ਨੈਸ਼ਨਲ ਸਕੂਲ ਖੇਡ ਵਿਚ ਮਾਊਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀ ਦੀ ਹੋਈ ਚੋਣ

ਮੋਗਾ,10 ਜਨਵਰੀ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਦੇ ਵਿਦਿਆਰਥੀ ਨਿਤੀਸ਼ ਨੇ ਇਕ ਵਾਰ ਫਿਰ ਤੋਂ ਪੰਜਾਬ ਪੱਧਰੀ ਸਕੂਲ ਖੇਡ ਸ਼ਤਰੰਜ ਵਿਚ ਗੋਲਡ ਮੈਡਲ ਹਾਸਲ ਕਰਦੇ ਹੋਏ ਪੰਜਾਬ ਨੈਸ਼ਨਲ ਟੀਮ ਵਿਚ ਆਪਣੀ ਜਗ੍ਹਾ ਬਣਾਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਬੀਤੇ ਦਿਨੀ ਬਰਨਾਲਾ ਵਿਚ ਪੰਜਾਬ ਸਟੇਟ ਸਕੂਲ ਗੇਮਸ ਸ਼ਤਰੰਜ ਵਿੱਚ ਮੋਗਾ ਟੀਮ ਵੱਲੋਂ ਖੇਡਦੇ ਹੋਏ ਨਿਤੀਸ਼ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਟੀਮ ਵਿਚ ਆਪਣੀ ਪੱਕੀ ਜਗ੍ਹਾਂ ਬਣਾਈ, ਜੋ ਕਿ ਨਰਾਇਣਪੁਰ ਆਂਧਰਾ ਪ੍ਰਦੇਸ਼ ਵਿਚ ਹੋ ਰਹੀ ਨੈਸ਼ਨਲ ਸਕੂਲ ਖੇਡ ਲਈ ਖੇਡਣ ਜਾ ਰਿਹਾ ਹੈ। ਇਸ ਟੀਮ ਵਿਚ ਪੂਰੇ ਪੰਜਾਬ ਤੋਂ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਪੰਜ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਜਿਨ੍ਹਾਂ ਵਿਚੋਂ ਇਕ ਮਾਉਟ ਲਿਟਰਾ ਜੀ ਸਕੂਲ ਦਾ ਵਿਦਿਆਰਥੀ ਨਿਤੀਸ਼ ਹੈ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਨੀਤਿਸ਼ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਅਸ਼ੀਰਵਾਦ ਦਿੰਦੇ ਹੋਏ ਨੈਸ਼ਨਲ ਖੇਡਣ ਲਈ ਰਵਾਨਾ ਕੀਤਾ।