ਲਿਖਾਰੀ ਸਭਾ ਮੋਗਾ ਨੇ ਪ੍ਰਸਿੱਧ ਪੱਤਰਕਾਰ ਸ਼ਿੰਗਾਰਾ ਸਿੰਘ ਭੁੱਲਰ ਦੇ ਸਵਰਗਵਾਸ ਹੋਣ ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

Tags: 

ਮੋਗਾ ,11 ਦਸੰਬਰ (ਜਸ਼ਨ):   ਲਿਖਾਰੀ ਸਭਾ ਮੋਗਾ ਦੇ ਪ੍ਰਧਾਨ ਸੁਰਜੀਤ ਸਿੰਘ ਕਾਉਂਕੇ ਅਤੇ ਸਕੱਤਰ ਜੰਗੀਰ ਸਿੰਘ ਖੋਖਰ ਨੇ ਇੱਕ ਬਿਆਨ ਰਾਹੀਂ ਪ੍ਰਸਿੱਧ ਪੱਤਰਕਾਰ ਸ਼ਿੰਗਾਰਾ ਸਿੰਘ ਭੁੱਲਰ ਦੇ ਅਚਾਨਕ ਸਵਰਗਵਾਸ ਹੋਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸਭਾ ਦੇ ਸੀਨੀਅਰ ਮੀਤ ਪ੍ਰਧਾਨ ਆਤਮਾ ਸਿੰਘ ਚੜਿੱਕ ,ਸਰਪ੍ਰਸਤ ਨਰਿੰਦਰ ਸ਼ਰਮਾ ਅਤੇ ਕੁਦਰਤਵਾਦੀ ਸਰਬ ਸਾਂਝਾ ਮੋਰਚਾ ਦੇ ਪ੍ਰਧਾਨ ਅਸ਼ੋਕ ਚਟਾਨੀ ਨੇ ਕਿਹਾ ਕਿ ਸ਼ਿੰਗਾਰਾ ਸਿੰਘ ਭੁੱਲਰ ਨੇ ਪੱਤਰਕਾਰੀ ਦੇ ਖੇਤਰ ਚ ਵੱਖ ਵੱਖ ਅਦਾਰਿਆਂ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਿਆਂ ਸਾਹਿਤ ਸੱਭਿਆਚਾਰ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੀ ਸੇਵਾ ਕਰਦਿਆਂ ਨਵੀਆਂ ਪੈੜਾਂ ਪਾਈਆਂ ਅਤੇ  ਆਪਣੀ ਸਾਰਥਕ ਵਿਚਾਰਧਾਰਾ ਅਤੇ ਅਗਾਂਹ ਵਧੂ ਸੋਚ ਰਾਹੀਂ ਪੱਤਰਕਾਰੀ ਦੇ ਖੇਤਰ ਵਿੱਚ ਨਵੇਂ ਦਿਸਹੱਦੇ ਕਾਇਮ ਕੀਤੇ ।ਲਿਖਾਰੀ ਸਭਾ ਮੋਗਾ ਦੇ ਮੈਂਬਰਾਂ ਪਰਮਜੀਤ ਸਿੰਘ ਚੂਹੜਚੱਕ ,ਦਿਲਬਾਗ ਸਿੰਘ ਬੁੱਕਣ ਵਾਲਾ, ਮਾਸਟਰ ਪ੍ਰੇਮ ਕੁਮਾਰ ,ਵਿਵੇਕ ਕੋਟੇ ਸਿੱਖਾਂ ,ਹਰੀ ਸਿੰਘ ਢੁੱਡੀਕੇ, ਗੁਰਮੇਲ ਬੌਡੇ, ਕੁਲਬੀਰ ਬਹੋਨਾ, ਆਤਮਾ ਸਿੰਘ ਚੜਿੱਕ ,ਸਰਬਜੀਤ ਦੌਧਰ , ਬਲਵੀਰ ਪ੍ਰਦੇਸੀ, ਮਲੂਕ ਸਿੰਘ, ਆਤਮਾ ਸਿੰਘ ਆਲਮਗੀਰ, ਗੁਰਮੀਤ ਸਿੰਘ ਸਿੰਘਾਂਵਾਲਾ ,ਅਜੀਤ ਸਿੰਘ ,ਗਰੀਬ ਦਾਸ,  ਸੁਰਜੀਤ ਸਰਨਾ ,ਸੁਰਜੀਤ ਸਿੰਘ ਕਾਲੇਕੇ ,ਕਰਮ ਸਿੰਘ ਕਰਮ ,ਨਾਵਲਕਾਰ ਨਛੱਤਰ ਪ੍ਰੇਮੀ, ਪਿ੍ੰਸੀਪਲ ਮੁਕੰਦ ਸਿੰਘ ਅਤੇ ਪਰਮਜੀਤ ਕੜਿਆਲ ਨੇ ਸ਼ਿੰਗਾਰਾ ਸਿੰਘ ਭੁੱਲਰ ਦੇ ਸਦੀਵੀ ਵਿਛੋੜੇ ਤੇ ਅਫ਼ਸੋਸ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ