ਸ. ਬਲਜੀਤ ਸਿੰਘ ਨੈਸਲੇ ਨਮਿੱਤ ਹੋਈ ਅੰਤਿਮ ਅਰਦਾਸ 'ਚ ਪਹੁੰਚੀਆਂ ਰਾਜਨੀਤਕ ,ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭੇਂਟ ਕੀਤੇ ਸ਼ਰਧਾ ਦੇ ਫੁੱਲ

Tags: 
ਮੋਗਾ,12 ਜਨਵਰੀ (ਜਸ਼ਨ): ਨੈਸਲੇ ਅਧਿਕਾਰੀ ਸ. ਬਲਜੀਤ ਸਿੰਘ ਪਿਛਲੇ ਦਿਨੀਂ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਏ ਸਨ ,ਉਹਨਾਂ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਗੋਬਿੰਦਸਰ ਸਾਹਿਬ ,ਈਸ਼ਰ ਸਿੰਘ ਨਗਰ ਵਿਖੇ ਹੋਈ ਜਿੱਥੇ ਨੈਸਲੇ ਕੰਪਨੀ ਦੇ ਅਧਿਕਾਰੀਆਂ ,ਰਾਜਨੀਤਕ ਸ਼ਖਸੀਅਤਾਂ,ਵੱਖ ਵੱਖ ਧਾਰਮਿਕ ਅਤੇ ਸਮਾਜ ਸੇਵਾ ਸੋਸਾਇਟੀਆਂ ਦੇ ਨੁਮਾਇੰਦਿਆਂ, ਸ਼ਹਿਰ ਨਿਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਜ਼ਿੰਦਗੀ ਦੇ ਫਲਸਫੇ ਬਾਰੇ ਸਮਝਾਇਆ । ਇਸ ਮੌਕੇ ਨੈਸਲੇ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਜੌਹਲ, ਡਾ: ਕੇ ਐੱਸ ਦਿਓਲ ,ਡਾ: ਰਾਜੀਵਪਾਲ ਠਾਕੁਰ ,ਡਾ: ਕਲਵੰਤ ਸਿੰਘ ਧਾਲੀਵਾਲ, ਡਾ: ਸਵਰਨਜੀਤ ਸਿੰਘ ਅਰੋੜਾ, ਖਾਦੀ ਬੋਰਡ ਦੇ ਸਾਬਕਾ ਡਾਇਰੈਕਟਰ ਰਾਜਵੰਤ ਸਿੰਘ ਮਾਹਲਾ,ਤਹਿਸੀਲਦਾਰ ਲਖਵਿੰਦਰ ਗਿੱਲ, ਫਿਲਫੋਟ ਦੇ ਡਾਇਰੈਕਟਰ ਚਰਨਕਮਲ ਸਿੰਘ,ਰਮਨਦੀਪ ਸੂਦ, ਕੌਂਸਲਰ ਮਨਜੀਤ ਮਾਨ, ਕੌਂਸਲਰ ਮਨਜੀਤ ਧੰਮੂ,ਸਾਲਾਸਰਧਾਮ ਤੋਂ ਸੁਸ਼ੀਲ ਕੁਮਾਰ ਮਿੱਡਾ,ਜਗਦੀਸ਼ ਤਾਂਗੜੀ,ਯਕੀਨ ਕੁਮਾਰ,ਪਵਨ ਅਰੋੜਾ,ਅਵਤਾਰ ਸਿੰਘ,ਰਾਜੀਵ ਬਾਂਸਲ,ਪੰਡਿਤ ਜੈ ਨਰਾਇਣ,ਡਾ: ਚਮਨ ਲਾਲ ਸੱਚਦੇਵਾ,ਓਮਾ ਸੱਚਦੇਵਾ,ਅਮਰ ਸਿੰਘ ਐੱਸ ਡੀ ਓ,ਗੁਰਦਰਸ਼ਨ ਸਿੰਘ ਭੁੱਲਰ ਸਬ ਇੰਸਪੈਕਟਰ ਸਪੈਸ਼ਲ ਬਰਾਂਚ,ਬੂਟਾ ਸਿੰਘ,ਜਸਵਿੰਦਰਪਾਲ ਬੱਬੂ ਝੰਜੀ,ਮਦਨਲਾਲ ,ਸੰਦੀਪ ਕੁਮਾਰ ਝੰਜੀ,ਹਰਜੀਤ ਸਿੰਘ ,ਕੇਵਲ ਸਿੰਘ ,ਜੋਗਿੰਦਰ ਸਿੰਘ,ਦਵਿੰਦਰ ਸਿੰਘ ਆਸਟਰੇਲੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਇਸ ਮੌਕੇ ਨੈਸਲੇ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਜੌਹਲ ਨੇ ਆਖਿਆ ਕਿ ਸ. ਬਲਜੀਤ ਸਿੰਘ ਅਜਿਹੀ ਸ਼ਖਸੀਅਤ ਸਨ ਜਿਹਨਾਂ ਆਪਣੀ ਨੌਕਰੀ ਬਹੁਤ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਕੀਤੀ । ਉਹਨਾਂ ਕਿਹਾ ਕਿ ਸ.ਬਲਜੀਤ ਸਿੰਘ ਬਹੁਤ ਨੇਕ ਸ਼ਖਸੀਅਤ ਦੇ ਮਾਲਕ ਸਨ ਜਿਹਨਾਂ ਤਮਾਮ ਉਮਰ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕੀਤਾ ਅਤੇ ਛੋਟਿਆਂ ਨੂੰ ਦੁਲਾਰਦਿਆਂ ਉਹਨਾਂ ਦਾ ਦਿਲ ਜਿੱਤਿਆ । ਉਹਨਾਂ ਆਖਿਆ ਕਿ ਬਲਜੀਤ ਸਿੰਘ ਦੇ ਜਾਣ ਨਾਲ ਪਰਿਵਾਰ ਨੂੰ ਤਾਂ ਸਦਮਾ ਪੁੱਜਾ ਹੀ ਹੈ ਬਲਕਿ ਸਮਾਜ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਨੈਸਲੇ ਵੈੱਲਫੇਅਰ ਐਸੋਸੀਏਸ਼ਨ, ਲਾਲਾ ਲਾਜਪਤ ਰਾਏ ਇੰਸੀਟੀਚਿਊਟ,ਸ਼ਾਲਾਸਰਧਾਮ ਅਤੇ ਬਰਜਿੰਦਰ ਸਿੰਘ ਬਰਾੜ  ਵੱਲੋਂ ਭੇਜੇ ਗਏ ਸ਼ੋਕ ਮਤੇ ਪੜ੍ਹੇ ਗਏ। ਇਸ ਮੌਕੇ ਬਲਜੀਤ ਸਿੰਘ ਦੇ ਪਰਿਵਾਰ ਵੱਲੋਂ ਗੁਰਦੁਆਰਾ ਗੋਬਿੰਦਸਰ ਬਾਬਾ ਈਸ਼ਰ ਸਿੰਘ ਨਗਰ ਲਈ 11 ਹਜ਼ਾਰ ਰੁਪਏ,ਸਾਲਾਸਰਧਾਮ ਲਈ 5100 ,ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ 5100,ਬੀੜ ਬਾਬਾ ਬੁੱਢਾ ਸਾਹਿਬ 5100,,ਮਹਿਦੇਆਣਾ ਸਾਹਿਬ 5100, ਕੁਸ਼ਟ ਆਸ਼ਰਮ ਮੋਗਾ 5100 ਅਤੇ ਪੰਜਪੀਰ ਲਈ 2100, ਬਾਬਾ ਸੂਰਤ ਸਿੰਘ 2100 ,ਬਾਬਾ ਅਕਬਰਸ਼ਾਹ ਪਿੰਡ ਹਰਾਜ 2100 ਅਤੇ ਹੋਰ ਵੱਖ ਵੱਖ ਧਾਰਮਿਕ ਸੰਸਥਾਵਾਂ ਲਈ ਦਾਨ ਰਾਸ਼ੀ ਦਿੱਤੀ ਗਈ।
ਅੰਤਿਮ ਅਰਦਾਸ ਉਪਰੰਤ ਆਈਆਂ ਸ਼ਖਸੀਅਤਾਂ ਨੇ ਸ. ਬਲਜੀਤ ਸਿੰਘ ਦੇ ਭਰਾ ਭਜਨ ਸਿੰਘ,ਸਪੁੱਤਰਾਂ ਸ. ਕਿਰਨਦੀਪ ਸਿੰਘ ਬਾਂਹਬਾ ,ਲਵਪ੍ਰੀਤ ਸਿੰਘ ਬਾਂਹਬਾ ,ਮਾਤਾ ਸਵਰਨ ਕੌਰ,ਪਿਤਾ ਦਰਸ਼ਨ ਸਿੰਘ ਅਤੇ ਬਲਜੀਤ ਸਿੰਘ ਦੀ ਧਰਮਪਤਨੀ ਬੀਬੀ ਰੁਪਿੰਦਰ ਕੌਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।