ਕਾਰ ਅਤੇ ਜੀਪ ਦਰਮਿਆਨ ਟੱਕਰ ‘ਚ ਨਵੀਂ ਵਿਆਹੀ ਜੋੜੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ,ਚਾਰ ਜ਼ਖਮੀਂ

Tags: 

ਮੋਗਾ, 11 ਜਨਵਰੀ (ਲਛਮਣਜੀਤ ਸਿੰਘ ਪੁਰਬਾ)-11 ਜਨਵਰੀ ਦੀ ਦੇਰ ਸ਼ਾਮ ਨਵ ਵਿਆਹੁਤਾ ਜੋੜੇ ਲਈ ਆਖਰੀ ਸ਼ਾਮ ਸਿੱਧ ਹੋਈ ਜਦੋਂ ਵਿਆਹ ਤੋਂ ਵਾਪਸ ਜਾ ਰਹੇ ਇਸ ਜੋੜੇ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਦਿਆਂ ਮੁੱਲਾਪੁਰ ਤੋਂ ਆ ਰਹੀ ਸਕੋਰਪਿਓ ਨਾਲ ਜਾ ਟਕਰਾਈ । ਮੋਗਾ ਲੁਧਿਆਣਾ ਰੋਡ ‘ਤੇ ਹੋਏ ਇਸ ਹਾਦਸੇ ਵਿਚ ਤਿੰਨ ਜਾਣਿਆਂ ਦੀ ਮੌਤ ਹੋ ਗਈ ਜਦਕਿ  ਚਾਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਿਕ ਰਾਏਕੋਟ ਨਿਵਾਸੀ ਜਸਪਾਲ ਸਿੰਘ ਆਪਣੀ ਪਤਨੀ ਗੁਰਪ੍ਰੀਤ ਕੌਰ ਅਤੇ ਆਪਣੀ ਸਾਲੀ ਪ੍ਰਦੀਪ ਕੌਰ ਨਾਲ ਮੋਗਾ ਵਿਖੇ ਇਕ ਵਿਆਹ ਸਮਾਗਮ ‘ਤੇ ਆਏ ਸਨ ਅਤੇ ਦੇਰ ਸ਼ਾਮ ਉਹ ਵਾਪਸ ਰਾਏਕੋਟ ਜਾ ਰਹੇ ਸਨ ਪਰ ਜਦ ਉਹ ਪਿੰਡ ਮਹਿਣਾ ਕੋਲ ਪਹੁੰਚੇ ਤਾਂ ਕਾਰ ਬੇਕਾਬੂ ਹੋ ਕੇ ਫੁੱਟਪਾਥ ਨੂੰ ਤੋੜਦੀ ਹੋਈ ਦੂਸਰੇ ਪਾਸਿਉਂ ਲੁਧਿਆਣਾ ਵੱਲੋਂ ਆ ਰਹੀ ਇਕ ਸਕਾਰਪੀਓ ਗੱਡੀ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਜਸਪਾਲ ਸਿੰਘ (30 ਸਾਲ) ਅਤੇ ਉਸ ਦੇ ਨਾਲ ਬੈਠੀ ਉਸਦੀ ਪਤਨੀ ਗੁਰਪ੍ਰੀਤ ਕੌਰ (25 ਸਾਲ) ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਸਕਾਰਪੀਓ ਵਿਚ ਸਵਾਰ ਬਲਵਿੰਦਰ ਕੌਰ (64 ਸਾਲ) ਪਤਨੀ ਰਘਬੀਰ ਸਿੰਘ ਵਾਸੀ ਨਾਥੇ ਵਾਲਾ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਸਕਾਰਪਿਓ ਵਿਚ ਸਵਾਰ ਦੋ ਵਿਅਕਤੀ ਅਤੇ ਮਹਿਲਾ ਬੁਰੀ ਤਰਾਂ ਜਖਮੀ ਹੋ ਗਏ ਜਿਹਨਾਂ ਨੂੰ ਲੁਧਿਆਣਾ ਲਈ ਰੈਫਰ ਕੀਤਾ ਗਿਆ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ