ਡਿਪਟੀ ਕਮਿਸ਼ਨਰ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ 50 ਸਾਲ ਪੂਰੇ ਹੋਣ ਤੇ ਕਿਤਾਬਚਾ ਕੀਤਾ ਜਾਰੀ

ਮੋਗਾ 14 ਜਨਵਰੀ: (ਜਸ਼ਨ) :-  ਭੂਮੀ ਤੇ ਜਲ ਸੰਭਾਲ ਵਿਭਾਗ ਦੇ ਵਿਕਾਸ ਕਾਰਜਾਂ ਸਬੰਧੀ ਵਿਭਾਗ ਦੇ 50 ਸਾਲ ਪੂਰੇ ਹੋਣ ਤੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਵੱਲੋ ਇੱਕ ਕਿਤਾਬਚਾ ਜਾਰੀ ਕੀਤਾ ਗਿਆ। ਇਸ ਮੋਕੇ ਉਨ੍ਹਾਂ ਨਾਲ ਵਧੀਕ ਡਿਪਟੀ  ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਵਧੀਕ ਡਿਪਟੀ  ਕਮਿਸ਼ਨਰ ਜਰਨਲ ਸ੍ਰੀਮਤੀ ਅਨੀਤਾ ਦਰਸ਼ੀ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ, ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ, ਉਪ ਮੰਡਲ ਮੈਜਿਸਟ੍ਰੇਟਬਾਘਾਪੁਰਾਣਾ ਸਵਰਨਜੀਤ ਕੌਰ , ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਰਾਮ ਸਿੰਘ ਸ਼ਾਮਿਲ ਹੋਏ।  ਇਸ ਮੋਕੇ ਉਪ ਮੰਡਲ ਭੂਮੀ ਰੱਖਿਆ ਅਫਸਰ ਮੋਗਾ ਸੰਦੀਪ ਸਿੰਘ  ਨੇ ਦੱਸਿਆ ਕਿ ਭੂਮੀ ਅਤੇ ਜਲ ਸੰਭਾਲ ਵਿਭਾਗ 15 ਦਸੰਬਰ 1969' ਚ ਖੇਤੀਬਾੜੀ ਵਿਭਾਗ ਤੋ ਵੱਖ ਹੋ ਕੇ ਆਪਣੀ ਹੌਦ ਵਿੱਚ ਆਇਆ ਸੀ। ਉਨ੍ਹਾਂ ਕਿਹਾ ਕਿ ਵੱਲੋ ਇਸ ਇਸ ਸਮੇ  ਵਿਭਾਗ ਵੱਲੋ ਪਿਛਲੇ 50 ਸਾਲਾ ਤੋ ਹੁਣ ਤੱਕ ਕੀਤੇ ਗਏ ਕੰਮਾਂ ਸੰਬਧੀ ਦੱਸਿਆ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋ ਸੂਬੇ ਅੰਦਰ ਵੱਖ ਵੱਖ ਗਤੀਵਿਧੀਆ ਤਹਿਤ ਮੁੱਖ ਤੋਰ ਤੇ ਜਲ ਸੰਭਾਲ ਨੂੰ ਸੁਧਾਰਨ, ਬੈਂਚ ਟਰੇਸਿੰਗ, ਲੈਂਡ ਰੈਕਲੇਮੇਸ਼ਨ, ਲੈਂਡ ਲੈਵਲਿੰਗ, ਖਾਲੇ  ਬਣਾਉਣ ਦੇ ਕੰਮ, ਫਾਰਮ ਮਸ਼ੀਨਰੀ  ਅਧਾਰਿਤ ਕੰਮ, ਵਾਟਰ ਹਾਰਵੈਸਟਿੰਗ ਸਟਰਕਚਰ, ਬਰਸਾਤੀ ਪਾਣੀ ਦੀ ਸੰਭਾਲ, ਪਾਣੀ ਦੇ ਪੁਰਾਤਣ ਜਲ ਭੰਡਾਰਾਂ ਦਾ ਨਵੀਨੀਕਰਨ, ਤੁਪਕਾ ਅਤੇ ਫੁਹਾਰਾ ਸਿੰਚਾਈ, ਜਮੀਨ ਦੋਜ ਪਾਇਪ ਲਾਇਨ ਪ੍ਰਣਾਲੀ, ਐਸ.ਟੀ.ਪੀ. ਦੇ ਸੌਧੇ ਹੋਏ ਪਾਣੀ ਨੂੰ ਸਿੰਚਾਈ ਲਈ ਵਰਤਨ ਲਈ, ਵਾਟਰ ਸ਼ੈਡ ਮੈਨਜਮੈਨਟ ਪ੍ਰੋਜੈਕਟ ਤੇ ਸੌਲਰ ਇਰਿਗੇਸ਼ਨ ਪ੍ਰੋਜੈਕਟ ਆਦਿ ਦੇ ਕੰਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾ ਦਾ ਸਿੱਧਾ ਮੰਤਵ ਪੰਜਾਬ ਦੇ ਡਿਗਦੇ ਹੋਏ ਪਾਣੀ ਨੂੰ ਬਚਾੳੇਣਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਤੁਪਕਾ ਅਤੇ ਫੁਹਾਰਾ ਸਿੰਚਾਈ ਸਿਸਟਮ, ਜਮੀਨ ਦੋਜ ਪਾਇਪ ਲਾਇਨ, ਐਸ.ਟੀ.ਪੀ. ਦੇ ਸੌਧੇ ਹੋਏ ਪਾਣੀ ਨੂੰ ਸਿੰਚਾਈ ਲਈ ਵਰਤਨ ਲਈ ਆਦਿ ਦੇ ਕੰਮ ਕੀਤੇ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਵਿਭਾਗ ਵੱਲੋ ਦਿੱਤੀਆ ਜਾ ਰਹੀਆਂ ਸਕੀਮਾਂ ਜਿੰਨ੍ਹਾ ਵਿੱਚ ਜਮੀਨ ਦੋਜ ਪਾਇਪ ਲਾਈਨ ਰਾਹੀ ਕਿਸਾਨਾ ਨੂੰ 50 ਫੀਸਦੀ ਅਤੇ ਤੁਪਕਾ ਅਤੇ ਫੁਹਾਰਾ ਸਿੰਚਾਈ  ਸਿਸਟਮ ਲਵਾਉਣ ਤੇ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋ ਇਲਾਵਾ ਸਕੀਮ ਅਧੀਨ ਔਰਤਾਂ ਅਤੇ ਛੋਟੇ ਕਿਸਾਨਾਂ ਨੂੰ 90 ਫੀਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਕਮਿਉਨਟੀ ਜਮੀਨ ਦੋਜ ਪਾਇਪ ਲਾਈਨ ਦੇ ਕੰਮਾਂ ਵਿੱਚ 90 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਇਹਨਾ ਸਕੀਮਾ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਕਿ ਜਿਵੇ ਕਿ ਲਗਭਗ 3 ਫੀਸਦੀ ਜਮੀਨ ਹੋਰ ਵਾਹੀ ਯੋਗ ਹੋ ਜਾਦੀ ਹੈ ਅਤੇ ਲਗਭਗ 25 ਤੋ 90 ਫੀਸਦੀ ਪਾਣੀ ਦੀ ਵੀ ਬਚਤ ਹੁੰਦੀ ਹੈ। ਕਿਸਾਨਾਂ ਦਾ ਲੇਬਰ ਅਤੇ ਖਾਂਦਾ ਦਾ ਖਰਚਾ ਵੀ ਘੱਟ ਹੋ ਜਾਦਾ ਹੈ।