ਨੇਪਾਲ ਕ੍ਰਿਕਟ ਟੂਰਨਾਂਮੈਂਟ ’ਚ ਮਾਊਂਟ ਲਿਟਰਾ ਜੀ ਸਕੂਲ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਮੋਗਾ, 9 ਜਨਵਰੀ (ਜਸ਼ਨ)- ਪਿਛਲੇ ਦਿਨੀਂ ਨੇਪਾਲ ’ਚ ਹੋਏ ਇੰਡੋ-ਨੇਪਾਲ ਕ੍ਰਿਕਟ ਟੂਰਨਾਮੈਂਟ ਵਿਚ ਮੋਗਾ ਸ਼ਹਿਰ ਦੀ ਮਾਊਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆ ਹੋਏ ਸਕੂਲ ਦੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਨੇਪਾਲ ਸੀਰੀਜ਼ ਖੇਡਣ ਲਈ ਭਾਰਤ ਟੀਮ ਲਈ ਟ੍ਰਾਇਲ ਕਰਵਾਏ ਗਏ ਸੀ, ਜਿਸ ਵਿਚ ਮਾਊਂਟ ਲਿਟਰਾ ਜੀ ਸਕੂਲ ਦੇ ਪੰਜ ਵਿਦਿਆਰਥੀ ਨਵਰਾਜ ਸਿੰਘ ਮੱਲੀ, ਜਸਪ੍ਰੀਤ ਸਿੰਘ, ਰੋਹਣ ਭਾਰਦਵਾਜ, ਰਾਕੇਸ਼ ਖੰਨਾ ਟੀਮ ਵਿਚ ਜਗ੍ਹਾ ਬਣਾਉਣ ਲਈ ਕਾਮਯਾਬ ਰਹੇ। ਨੇਪਾਲ ਵਿਚ ਹੋਏ ਇਸ ਟੂਰਨਾਮੈਂਟ ਵਿਚ ਮਾਊਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਸ਼ਨ ਕਰਦੇ ਹੋਏ ਆਪਣੀ ਟੀਮ ਨੂੰ ਜਿੱਤ ਦਿੱਤੀ। ਪੂਰੀ ਟੀਮ ਦਾ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਸਕੂਲ ਪਹੁੰਚਣ ਤੇ ਅੱਜ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਪਹਿਲਾ ਵੀ ਸਕੂਲ ਦੇ ਖਿਡਾਰੀਆਂ ਨੇ ਪੰਜਾਬ, ਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਦੇ ਹੋਏ ਗੋਲਡ, ਸਿਲਵਰ ਅਤੇ ਬਰਾਉਜ਼ ਮੈਡਲ ਦੇ ਖਿਤਾਬ ਹਾਸਿਲ ਕੀਤੇ ਹਨ। ਉਹਨਾਂ ਖਿਡਾਰੀਆਂ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਤੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।