ਮਾਤਾ ਕੁਲਵੰਤ ਕੌਰ ਥਰਾਜ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

Tags: 

ਬਾਘਾਪੁਰਾਣਾ,6 ਜਨਵਰੀ (ਜਸ਼ਨ): ਸਹਿਕਾਰੀ ਸਭਾ ਢਿੱਲਵਾਂ ਵਾਲਾ ਦੇ ਸੇਵਾ ਮੁਕਤ ਸਕੱਤਰ ਸੁਖਮੰਦਰ ਸਿੰਘ ਢਿੱਲਵਾਂ ਵਾਲਾ ਅਤੇ ਸੁਰਜੀਤ ਸਿੰਘ ਮਾਨ ਅਤੇ ਮਲਕੀਅਤ ਸਿੰਘ ਮਾਨ ਠੱਠੀ ਭਾਈ ਦੇ ਨਜ਼ਦੀਕੀ ਰਿਸ਼ਤੇਦਾਰ ਸੁਖਦੇਵ ਸਿੰਘ ਬਰਾੜ ਥਰਾਜ ਦੀ ਧਰਮਪਤਨੀ ਕੁਲਵੰਤ ਕੌਰ ਬਰਾੜ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ । ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਥਰਾਜ ਵਿਖੇ ਕੀਤਾ ਗਿਆ । ਇਲਾਕੇ ਭਰ ਤੋਂ ਪੁੱਜੀਆਂ ਵੱਖ ਵੱਖ ਰਾਜਸੀ ,ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਸੇਜ਼ਲ ਅੱਖਾਂ ਨਾਲ ਕੁਲਵੰਤ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ । ਇਸ ਮੌਕੇ ਆਈਆਂ ਸ਼ਖਸੀਅਤਾਂ ਨੇ ਥਰਾਜ,ਬਰਾੜ ਪਰਿਵਾਰ ਅਤੇ ਪਿੰਡ ਠੱਠੀ ਭਾਈ ਦੇ ਮਾਨ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।