ਮੋਗਾ ਵਿਖੇ ਨਾਗਰਿਕਤਾ ਸੋਧ ਐਕਟ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ‘ਤਿਰੰਗਾ ਰੈਲੀ ’ ਕੱਢੀ ਗਈ

ਮੋਗਾ,11 ਜਨਵਰੀ (ਜਸ਼ਨ): ਅੱਜ ਮੋਗਾ ਵਿਖੇ ਸਮਾਜਿਕ,ਧਾਰਮਿਕ ਜਥੇਬੰਦੀਆਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਪਾਰਟੀ ਪੱਧਰ ਉੱਪਰ ਉੱਠ ਕੇ ਨਾਗਰਿਕਤਾ ਸੋਧ ਐਕਟ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ‘ਤਿਰੰਗਾ ਰੈਲੀ ’ ਕੱਢੀ ਗਈ ।

ਜਨ ਜਾਗਰਣ ਅਭਿਆਨ ਤਹਿਤ ਕੱਢੀ ਗਈ ਇਸ ਰੈਲੀ ਵਿਚ ਰਾਸ਼ਟਰੀ ਸਵੈ ਸੇਵਕ ਸੰਘ ਦੇ ਪੰਜਾਬ ਪ੍ਰਮੁੱਖ (ਹਰਿਆਵਾਲ ਲਹਿਰ) ਰਾਮ ਗੋਪਾਲ , ਰਾਸ਼ਟਰੀ ਸਵੈ ਸੇਵਕ ਸੰਘ ਦੇ ਨੁਮਾਇੰਦੇ ਦੇਵਪਿ੍ਰਆ ਤਿਆਗੀ ,ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ,ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਰਜਿੰਦਰ ਸਿੰਘ ਬਰਾੜ,ਆਰ ਐੱਸ ਐੱਸ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੌਸ਼ਿਕ ਤੋਂ ਇਲਾਵਾ ਰਾਸ਼ਟਰੀ ਸਵੈ ਸੇਵਕ ਸੰਘ ,ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਆਮ ਲੋਕ ਸ਼ਾਮਲ ਹੋਏ। ਇਸ ਮੌਕੇ ਰਾਕੇਸ਼ ਭੱਲਾ,ਰਾਹੁਲ ਗਰਗਨ ਪ੍ਰਧਾਨ ਯੁਵਾ ਮੋਰਚਾ,ਮਨੀਸ਼ ਮੈਨਰਾਏ ਮੀਤ ਪ੍ਰਧਾਨ,ਨਵਦੀਪ ਗੁਪਤਾ,ਰਾਜੇਸ਼ ਵਰਮਾ,ਨਵੀਨ ਪੁਰੀ,ਅਨਿਲ ਬਾਂਸਲ ,ਵਰੁਨ ਭੱਲਾ,ਚਰਨਜੀਤ ਸਿੰਘ ਝੰਡੇਆਣਾ ਮੀਤ ਪ੍ਰਧਾਨ ਬੀ ਸੀ ਵਿੰਗ ਸ਼ੋ੍ਰਮਣੀ ਅਕਾਲੀ ਦਲ, ਬੂਟਾ ਸਿੰਘ ਦੌਲਤਪੁਰਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ, ਸੀਨੀਅਰ ਅਕਾਲੀ ਆਗੂ ਗੁਰਮਿੰਦਰਜੀਤ ਸਿੰਘ ਬਬਲੂ,ਸੀਨੀਅਰ ਭਾਜਪਾ ਲੀਡਰ ਕੁਲਵੰਤ ਸਿੰਘ ਰਾਜਪੂਤ,ਸੰਤੋਸ਼ ਕੁਮਾਰ,ਵਿਨੀਤ ਚੋਪੜਾ,ਕੌਂਸਲਰ ਗੋਵਰਧਨ ਪੋਪਲੀ,

ਡਾ.ਸੀਮਾਂਤ ਗਰਗ,ਵਿਕਾਸ ਗਾਬਾ, ਹਰਮਨਦੀਪ ਸਿੰਘ ਮੀਤਾ ਯੁਵਾ ਮੋਰਚਾ ਮੰਡਲ ਬੀ ਜੇ ਪੀ, ਚਮਨ ਲਾਲ ,ਪਰੇਮ ਗਰਗ,ਨੱਥਾ ਸਿੰਘ ਬਾਘਾਪੁਰਾਣਾ,ਸੋਮਨਾਥ ਨਿਹਾਲ ਸਿੰਘ ਵਾਲਾ,ਬਲਬੀਰ ਸਿੰਘ ਬੀਰਾ ਬੱਧਣੀ ,ਰਮਨ ਗਾਂਧੀ ਮੋਗਾ 2 , ਵਿੱਕੀ ਸਿਤਾਰਾ ਮੋਗਾ, ਗਗਨ ਕੋਟਈਸੇ ਖਾਂ,ਖਜਾਨ ਸਿੰਘ ਫਤਿਹਗੜ੍ਹ ਪੰਜਤੂਰ,ਬੀਰ ਗੁਰਿੰਦਰ ਪੱਬੀ ਧਰਮਕੋਟ(ਸਾਰੇ ਮੰਡਲ ਪ੍ਰਧਾਨ) ,ਭਜਨ ਸਿਤਾਰਾ ਕੌਂਸਲਰ ਆਦਿ ਵੀ ਹਾਜ਼ਰ ਸਨ। 
 ਰੈਲੀ ਤੋਂ ਪਹਿਲਾਂ ਸ਼ਹਿਰ ‘ਚ ਹੋਈ ਇਕੱਤਰਤਾ ਦੌਰਾਨ ਰਾਸ਼ਟਰੀ ਸਵੈ ਸੇਵਕ ਸੰਘ ਦੇ ਪੰਜਾਬ ਪ੍ਰਮੁੱਖ ਰਾਮ ਗੋਪਾਲ ਅਤੇ ਹੋਰਨਾਂ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਨਾਗਰਿਕਤਾ ਸੋਧ ਐਕਟ ਤਹਿਤ ਬੰਗਲਾ ਦੇਸ਼ ,ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਪ੍ਰਤਾੜਿਤ ਹਿੰਦੂਆਂ,ਸਿੱਖਾਂ ,ਜੈਨੀਆਂ ,ਬੋਧੀਆਂ, ਈਸਾਈਆਂ ਅਤੇ ਪਾਰਸੀ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਵਿਵਸਥਾ ਕੀਤੀ ਗਈ ਹੈ। 
ਉਹਨਾਂ ਕਿਹਾ ਕਿ ਇਹ ਪੀੜਤ ਲੋਕ ਪਹਿਲਾਂ ਹੀ ਏਥੇ ਰਹਿ ਰਹੇ ਸਨ। ਇਹਨਾਂ ਵਿਅਕਤੀਆਂ ਨੂੰ ਭਾਰਤ ਦੀ ਨਾਗਿਰਿਕਤਾ ਹਾਸਲ ਕਰਨ ਲਈ ਪਹਿਲਾਂ 11 ਸਾਲ ਭਾਰਤ ਵਿਚ ਰਹਿ ਕੇ ਲੰਬੀ ਉਡੀਕ ਕਰਨੀ ਪੈਂਦੀ ਸੀ ਪਰ ਹੁਣ ਇਸ ਸੋਧ ਉਪਰੰਤ ਇਹ ਪੀੜਤ ਵਿਅਕਤੀ ਮਹਿਜ਼ 5 ਸਾਲ ਭਾਰਤ ਵਿਚ ਬਿਤਾਉਣ ਉਪਰੰਤ ਭਾਰਤ ਦੀ ਨਾਗਰਿਕਤਾ ਹਾਸਲ ਕਰ ਸਕਣਗੇ।  ਉਹਨਾਂ ਕਿਹਾ ਕਿ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਸਾਰੀ ਦੁਨੀਆਂ ਵਿਚ ਇਕ ਸੁਨੇਹਾ ਗਿਆ ਕਿ ਭਾਰਤ ਸਭ ਧਰਮਾਂ ਦਾ ਮਾਨ ਸਨਮਾਨ ਕਰਦਾ ਹੈ । ਉਹਨਾਂ ਕਿਹਾ ਕਿ ਸੀ ਏ ਏ ਕੇਂਦਰ ਸਰਕਾਰ ਦਾ ਬਹੁਤ ਮਹੱਤਪੂਰਨ ਕਦਮ ਹੈ ਜੋ ਕਿਸੇ ਦੀ ਨਾਗਰਿਕਤਾ ਖੋਹਦਾਂ ਨਹੀਂ ਬਲਕਿ  ਦੇਸ਼ ਨੂੰ ਜੋੜਨ ਦਾ ਕੰਮ ਕਰਦਾ ਹੈ ਅਤੇ ਨਾਗਰਿਕਤਾ ਦੇਣ ਵਾਲਾ ਕਾਨੂੰਨ ਹੈ । 
ਇਸ ਮੌਕੇ ਸਮੂਹ ਆਗੂਆਂ ਅਤੇ ਸੀ ਏ ਏ ਸਮਰਥੱਕਾਂ ਨੇ ‘ਤਿਰੰਗਾ ਰੈਲੀ ’ ਰਾਹੀਂ ਪੂਰੇ ਸ਼ਹਿਰ ਵਿਚ ਸ਼ਾਂਤੀਪੂਰਵਕ ਮਾਰਚ ਕਰਦਿਆਂ ਸ਼ਹਿਰ ਦੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਸਮਾਜਿਕ ਤੌਰ ’ਤੇ ਇਸ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਰੈਲੀ ਦੌਰਾਨ ਵੀ ਬੁਲਾਰਿਆਂ ਨੇ ਆਖਿਆ ਕਿ ਸੀ ਏ ਏ ਦੇ ਹੋਂਦ ਵਿਚ ਆਉਣ ਨਾਲ ਧਾਰਮਿਕ ਅੱਤਿਆਚਾਰਾਂ ਕਾਰਨ ਘੱਟਗਿਣਤੀ ਵਰਗਾਂ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਰਾਹ ਖੁਲ੍ਹਿਆ ਹੈ।  
ਮਾਰਚ ਦੌਰਾਨ ਸਮਾਜ ਸੇਵੀਆਂ ਵੱਲੋਂ ਨਾਰਗਰਿਕਤਾ ਸ਼ੰਸ਼ੋਧਨ ਸਬੰਧੀ ਜਾਗਰੂਕਤਾ ਪਰਚੇ ਵੀ ਵੰਡੇ ਗਏ। ਇਹ ਮਾਰਚ ਰਾਸ਼ਟਰੀ ਗਾਨ ਦੇ ਨਾਲ ਆਰੰਭ ਹੋਇਆ ਹੋਇਆ ਅਤੇ ਮਾਰਚ ਦੀ ਸਮਾਪਤੀ ਮੌਕੇ ਵੀ ਦੇਸ਼ ਪ੍ਰੇਮ ਦੇ ਨਾਅਰੇ ਲਗਾਏ ਗਏ। ਮਾਰਚ ਦੌਰਾਨ ਬੰਦੇ ਮਾਤਰਮ ਦੇ ਜੈਕਾਰਿਆਂ ਨਾਲ ਸ਼ਹਿਰ ਗੂੰਜ ਉੱਠਿਆ।  ਅੱਜ ਦੀ ਇਸ ਤਿਰੰਗਾ ਰੈਲੀ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਵੱਖ ਵੱਖ ਥਾਵਾਂ ’ਤੇ ਆਮ ਲੋਕਾਂ ਨੇ ਰੈਲੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।