ਡਰਾਈਵਰ ਦੀ ਅਣਗਹਿਲੀ ਕਾਰਨ ਮਹਿਲਾ ਦੇ ਬੱਸ ਤੋਂ ਉਤਰਨ ਸਮੇਂ ਡਿੱਗਣ ਕਾਰਨ ਹੋਈ ਮੌਤ

Tags: 

ਮੋਗਾ,28 ਦਸੰਬਰ (ਜਸ਼ਨ): ਕੱਲ ਦੇਰ ਸ਼ਾਮ ਮੋਗਾ ਕੋਟਕਪੂਰਾ ਬਾਈਪਾਸ ’ਤੇ ਲੁਧਿਆਣਾ ਤੋਂ ਆ ਰਹੀ ਰੋਡਵੇਜ਼ ਦੀ ਬੱਸ ਤੋਂ ਉਤਰਨ ਸਮੇਂ ਇਕ ਮਹਿਲਾ ਦੀ ਸੜਕ ’ਤੇ ਮੂੱਦੇ ਮੂੰਹ ਡਿੱਗਣ ਨਾਲ ਮੌਕੇ ‘ਤੇ ਮੌਤ ਹੋ ਗਈ। ਮਿ੍ਰਤਕ ਮਹਿਲਾ ਦੀ ਪਹਿਚਾਣ ਪ੍ਰਤਿਭਾ ਵਾਸੀ ਲੁਧਿਆਣਾ ਵਜੋਂ ਹੋਈ ਹੈ । ਪੁਲਿਸ ਵੱਲੋਂ ਤਫਤੀਸ਼ ਕਰਨ ’ਤੇ ਪਤਾ ਲੱਗਾ ਹੈ ਕਿ ਇਹ ਮਹਿਲਾ ਕਿਸੇ ਨਿੱਜੀ ਕੰਪਨੀ ਲਈ ਮਾਰਕਟਿੰਗ ਦਾ ਕੰਮ ਕਰਦੀ ਸੀ ਅਤੇ ਕੱਲ ਉਹ ਮੋਗਾ ਵਿਖੇ ਆਈ ਸੀ ਤੇ ਅੱਗੋਂ ਇਸ ਨੇ ਆਪਣੇ ਪਤੀ ਨਾਲ ਅਮਿ੍ਰਤਸਰ ਜਾਣਾ ਸੀ ਪਰ ਬੱਸ ਦੀ ਮੂਹਰਲੀ ਬਾਰੀ ਤੋਂ ਉੱਤਰਨ ਸਮੇਂ ਅਚਾਨਕ ਡਰਾਈਵਰ ਨੇ ਬੱਸ ਤੋਰ ਲਈ ਜਿਸ ਕਰਕੇ ਪ੍ਰਤਿਭਾ ਝਟਕਾ ਵੱਜਣ ਕਾਰਨ ਸੜਕ ’ਤੇ ਡਿੱਗ ਪਈ ਅਤੇ ਉਸ ਦਾ ਮੱਥਾ ਸੜਕ ’ਤੇ ਵੱਜਣ ਕਾਰਨ ਉਸਦੀ ਮੌਕੇ ’ਤੇ ਮੌਤ ਹੋ ਗਈ । ਉਸ ਦਾ ਇੰਤਜ਼ਾਰ ਕਰ ਰਹੇ ਉਸ ਦੇ ਪਤੀ ਨੇ ਸਮਾਜ ਸੇਵਾ ਸੁਸਾਇਟੀ ਮੋਗਾ ਦੀ ਸਹਾਇਤਾ ਨਾਲ ਪ੍ਰਤਿਭਾ ਨੂੰ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਪੁਲਿਸ ਨੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।