ਹੇਮਕੁੰਟ ਸਕੂਲ ਦੇ ਐੱਨ.ਐੱਸ.ਐੱਸ. ਵਲੰਟੀਅਰਜ਼ ਨੇ ਮਨਾਇਆ ਯੁਵਾ ਦਿਵਸ

ਕੋਟਈਸੇ ਖਾਂ,13 ਜਨਵਰੀ (ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਅੱਜ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਕਿਹਾ ਕਿ ਹਰ ਸਾਲ 12 ਜਨਵਰੀ ਨੂੰ ਦੇਸ਼ ਭਰ ‘ਚ ਰਾਸ਼ਟਰੀ ਯੁਵਾ ਦਿਵਸ  ਮਨਾਇਆ ਜਾਂਦਾ ਹੈ। ਭਾਰਤ ਸਰਕਾਰ ਨੇ 12 ਜਨਵਰੀ ਨੂੰ ਸੁਆਮੀ ਵਿਵੇਕਨੰਦ, ਜੋ ਇੱਕ ਸਮਾਜ ਸੁਧਾਰਕ ਸਨ, ਦੇ ਜਨਮ ਦਿਨ ਨੂੰ ਰਾਸ਼ਟਰੀ ਯੁਵਾ  ਦਿਵਸ ਦੇ ਤੌਰ ਤੇ ਮਨਾਉਣ ਲਈ ਐਲਾਨ ਕੀਤਾ ਸੀ ਤਦ ਤੋਂ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਇਸ ਦੌਰਾਨ ਸਕੂਲ ਵਿਦਿਆਰਥੀਆਂ ਨੇ ਪਰੇਡ,ਸੰਗੀਤ ਪੇਸ਼ ਕੀਤਾ। ਪਿ੍ਰੰਸੀਪਲ ਮੁਨੀਸ਼ ਅਰੋੜਾ ਨੇ ਸੁਆਮੀ ਵਿਵੇਕਾਨੰਦ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਦੇ ਵਿਖਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ।