ਹਰਪ੍ਰੀਤ ਸਿੰਘ ਲਵਲੀ ਘੋਲੀਆ ਦੀ ਮਾਤਾ ਗੁਰਮੇਲ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਅੱਜ 30 ਦਸੰਬਰ ਨੂੰ

ਬਾਘਾਪੁਰਾਣਾ,30 ਦਸਬੰਰ (ਜਸ਼ਨ): ਪਰਿਵਾਰ ਅਤੇ ਇਲਾਕੇ ਵਿਚ ਸੁਘੜ ਸਿਆਣੀ ਮਾਤਾ ਵਜੋਂ ਪਹਿਚਾਣ ਬਣਾਉਣ ਵਾਲੇ ਮਾਤਾ ਗੁਰਮੇਲ ਕੌਰ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਵਿਖੇ ਪਿਤਾ ਕਰਨੈਲ ਸਿੰਘ ਸਿੱਧੂ ਦੇ ਘਰ ਮਾਤਾ ਬਸੰਤ ਕੌਰ ਦੀ ਕੁਖੋਂ 1941 ‘ਚ ਹੋਇਆ । ਉਹਨਾਂ ਮੁੱਢਲੀ ਸਿੱਖਿਆ ਪਿੰਡ ਤੋਂ ਪ੍ਰਾਪਤ ਕਰਕੇ ਮੋਗਾ ਦੇ ਮਿਸ਼ਨ ਸਕੂਲ ਤੋਂ ਜੇ ਬੀ ਟੀ ਕੀਤੀ । ਉਹਨਾਂ ਦਾ ਵਿਆਹ ਘੋਲੀਆ ਖੁਰਦ ਨਿਵਾਸੀ ਜਵਜੀਤ ਸਿੰਘ ਗਿੱਲ ਦੇ ਸਪੁੱਤਰ ਵਰਿੰਦਰ ਸਿੰਘ ਗਿੱਲ ਨਾਲ ਹੋਇਆ । ਫਾਈਨ ਆਰਟਸ ਦਾ ਡਿਪਲੋਮਾ ਪਾਸ ਕਰਨ ਦੇ ਬਾਵਜੂਦ ਖੇਤੀਬਾੜੀ ਧੰਦੇ ਨੂੰ ਅਪਣਾਉਣ ਕਰਕੇ ਵਰਿੰਦਰ ਗਿੱਲ ਅਤੇ ਉਹਨਾਂ ਦੀ ਸੁਪਤਨੀ ਗੁਰਮੇਲ ਕੌਰ ਗਿੱਲ ਨੇ ਪਰਿਵਾਰ ਨੂੰ ਬੁਲੰਦੀਆਂ ’ਤੇ ਪਹੁੰਚਾਇਆ । ਉਹਨਾਂ ਦੇ ਬੇਟੇ ਨਵਪ੍ਰੀਤ ਅਮਰੀਕਾ ਅਤੇ ਹਰਪ੍ਰੀਤ ਸਿੰਘ ਲਵਲੀ ਸਾਬਕਾ ਪ੍ਰਧਾਨ ਸੀ ਏ ਐੱਸ ਐੱਸ ਅਤੇ ਬੇਟੀਆਂ ਨੇ ਆਪਣੇ ਮਾਤਾ ਪਿਤਾ ਤੋਂ ਨੈਤਿਕ ਗੁਣ ਹਾਸਲ ਕਰਕੇ ਸਮਾਜਿਕ ਆਰਥਿਕ ਅਤੇ ਰਾਜਨੀਤਕ ਖੇਤਰਾਂ ਵਿਚ ਆਪਣੀ ਪਛਾਣ ਬਣਾਈ । ਨਿੱਘੇ ਸੁਭਾਅ ਦੇ ਮਾਲਕ ਮਾਤਾ ਗੁਰਮੇਲ ਕੌਰ ਕੁਝ ਸਮਾਂ ਬੀਮਾਰ ਰਹਿਣ ਕਾਰਨ ਬੀਤੀ 19 ਦਸੰਬਰ ਨੂੰ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਵੁਹਨਾਂ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਆਨੰਦ ਭਵਨ ਸਾਹਿਬ ,ਘੋਲੀਆ ਖੁਰਦ ਜ਼ਿਲ੍ਹਾ ਮੋਗਾ ਵਿਖੇ ਅੱਜ 30 ਦਸੰਬਰ ਨੂੰ 12 ਤੋਂ 1 ਵਜੇ ਤੱਕ ਹੋਵੇਗੀ,ਜਿੱਥੇ ਸਮਾਜ ਦੇ ਵੱਖ ਵੱਖ ਖੇਤਰਾਂ ਤੋਂ ਅਹਿਮ ਸ਼ਖਸੀਅਤਾਂ ਮਾਤਾ ਨੂੰ ਸ਼ਰਧਾਂਜਲੀਆਂ ਭੇਟ ਕਰਨਗੀਆਂ।