ਆਕਸਬਿ੍ਰਜ ਵਰਲਡ ਸਕੂਲ ਨੇ ਵਿਲੱਖਣ ਢੰਗ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਕੋਟਕਪੂਰਾ, 12 ਜਨਵਰੀ (ਪੱਤਰ ਪਰੇਰਕ) :- ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦੇ ਕੇ ਸਥਾਨਕ ਆਕਸਬਿ੍ਰਜ ਵਰਲਡ ਸਕੂਲ ਦੀ ਮੈਨੇਜਮੈਂਟ ਨੇ ਲੋਹੜੀ ਦੇ ਤਿਉਹਾਰ ਨੂੰ ਮਨਾਉਂਦਿਆਂ ਜਿੱਥੇ ਬਜ਼ੁਰਗਾਂ ਨੂੰ ਉਨਾਂ ਦੇ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਨਾਲ ਹੱਸਣ-ਖੇਡਣ, ਗਾਉਣ ਅਤੇ ਮਨੋਰੰਜਨ ਕਰਨ ਦਾ ਮੌਕਾ ਦਿੱਤਾ, ਉੱਥੇ ਬਜੁਰਗਾਂ ਨੇ ਵੀ ਖੁਦ ਬੋਲੀਆਂ ਪਾਈਆਂ, ਮਾਡਲਿੰਗ ਕੀਤੀ ਅਤੇ ਗਿੱਧੇ-ਭੰਗੜੇ ਦੇ ਪ੍ਰੋਗਰਾਮ ’ਚ ਹਿੱਸਾ ਲੈ ਕੇ ਖੂਬ ਮਨੋਰੰਜਨ ਕੀਤਾ। ਪਿ੍ਰੰਸੀਪਲ ਮੈਡਮ ਸਮੀਨਾ ਖੁਰਾਣਾ ਅਤੇ ਵਾਈਸ ਪਿ੍ਰੰਸੀਪਲ ਮੈਡਮ ਸਪਨਾ ਬਜਾਜ ਨੇ ਦੱਸਿਆ ਕਿ ਪੋ੍ਰਗਰਾਮ ਦੀ ਸ਼ੁਰੂਆਤ ਮੈਡਮ ਸ਼ਿਵਾਲੀ ਅਤੇ ਸ੍ਰ ਗੁਰਦੀਪ ਸਿੰਘ ਵਲੋਂ ਦੁੱਲਾ ਭੱਟੀ ਦੀ ਕਹਾਣੀ ਸੁਣਾਉਣ ਨਾਲ ਹੋਈ। ਉਨਾਂ ਦੱਸਿਆ ਕਿ ਪਹਿਲਾਂ ਸਕੂਲ ’ਚ ਪੜਦੇ ਬੱਚਿਆਂ ਨੇ ਗਿੱਧਾ, ਭੰਗੜਾ, ਕੋਰੀਓਗ੍ਰਾਫੀ, ਸ਼ੇਅਰੋ-ਸ਼ਾਇਰੀ ਅਤੇ ਚੁਟਕਲਿਆਂ ਨਾਲ ਹਾਜਰੀ ਲਵਾਈ ਤੇ ਫਿਰ ਬਜੁਰਗਾਂ ਨੂੰ ਮਨੋਰੰਜਨ ਕਰਨ ਅਰਥਾਤ ਲੋਹੜੀ ਦਾ ਭਰਪੂਰ ਆਨੰਦ ਮਾਣਨ ਦਾ ਮੌਕਾ ਦਿੱਤਾ ਗਿਆ। ਪਹਿਲਾਂ ਬੱਚਿਆਂ ਅਤੇ ਫਿਰ ਬਜੁਰਗਾਂ ਨੇ ਵਿਲੱਖਣ ਢੰਗ ਨਾਲ ਨਵੀਂ ਤਰਾਂ ਦੀਆਂ ਖੇਡਾਂ ਦਾ ਵੀ ਆਨੰਦ ਮਾਣਿਆਂ। ਉਨਾਂ ਦੱਸਿਆ ਕਿ ਵਧੀਆ ਵੰਨਗੀ ਪੇਸ਼ ਕਰਨ ਵਾਲੇ ਬਜੁਰਗਾਂ ਅਤੇ ਬੱਚਿਆਂ ਨੂੰ ਮੈਨੇਜਮੈਂਟ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਦੇਸਾ ਸਿੰਘ ਮੌਂਗਾ, ਚੇਅਰਮੈਨ ਸੰਜੀਵ ਰਾਏ ਸ਼ਰਮਾ, ਪ੍ਰਧਾਨ ਦੀਪਕ ਸਿੰਘ ਮੌਂਗਾ ਅਤੇ ਉਪ ਪ੍ਰਧਾਨ ਮਨਦੀਪ ਸਿੰਘ ਮੌਂਗਾ ਨੇ ਬੱਚਿਆਂ ਅਤੇ ਬਜੁਰਗਾਂ ਵਲੋਂ ਪੇਸ਼ ਕੀਤੀ ਗਈ ਪੇਸ਼ਕਾਰੀ ਪ੍ਰਤੀ ਖੁਸ਼ੀ ਜਾਹਰ ਕਰਦਿਆਂ ਆਖਿਆ ਕਿ ਆਕਸਬਿ੍ਰਜ ਵਰਲਡ ਸਕੂਲ ਭਵਿੱਖ ’ਚ ਵੀ ਇਸੇ ਤਰਾਂ ਬਜੁਰਗਾਂ ਨੂੰ ਉਨਾਂ ਦੇ ਬੱਚਿਆਂ ਨਾਲ ਆਨੰਦ ਮਾਣਨ ਅਤੇ ਪੁਰਾਣਾ ਸੱਭਿਆਚਾਰ ਤਰੋਤਾਜਾ ਕਰਨ ਦੇ ਮੌਕੇ ਮੁਹੱਈਆ ਕਰਵਾਉਂਦਾ ਰਹੇਗਾ।