ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਟੈਂਡਰ ਫੀਟ’ ‘ਚ ਹੋਈ ਕ੍ਰਿਸਮਿਸ ਸੈਲੀਬਰੇਸ਼ਨ

ਮੋਗਾ,21 ਦਸੰਬਰ (ਜਸ਼ਨ): ਮੋਗਾ ਕੋਟਕਪੂਰਾ ਰੋਡ ’ਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ  ਕ੍ਰਿਸਮਿਸ ਦਾ ਤਿਓਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਅਤੇ ਸਾਰੇ ਬੱਚੇ ਸੈਂਟਾ ਕਲਾਜ਼ ਦੀ ਪੌਸ਼ਾਕ ਵਿਚ ਸਜੇ ਸੋਹਣੇ ਲੱਗ ਰਹੇ ਸਨ। ਇਸ ਮੌਕੇ ਨੰਨੇ ਮੁੰਨੇ ਬੱਚਿਆਂ ਨੇ ਗਾਣਿਆਂ ਉੱਪਰ ਬੜਾ ਹੀ ਸੰੁਦਰ ਡਾਂਸ ਕਰਕੇ ਸਭ ਦਾ ਮਨ ਮੋਹਿਆ। ‘ਟੈਂਡਰ ਫੀਟ’ ਦੇ ਅਧਿਆਪਕਾਂ ਨੇ ਵੀ ਜੀਸਸ ਕਰਾਇਸਟ ਦੇ ਜਨਮ ਨਾਲ ਸਬੰਧਤ ਇਕ ਐਕਟ ਪਲੇਅ ਕਰਕੇ ਸਭ ਨੂੰ ਖੁਸ਼ ਕੀਤਾ। ਇਸ ਮੌਕੇ ਸਮਾਇਰਾ,ਅਗਸਤਿਆ ਅਤੇ ਹੋਰ ਬਹੁਤ ਸਾਰੇ ਬੱਚਿਆਂ ਨੇ ਕ੍ਰਿਸਮਿਸ ਨਾਲ ਸਬੰਧਤ ਕਵਿਤਾਵਾਂ ਪੇਸ਼ ਕੀਤੀਆਂ। ਉਹਨਾਂ ਨੇ ਸਭ ਨੂੰ ਮੈਰੀ ਿਸਮਿਸ ਅਤੇ ਹੈਪੀ ਨਿਊ ਈਅਰ ਕਿਹਾ। ਅਧਿਆਪਕਾਂ ਸਾਹਿਬਾਨਾਂ ਵੱਲੋਂ ਆਡੋਟੋਰੀਅਮ ਨੂੰ ਬੜੇ ਹੀ ਸਲੀਕੇ ਨਾਲ ਸਜਾਇਆ ਹੋਇਆ ਸੀ। ਇਸ ਮੌਕੇ ਬੱਚਿਆਂ ਨੂੰ ਚਾਕਲੇਟਾਂ ਅਤੇ ਟੌਫੀਆਂ ਵੰਡੀਆਂ ਗਈਆਂ। ‘ਟੈਂਡਰ ਫੀਟ’ ਦੇ ਕੋਆਰਡੀਨੇਟਰ ਸ਼੍ਰੀਮਤੀ ਰੋਮਿਲਾ ਸੂਦ ਨੇ ਸਾਰੇ ਸਟਾਫ਼ ਅਤੇ ਬੱਚਿਆਂ ਨੂੰ ਮੈਰੀ  ਕ੍ਰਿਸਮਿਸ ਕਿਹਾ । ਸਕੂਲ ਦੇ ਪਿੰ੍ਰਸੀਪਲ ਸ਼੍ਰੀਮਤੀ ਸਤਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਨੇ ਸਕੂਲ ਦੇ ਛੋਟੇ ਛੋਟੇ ਬੱਚੇ ਬੇਝਿਜਕ ਸਟੇਜ ਉੱਪਰ ਜਾ ਕੇ ਡਾਂਸ ਕਰਦੇ ਹਨ ਅਤੇ ਕਵਿਤਾ ਉਚਾਰਨ ਕਰਦੇ ਹਨ ਜਿਹਨਾਂ ਨਾਲ ਉਹਨਾਂ ਵਿਚ ਆਤਮਵਿਸ਼ਵਾਸ਼ ਪੈਦਾ ਹੰੁਦਾ ਹੈ। ਉਹਨਾਂ ਕਿਹਾ ਕਿ ਅੱਜ ਦੇ ਜ਼ਮਾਨੇ ਵਿਚ ਪੜ੍ਹਾਈ ਦੇ ਨਾਲ ਨਾਲ ਅਜਿਹੀਆਂ ਸਹਿ ਕਿਰਿਆਵਾਂ ਦੀ ਸਖ਼ਤ ਜ਼ਰੂਰਤ ਹੁੰਦੀ ਹੈ ਤਾਂ ਜੋ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ।