ਸੜਕ ਸੁਰੱਖਿਆ ਹਫਤੇ ਦੇ ਚੌਥੇ ਦਿਨ ਸੈਂਟ ਯੂਸਫ ਕਾਨਵੈਂਟ ਸਕੂਲ ਅਤੇ ਲਰਨਿੰਗ ਫੀਲਡ ਸਕੂਲ ਦੇ ਡਰਾਈਵਰਾਂ ਦਾ ਲਗਵਾਇਆ ਜਾਗਰੂਕਤਾ ਸੈਮੀਨਾਰ

ਮੋਗਾ 14 ਜਨਵਰੀ(ਜਸ਼ਨ): ਜ਼ਿਲ੍ਹਾ ਪ੍ਰਸ਼ਾਸਨ ਅਤੇ ਮੋਗਾ ਪੁਲਿਸ ਵੱਲੋ ਆਮ ਜਨਤਾ ਵਿੱਚ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਪੈਦਾ ਕਰਨ ਲਈ 11 ਤੋ 17 ਜਨਵਰੀ ਤੱਕ ਚੱਲਣ ਵਾਲੇ 31 ਵੇ ਸੜਕ ਸੁਰੱਖਿਆ ਸਪਤਾਹ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਟ੍ਰੈਫਿਕ ਪੁਲਿਸ ਮੋਗਾ ਵੱਲੋ ਗੁਲਾਬ ਦਾ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਇਹ ਅਹਿਸਾਸ ਦਿਵਾਇਆ ઠਜਾ ਰਿਹਾ ਹੈ ਕਿ ਉਹ ਆਪਣੀ ਫੁੱਲਾਂ ਵਰਗੀ ਕੀਮਤੀ ਜਾਨ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਅਣਦੇਖੀ ਦੇ ਕਾਰਣ ਸੜਕੀ ਦੁਰਘਟਨਾਵਾਂ ਦਾ ਸ਼ਿਕਾਰ ਬਣਾ ਰਹੇ ਹਨ। ਟ੍ਰੈਫਿਕ ਪੁਲਿਸ ਵੱਲੋ ਇਹ ਹਫ਼ਤਾ ਪੂਰੇ ਜ਼ੋਸ ਨਾਲ ਮਨਾਇਆ ਜਾ ਰਿਹਾ ਹੈ।ਸੜਕ ਸੁਰੱਖਿਆ ਹਫਤੇ ਦੇ ਚੌਥੇ ਦਿਨ ਸੀਨੀਅਰ ਕਪਤਾਨ ਪੁਲਿਸ ਅਮਰਜੀਤ ਸਿੰਘ ਬਾਜਵਾ ਜੀ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਮਿਤੀ 14 ਜਨਵਰੀ ਨੂੰ ਸੈਂਟ ਯੂਸਫ ਕਾਨਵੈਂਟ ਸਕੂਲ ਅਤੇ ਲਰਨਿੰਗ ਫੀਲਡ ਸਕੂਲ ਦੇ ਡਰਾਈਵਰਾਂ ਦਾ ਸੈਮੀਨਾਰ ਲਗਵਾਇਆ ਗਿਆ ਜਿਸ ਵਿਚ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ ਐਸ ਆਈ ਕੇਵਲ ਸਿੰਘ ਵੱਲੋਂ ਟਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ  ਆਪਣੇ ਭਾਸ਼ਣ ਜਰੀਏ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਆਪਣੇ ਸਕੂਲੀ ਵਾਹਨਾਂ ਦੇ ਸਾਰੇ ਕਾਗਜ਼ ਪੂਰੇ ਰੱਖੇ ਜਾਣ ਅਤੇ ਬਿਨਾਂ ਲਾਇਸੰਸ ਦੇ  ਕੋਈ ਵੀ ਵਹੀਕਲ ਨਾ ਚਲਾਉਣ। ਉਨ੍ਹਾਂ ਕਿਹਾ ਕਿ  ਡਰਾਈਵਰ ਆਪਣੀਆਂ ਗੱਡੀਆਂ ਵਿੱਚ ਸਾਫ ਸਫਾਈ ਦਾ ਵੀ ਖਾਸ ਖਿਆਲ ਰੱਖਣ। ਇਸ ਮੌਕੇ ਉਨ੍ਹਾਂ ਵੱਲੋਂ ਸਾਰੀਆਂ ਸਕੂਲ ਵੈਨਾ ਦੀ ਚੈਕਿੰਗ ਕੀਤੀ ਗਈ।  ਮਹਿਲਾ  ਸਿਪਾਹੀ ਸਿਮਰਨਜੀਤ ਕੌਰ ਨੇ ਡਰਾਈਵਰਾਂ ਨੂੰ ਰੋਡ ਸਾਈਨਜ਼ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਸਿਪਾਹੀ ਗੁਰਪ੍ਰੀਤ ਸਿੰਘ ਨੇ ਆਏ ਡਰਾਈਵਰ ਨੂੰ ਟਰੈਫਿਕ ਨਿਯਮਾਂ ਨੂੰ ਦਰਸਾਉਂਦੇ ਪੈੰਫਲੈਂਟ ਵੰਡੇ ਗਏ।ਇਸ ਮੌਕੇ ਓਮ ਪ੍ਰਕਾਸ਼ ਸੋਨੀ ਨੇ ਡਰਾਈਵਰਾਂ ਨੂੰ ਰੋਡ ਉਪਰ ਸਹੀ ਢੰਗ ਨਾਲ ਚੱਲਣ  ਲਈ ਅਤੇ ਵੀਹਕਲਾਂ ਦੀ ਸਪੀਡ ਨੂੰ ਕੰਟਰੋਲ ਵਿੱਚ ਰੱਖਣ ਲਈ ਦੱਸਿਆ ਤਾਂ ਜੋ ਅਣਜਾਇਆਂ ਜਾ ਰਹੀ ਜਾਨਾ ਨੂੰ ਬਚਾਇਆ ਜਾ ਸਕੇ।