ਐਨ.ਡੀ.ਐਮ.ਏ ਵੱਲੋ ਮੋਗਾ ਦੇ 200 ਵਲੰਟੀਅਰਾਂ ਨੂੰ ਹੜ੍ਹਾਂ ਵਰਗੀ ਸਥਿਤੀ ਨਾਲ ਨਿਪਟਣ ਲਈ ਦਿੱਤੀ ਜਾਵੇਗੀ ਸਿਖਲਾਈ

ਮੋਗਾ, 14 ਜਨਵਰੀ(ਜਸ਼ਨ) : ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋ 30 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਲੰਟੀਅਰਾਂ ਨੂੰ ਭਾਰਤ ਸਰਕਾਰ ਦੇ ਆਪਦਾ ਮਿਤਰਾ ਪ੍ਰੋਜੈਕਟ ਤਹਿਤ ਹੜ੍ਹਾਂ ਵਰਗੀ ਸਥਿਤੀ ਨਾਲ ਨਿਪਟਣ ਲਈ  ਟ੍ਰੇਨਿੰਗ ਦੇ ਰਿਹਾ ਹੈ, ਜਿਸ ਵਿੱਚੋ ਪੰਜਾਬ ਰਾਜ ਵਿੱਚੋ ਜ਼ਿਲ੍ਹਾਾ ਮੋਗੇ ਨੂੰ ਚੁਣਿੀਆ ਗਿਆ ਹੈ।   ਜਿਸ ਤਹਿਤ ਐਨਡੀਐਮਏ ਦੀ ਇਕ ਟੀਮ ਨੇ ਅੱਜ  ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਆਪਦਾ ਮਿੱਤਰਾ ਤਹਿਤ ਸਿਖਲਾਈ ਸ਼ੁਰੂ ਕਰਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਆਪਦਾ ਮਿਤਰਾ ਇੱਕ ਇੱਕ ਕੇਂਦਰੀ  ਸਕੀਮ ਹੈ ਜਿਸ ਤਹਿਤ ਪਿਛਲੇ ਹੜ੍ਹਾਂ ਦੇ ਅਧਾਰ ਤੇ ਦੇਸ਼ ਭਰ ਵਿੱਚ  30 ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 200 ਕਮਿਊਨਿਟੀ ਵਾਲੰਟੀਅਰਾਂ ਨੂੰ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਜਾਣੀ ਹੈ।ਐਨਡੀਐਮਏ ਟੀਮ ਦੇ ਸੰਯੁਕਤ ਸਲਾਹਕਾਰ ਨਵਲ ਪ੍ਰਕਾਸ਼ ਅਤੇ ਪ੍ਰਾਜੈਕਟ ਐਸੋਸੀਏਟ ਆਪਦਾ ਮਿੱਤਰਾ ਬ੍ਰਜੇਸ਼ ਜੈਸਵਾਲ ਦੀ ਟੀਮ ਨੇ  ਡਿਪਟੀ ਕਮਿਸ਼ਨਰ ਸੰਦੀਪ ਹੰਸ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ. ਮੋਗਾ) ਸਤਵੰਤ ਸਿੰਘ ਅਤੇ ਐਸ.ਡੀ.ਐਮ ਧਰਮਕੋਟ ਡਾ: ਨਰਿੰਦਰ ਸਿੰਘ ਧਾਲੀਵਾਲ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਟੀਮ ਨੂੰ ਦੱਸਿਆ ਕਿ ਐਸਡੀਐਮ ਧਰਮਕੋਟ ਨੂੰ ਸਿਖਲਾਈ ਦਾ ਇੰਚਾਰਜ ਬਣਾਇਆ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਲੰਟੀਅਰਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਟੀਮ ਨੂੰ ਭਰੋਸਾ ਦਿਵਾਇਆ  ਕਿ ਵਲੰਟੀਅਰਾਾਂ ਦੀ ਸਿਖਲਾਈ ਜਲਦ ਹੀ ਸ਼ੁਰੂ ਕੀਤੀ ਜਾਵੇਗੀ। ਸੰਯੁਕਤ ਸਲਾਹਕਾਰ ਐਨਡੀਐਮਏ ਨਵਲ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਮਕਸਦਨ ਕਮਿਊਨਿਟੀ ਵਾਲੰਟੀਅਰਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਸਿਖਲਾਈ ਦੇਣਾ ਹੈ ਤਾਂ: ਜੋ ਉਹ ਕਿਸੇ ਵੀ ਸੰਕਟ ਦੀ ਸਥਿਤੀ ਵਿੱਚ ਜਲਦ ਤੋੇ ਜਲਦ ਪਹੁੰਚ ਕੇ ਲੋਕਾਂ ਅਤੇ ਜਿਲ੍ਹਾ ਪ੍ਰਸ਼ਾਸਨ ਦੀ ਮੱਦਦ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸਵੈਇੱਛੁਕ ਅਧਾਰ ਤੇ ਸਿਖਲਾਈ ਲੈਣ ਲਈ ਤਿਆਰ 200 ਵਲੰਟੀਅਰਾਂ ਨੂੰ ਮੋਗਾ ਜ਼ਿਲ੍ਹੇ ਵਿੱਚ ਸਿਖਲਾਈ ਦਿੱਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਵਲੰਟੀਅਰਾਂ ਨੂੰ ਸੰਕਟਕਲੀਨ ਸਥਿਤੀ ਨਾਲ ਨਜਿੱਠਣ ਲਈ 25-25 ਵਲੰਟੀਅਰਾਂ ਦੇ ਬੈਚਾਂ ਨੂੰ  2 ਹਫ਼ਤਿਆਂ ਦੀ ਸਖਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵਲੰਟੀਅਰ  ਬਿਪਤਾ ਨੂੰ ਪ੍ਰਭਾਵਸ਼ਾਲੀ ਪ੍ਰਤਿਕਿ੍ਰਆ ਦੇ ਪ੍ਰਭਾਵ ਵਿਚ ਸਹਾਇਤਾ ਕਰਨਗੇ ਅਤੇ ਪ੍ਰਭਾਵਤ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਵਿਚ ਜ਼ਿਲਾ ਪ੍ਰਸ਼ਾਸਨ ਦੀ ਸਹਾਇਤਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਨੂੰ ਸ਼ੁਰੂ ਕਰਨ ਲਈ 22.70 ਲੱਖ ਰੁਪਏ ਦੀ ਗਰਾਂਟ ਡਿਪਟੀ ਕਮਿਸ਼ਨਰ ਮੋਗਾ ਵੱਲੋ ਪਹਿਲਾੀ ਕਿਸ਼ਤ ਵਜੋ ਜਾਰੀ ਕਰ ਦਿੱਤੀ ਗਈ ਹੈ ਜਦੋਂ ਕਿ ਸਿਖਲਾਈ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਦੂਸਰੀ ਕਿਸ਼ਤ ਵੀ ਜਾਰੀ ਕਰ ਦਿੱਤੀ ਜਾਵੇਗੀ।