ਐੱਸ ਡੀ ਐੱਮ ਬਾਘਾਪੁਰਾਣਾ ਮੈਡਮ ਸਵਰਨਜੀਤ ਕੌਰ ਨੇ 31ਵੇਂ ਸੜਕ ਸੁਰੱਖਿਆ ਸਪਤਾਹ ਦੇ ਤੀਸਰੇ ਦਿਨ ਬਾਘਾਪੁਰਾਣਾ ਵਿਖੇ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਕੱਢੀ ਗਈ ਜਾਗਰੂਕਤਾ ਰੈਲੀ ਦੀ ਕੀਤੀ ਅਗਵਾਈ

ਮੋਗਾ 13 ਜਨਵਰੀ(ਜਸ਼ਨ): ਆਮ ਜਨਤਾ ਵਿੱਚ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਪੈਦਾ ਕਰਨ ਦੇ ਮਕ’ਸਦ ਨਾਲ ਮਨਾਏ ਜਾ ਰਹੇ 31ਵੇ ਸੜਕ ਸੁਰੱਖਿਆ ਸਪਤਾਹ ਦੇ ਤੀਸਰੇ ਦਿਨ ਬਾਘਾਪੁਰਾਣਾ  (ਮੋਗਾ) ਵਿਖੇ  ਖੁਸ਼ਹਾਲੀ ਦੇ ਰਾਖਿਆਂ (ਜੀ.ਓ.ਜੀ.) ਵੱਲੋਂ ਜਾਗਰੂਕਤਾ ਰੈਲੀ ਆਯੋਜਿਤ ਕੀਤੀ ਗਈ। ਇਸ ਜਾਗਰੂਕਤਾ ਰੈਲੀ ਦੀ ਅਗਵਾਈ ਉਪ ਮੰਡਲ ਮੈਜਿਸਟਰੇਟ ਬਾਘਾਪੁਰਾਣਾ ਸ੍ਰੀਮਤੀ ਸਵਰਨਜੀਤ ਕੌਰ ਨੇ ਕੀਤੀ।  ਰੈਲੀ ਵਿੱਚ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ ਐਸ ਆਈ ਕੇਵਲ ਸਿੰਘ ਆਪਣੀ ਪੂਰੀ ਟੀਮ ਦੇ ਨਾਲ ਹਾਜ਼ਰ ਹੋਏ। ਰੈਲੀ ਵਿੱਚ ਟਰੈਫਿਕ ਇੰਚਾਰਜ ਬਾਘਾਪੁਰਾਣਾ  ਏ,ਐਸ,ਆਈ  ਜਗਦੇਵ ਸਿੰਘ, ਏ ਐਸ ਆਈ ਨੇਤਰਪਾਲ ਸਿੰਘ, ਸਿਪਾਹੀ ਰੂਪ ਸਿੰਘ, ਲੇਡੀ ਸਿਪਾਹੀ ਸੰਦੀਪ ਕੌਰ   ਟਰੈਫਿਕ ਐਜੂਕੇਸ਼ਨ ਸੈਲ ਮੋਗਾ ਤੋਂ  ਹੌਲਦਾਰ ਸਰਵਨ ਸਿੰਘ ਲੇਡੀ   ਸਿਪਾਹੀ ਸਿਮਰਨਜੀਤ ਕੌਰ ਸਿਪਾਹੀ ਗੁਰਪ੍ਰੀਤ ਸਿੰਘ ਹਾਜਰ ਸਨ। ਇਸੇ ਤਰ੍ਹਾਂ ਐਫ.ਸੀ.ਆਈ. ਬਾਘਾਪੁਰਾਣਾ (ਮੋਗਾ) ਦੇ ਡਰਾਈਵਰਾਂ ਨੂੰ ਜਾਗਰੂਕ ਕਰਨ ਲਈ ਵੀ ਸੈਮੀਨਾਰ ਲਗਵਾਇਆ ਗਿਆ। ਇਸ ਸੈਮੀਨਾਰ ਵਿਚ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ ਐਸ ਆਈ ਕੇਵਲ ਸਿੰਘ ਵੱਲੋਂ ਟਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਕੇਵਲ ਸਿੰਘ ਨੇ ਸਾਰੇ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਸੜਕ ਉੱਪਰ ਗੱਡੀ  ਚਲਾਉਣ ਸਮੇਂ ਡਰਾਈਵਰ ਆਪਣੀ ਸੀਟ ਬੈਲਟ ਜ਼ਰੂਰ ਲਗਾਉਣ ਅਤੇ ਉਹ ਸ਼ਰਾਬ ਪੀਕੇ ਗੱਡੀ ਨਾ ਚਲਾਉਣ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਵਾਹਨਾਂ ਦੇ ਸਾਰੇ ਕਾਗਜ਼ ਪੂਰੇ ਰੱਖਣ ਅਤੇ ਬਿਨਾਂ ਲਾਇਸੰਸ ਦੇ  ਕੋਈ ਵੀ ਵਹੀਕਲ ਨਾ ਚਲਾਉਣ ਅਤੇ ਗੱਡੀਆਂ ਨੂੰ ਹਮੇਸ਼ਾ ਸਾਫ ਰੱਖਣ। ਕੱਢੀ ਗਈ ਜਾਗਰੂਕਤਾ ਰੈਲੀ ਵਿੱਚ ਮਹਿਲਾ ਸਿਪਾਹੀ ਸਿਮਰਨਜੀਤ ਕੌਰ ਨੇ ਡਰਾਈਵਰਾਂ ਨੂੰ ਰੋਡ ਸਾਈਨਜ਼ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਸਿਪਾਹੀ ਗੁਰਪ੍ਰੀਤ ਸਿੰਘ ਨੇ ਆਏ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਨੂੰ ਦਰਸਾਉਂਦੇ ਪੈੰਫਲੈਂਟ ਵੰਡੇ। ਇਸ ਸੈਮੀਨਾਰ ਵਿੱਚ  ਸਿਵਲ ਹਸਪਤਾਲ ਤੋਂ ਅੱਖਾਂ ਦੇ ਮਾਹਿਰ ਡਾਕਟਰ ਕੇਵਲ ਕ੍ਰਿਸ਼ਨ ਦੁਆਰਾ ਡਰਾਈਵਰਾਂ ਦੀਆਂ ਅੱਖਾਂ ਦੇ ਚੈਕਅੱਪ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ