ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ‘ਕਲਾਂ ਉਤਸਵ ’ ਪ੍ਰੋਗਰਾਮ ਵਿਚ ਮਾਰੀਆਂ ਮੱਲਾਂ

ਮੋਗਾ,16 ਦਸੰਬਰ (ਜਸ਼ਨ): ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਉਹਨਾਂ ਦੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਲਈ ਪੰਜਾਬ ਸਰਕਾਰ ਵੱਲੋਂ ਕਰਵਾਏ  ‘ਕਲਾ ਉਤਸਵ’ ਪ੍ਰੋਗਰਾਮ ਦੇ ਤਹਿਤ ਨੌਵੀਂ ਤੋਂ ਲੈ ਕੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਦਰਮਿਆਨ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਬਲੂਮਿੰਗ ਬਰਡ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭੰਗੇਰੀਆਂ ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿਚ ਭਾਗ ਲਿਆ । ਇਸ ਵਿਚ ਗਿਆਰਵੀਂ ਦੀ ਵਿਦਿਆਰਥਣ ਏਜ਼ਲ ਨੇ ਪੇਟਿੰਗ ਮੁਕਾਬਲਿਆਂ ਵਿਚ ਭਾਗ ਲੈ ਕੇ ਪਹਿਲਾ ਇਨਾਮ ਹਾਸਲ ਕਰਦਿਆਂ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਹਨਾਂ ਹੀ ਮੁਕਾਬਲਿਆਂ ਤਹਿਤ ਦਸਵੀਂ ਕਲਾਸ ਦੀ ਰਿਚਾ ਅਤੇ ਅਭਿਸ਼ੇਕ ਤੂਰ ਨੇ ਸਿਗਿੰਗ ਵਿਚ ਭਾਗ ਲਿਆ। ਇਸ ਵਿਚ ਰਿਚਾ ਚਲਾਨਾ ਨੇ ਦੂਜਾ ਇਨਾਮ ਅਤੇ ਅਭਿਸ਼ੇਕ ਤੂਰ ਨੇ ਤੀਜਾ ਸਥਾਨ ਹਾਸਲ ਕੀਤਾ। । ਏਜਲ ਨੇ ਰਾਜ ਪੱਧਰੀ ਮੁਕਾਬਲਿਆਂ ਵਿਚ ਮੋਹਾਲੀ ਵਿਖੇ ਵੀ ਭਾਗ ਲਿਆ । ਕੈਂਬਰਿਜ ਸਕੂਲ ਦੀ ਸਾਰੀ ਮੈਨੇਜਮੈਂਟ ਨੇ ਸਟਾਫ਼ ਨੇ ਪਿ੍ਰੰਸੀਪਲ ਨੇ ਜੇਤੂ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਬੱਚਿਆਂ ਦੀ ਭਵਿੱਖ ਵਿਚ ਹੋਰ ਬੁਲੰਦੀਆਂ ਛੋਹਣ ਲਈ ਕਾਮਨਾ ਕੀਤੀ। ਇਸ ਮੌਕੇ ਸਕੂਲ ਪਿੰ੍ਰਸੀਪਲ ਮੈਡਮ ਸਤਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਹਰ ਖੇਤਰ ਵਿਚ ਬੁਲੰਦੀਆਂ ਛੋਹਦੇ ਹਨ।