦੇ ਐੱਚ ਈ ਰੀਕੈਰਡੋ ਡਿਪਟੀ ਹੈੱਡ ਮਿਸ਼ਨ ਵੱਲੋਂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਦਾਨ ਕੀਤੀ ਗਈ ਇਸ ਮੌਕੇ ਸਮੁੱਚੇ ਦੇਸ਼ ਵਿਚੋਂ ਸਿੱਖਿਆ ਸ਼ਾਸਤਰੀ ਅਤੇ ਬੁੱਧੀਜੀਵੀ ਸ਼ਾਮਲ ਹੋਏ। ਇਸ ਮੌਕੇ ਸਿੱਖਿਆ ਦੇ ਖੇਤਰ ਵਿਚ ਯੋਗਦਾ ਪਾਉਣ ਵਾਲੇ 36 ਵਿਅਕਤੀਆਂ ਨੂੰ ਇਹ ਸਨਮਾਨ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਿੱਖਿਆ ਸ਼ਾਸਤਰੀ ਅਤੇ ਉੱਘੇ ਸਮਾਜਸੇਵੀ ਦਵਿੰਦਰਪਾਲ ਸਿੰਘ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੈਅਰਮੈਨ ,ਬਾਬਾ ਕੁੰਦਰ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਦੇ ਪ੍ਰਧਾਨ ,ਸੈਕਰਡ ਹਾਰਟ ਸਕੂਲ ਧੂੜਕੋਟ ਕਲਾਂ ਦੇ ਚੇਅਰਮੈਨ ਅਤੇ ਦੇਸ਼ ਭਗਤ ਕਾਲਜ ਦੇ ਡਾਇਰੈਕਟਰ ਵਜੋਂ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਪਾ ਰਹੇ ਹਨ। ਦਵਿੰਦਰਪਾਲ ਸਿੰਘ ਰਿੰਪੀ ਨੇ ‘ਸਾਡਾ ਮੋਗਾ ਡੌਟ ਕੌਮ ’ ਲਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਨੇ ਵੱਡੇ ਸਨਮਾਨ ਲਈ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ । ਉਹਨਾਂ ਕਿਹਾ ਕਿ ਮਾਪਿਆਂ ਦੇ ਆਸ਼ੀਰਵਾਦ ,ਬੱਚਿਆਂ ਦੇ ਪਿਆਰ ਅਤੇ ਪਤਨੀ ਦੇ ਅਣਥੱਕ ਸਹਿਯੋਗ ਸਦਕਾ ਇਹ ਮਾਣ ਨਸੀਬ ਹੋਇਆ ਹੈ । ਦਵਿੰਦਪਾਲ ਸਿੰਘ ਰਿੰਪੀ ਨੇ ਆਖਿਆ ਕਿ ਇਹ ਸਨਮਾਨ ਹਾਸਿਲ ਹੋਣ ਤੋਂ ਬਾਅਦ ਉਹ ਪਹਿਲਾਂ ਦੀ ਤਰਾਂ ਦਿ੍ਰੜਤਾ ਨਾਲ ਸਿੱਖਿਆ ਦੇ ਨਾਲ ਨਾਲ ਸਮਾਜ ਸੇਵਾ ਦੇ ਕਾਰਜਾਂ ਨੂੰ ਸਰਅੰਜਾਮ ਦਿੰਦੇ ਰਹਿਣਗੇ।