ਲਾਡੂਵਾਲ ਤੋਂ ਹੰਬੜਾਂ ਤੱਕ ਟੁੱਟੀ ਸੜਕ ਬਣਾਉਣ ਲਈ ਸਥਾਨਕ ਵਾਸੀਆਂ ਮਾਰਿਆ ਧਰਨਾ, ਵਿਧਾਇਕ ਬੈਂਸ ਪੁੱਜੇ

ਲੁਧਿਆਣਾ, 12 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਲਾਡੋਵਾਲ ਤੋਂ ਹੰਬੜਾਂ ਤੱਕ ਟੁੱਟੀ ਹੋਈ ਸੜਕ ਦੇ ਨਿਰਮਾਣ ਲਈ ਸਥਾਨਕ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਵਲੋਂ ਅੱਜ ਲਾਡੂਵਾਲ ਚੌਂਕ ਵਿੱਖੇ ਧਰਨਾ ਲਗਾਇਆ ਗਿਆ। ਇਸ ਦੌਰਾਨ ਲੋਕ ਇਨਸਾÎਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਦੌਰਾਨ ਇਲਾਕਾ ਵਾਸੀਆਂ ਨੇ ਵਿਧਾਇਕ ਬੈਂਸ ਨੂੰ ਸੜਕ ਬਣਵਾਉਣ ਲਈ ਮੰਗ ਪੱਤਰ ਵੀ ਦਿੱਤਾ।ਇਸ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ, ਜਿਸ ਕੋਲ ਸੜਕਾਂ ਨੂੰ ਬਣਾਉਣ ਲਈ ਨਾ ਹੀ ਪੈਸਾ ਹੈ ਅਤੇ ਨਾ ਹੀ ਸਮਾਂ ਹੈ। ਉਨ•ਾਂ ਦੱਸਿਆ ਕਿ ਅੱਜ ਬੇਰੁਜਗਾਰ ਧੱਕੇ ਖਾ ਰਹੇ ਹਨ ਜਦੋਂ ਕਿ ਅਧਿਆਪਕਾਂ ਤੋਂ ਇਲਾਕਾ ਬਿਜਲੀ ਬੋਰਡ, ਵੱਖ ਵੱਖ ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਦੇ ਮੁੱਖ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਅਤੇ ਸਰਕਾਰੀ ਅਧਿਕਾਰੀ ਸਿਰਫ ਤੇ ਸਿਰਫ ਆਪਣੀਆਂ ਜੇਬਾਂ ਭਰਨ ਤੇ ਲੱਗੇ ਹੋਏ ਹਨ। ਉਨ•ਾਂ ਸਥਾਨਕ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ•ਾਂ ਦੀ ਆਵਾਜ ਬਣ ਕੇ ਉਹ ਇਸ ਕੰਮ ਲਈ ਸਰਕਾਰ ਤੇ ਦਬਾਅ ਪਾਉਣਗੇ ਅਤੇ ਉਨ•ਾਂ ਦੀ ਸੜਕ ਨੂੰ ਜਲਦੀ ਹੀ ਠੀਕ ਕਰਵਾ ਕੇ ਦੇਣਗੇ। ਇਸ ਦੌਰਾਨ ਇਲਾਕਾ ਵਾਸੀਆਂ ਨੇ ਮੰਗ ਪੱਤਰ ਦਿੰਦੇ ਹੋਏ ਦੱਸਿਆ ਕਿ ਇਹ ਸੜਕ ਜਲੰਧਰ ਰੋਡ ਅਤੇ ਹੰਬੜਾਂ ਰੋਡ ਨੂੰ ਆਪਸ ਵਿੱਚ ਜੋੜਦੀ ਹੈ, ਜਿਸ ਨਾਲ ਅਨੇਕਾਂ ਵਾਹਨ ਇਸ ਪਾਸਿਓਂ ਲੰਘਦੇ ਹਨ, ਜਿਸ ਕਰਕੇ ਵਾਹਨਾਂ ਦੇ ਸਮੇਂ ਅਤੇ ਤੇਲ ਦੀ ਬੱਚਤ ਵੀ ਹੁੰਦੀ ਹੈ। ਉਨ•ਾਂ ਦੱਸਿਆ ਕਿ ਸਥਾਨਕ ਵਿਧਾਇਕ ਨੂੰ ਉਹ ਕਈ ਵਾਰ ਇਸ ਦੀ ਸ਼ਿਕਾਇਤ ਕਰ ਚੁੱਕੇ ਹਨ, ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਇਸ ਦੌਰਾਨ ਹਲਕਾ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਨੇ ਵੀ ਦੁਕਾਨਦਾਰਾਂ ਸਮੇਤ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨ•ਾਂ ਦੀ ਇਸ ਮੰਗ ਨੂੰ ਪਹਿਲ ਦੇ ਆਧਾਰ ਤੇ ਪਾਰਟੀ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਰਾਹੀਂ ਹੱਲ ਕਰਵਾਇਆ ਜਾਵੇਗਾ। ਇਸ ਦੌਰਾਨ ਪਾਰਟੀ ਪ੍ਰਧਾਨ ਬਲਦੇਵ ਸਿੰਘ, ਜਗਦੀਸ਼ ਸਿੰਘ ਵਿਰਕ, ਅਮਰੀਕ ਸਿੰਘ ਸਰਪੰਚ, ਹਰਜਿੰਦਰ ਸਿੰਘ ਲਾਡੂਵਾਲ, ਰਾਜਿੰਦਰ ਸਿੰਘ ਲਾਡੂਵਾਲ, ਸੁਰਿੰਦਰ ਸਿੰਘ, ਦਵਿੰਦਰ ਸਿੰਘ ਗਿੱਲ, ਵਿਕੀ ਆਲਮਗੀਰ, ਜਸਵੰਤ ਸਿੰਘ, ਕਿਰਪਾਲ ਸਿੰਘ ਫੱਗੂਵਾਲ, ਇੰਦਰਜੀਤ ਸਿੰਘ ਹੁਸੈਨਪੁਰ, ਹਰਪਾਲ ਸਿੰਘ ਖਹਿਰਾ ਬੇਟ, ਪ੍ਰਭਜੋਤ ਸਿੰਘ ਭੋਲਾ ਵਾਲ, ਹਰਦੀਪ ਸਿੰਘ ਦੀਪਾ, ਪਰਮਿੰਦਰ ਸਿੰਘ ਹੰਬੜਾਂ, ਅਮਰ ਸਿੰਘ, ਮੋਹਣ ਸਿੰਘ, ਦਵਿੰਦਰ ਸਿੰਘ, ਬਲਵਿੰਦਰ ਸਿੰਘ ਚੀਨਾ, ਸਰਬਜੀਤ ਸਿੰਘ, ਸਰਬਜੀਤ ਕੁਮਾਰ, ਪ੍ਰੀਤਮ ਸਿੰਘ, ਅਜੇ ਸਿੰਘ, ਹਰਦੀਪ ਕੁਮਾਰ, ਨਛੱਤਰ ਸਿੰਘ ਸੰਨੀ, ਜਗਮੋਹਨ ਸਿੰਘ, ਰੋਹਿਤ, ਭੁਪਿੰਦਰ ਸਿੰਘ, ਰਵਿੰਦਰ ਸਿੰÎਘ, ਗੁਰਬਖਸ਼ ਸਿੰਘ, ਮਨਦੀਪ ਸਿੰਘ, ਗੁਰਜੀਤ ਸਿੰਘ, ਸਤਨਾਮ ਸਿੰਘ, ਮਨੀ, ਰਾਜਕੁਮਾਰ, ਗੁਰਪ੍ਰੀਤ ਸਿੰਘ ਤੇ ਹੋਰ ਸ਼ਾਮਲ ਸਨ।