ਸੀ.ਬੀ.ਐੱਸ.ਈ ਸਹੋਦਿਆਂ ਸਕੂਲ ਬੈਡਮਿੰਟਨ ਮੁਕਾਬਲਿਆਂ ਵਿੱਚੋਂ ਹੇਮਕੁੰਟ ਸਕੂਲ ਤੀਸਰੇ ਸਥਾਨ ‘ਤੇ

ਕੋਟਈਸੇ ਖਾਂ ,20 ਦਸਬੰਰ (ਜਸ਼ਨ): ਸੀ.ਬੀ.ਐੱਸ.ਈ ਸਹੋਦਿਆ ਸਕੂਲਜ਼ ਕੰਪਲੈਕਸ (ਵੈਸਟ) ਲੁਧਿਆਣਾ ਵੱਲੋਂ ਬੈਡਮਿੰਟਨ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਜਿਸ ਵਿੱਚ ਅੰਡਰ 14,17 ਅਤੇ ਅੰਡਰ 19 ਲੜਕੇ-ਲੜਕੀਆਂ ਟੀਮਾਂ ਨੇ ਭਾਗ ਲਿਆ।ਜਿਸ ਵਿੱਚੋਂ ਸ੍ਰੀ ਹੇਮਕੁੰਟ ਸੀਨੀਅਰ  ਸੰਕੈਡਰੀ ਸਕੂਲ ਕੋਟ-ਈਸੇ-ਖਾਂ ਦੇ ਵਿਦਿਆਰਥੀਆਂ ਕਰਨਪ੍ਰਤਾਪ ਸਿੰਘ,ਸਾਹਿਲ ਸ਼ਰਮਾ,ਅਨਮੋਲਪ੍ਰੀਤ ਸਿੰਘ,ਅਰਸ਼ਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਤੀਸਰਾ  ਸਥਾਨ ਪ੍ਰਾਪਤ ਕੀਤਾ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਅਤੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸਾਨੂੰ ਖੇਡਾਂ ਵਿੱਚ ਵੀ ਭਾਗ ਲੈਦੇ ਰਹਿਣਾ ਚਾਹੀਦਾ ਹੈ ।ਇਸ ਸਮੇਂ ਪਿ੍ਰੰਸੀਪਲ ਮੁਨੀਸ਼ ਅਰੋੜਾ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਖੇਡਾਂ ਸਾਡਾ ਜੀਵਨ ਦਾ ਇੱਕ ਅਹਿਮ ਰੋਲ ਅਦਾ ਕਰਦੀਆਂ ਹਨ ਖੇਡਾਂ ਨਾਲ ਸਾਨੂੰ ਕਈ ਪ੍ਰਕਾਰ ਦੇ ਲਾਭ ਮਿਲਦੇ ਹਨ ਇਸ ਲਈ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਨਾ ਹੀ ਜ਼ਰੂਰੀ ਨਹੀ ਸਾਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ।