ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ ਨੇ ਸਵੱਛਤਾ ਪਖਵਾੜੇ ਸਬੰਧੀ ਕੀਤਾ ਰੈਲੀ ਦਾ ਆਯੋਜਨ

ਕੋਟਈਸੇ ਖਾਂ,10 ਦਸੰਬਰ (ਜਸ਼ਨ): 5 ਪੰਜਾਬ ਬਟਾਲੀਅਨ ਐੱਨ.ਸੀ.ਸੀ ਮੋਗਾ ਦੇ ਕਮਾਂਡਿੰਗ ਅਫਸਰ ਅਨੁਪਿੰਦਰ ਸਿੰਘ ਦੀ  ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਸਵੱਛਤਾ ਪਖਵਾੜਾ ਮਨਾਇਆ ਗਿਆ ਸੂਬੇਦਾਰ ਮੇਜਰ ਚੇਤਰਾਮ, ਹਵਾਲਦਾਰ ਮਾਂਗੇਲਾਲ ਦੀ ਦੇਖ-ਰੇਖ ਸਦਕਾ ਕੈਡਿਟਸ ਨੇ ਪੋਲਿੰਗਗ ਐਕਟੀਵਿਟੀ ਦੇ ਸਬੰਧ ਵਿੱਚ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਨੂੰ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ : ਕੁਲਵੰਤ ਸਿੰਘ ਸੰਧੂ ਅਤੇ ਮੈਡਮ ਰਣਜੀਤ ਕੌਰ ਸੰਧੂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾਐੱਨ.ਸੀ.ਸੀ ਕੈਡਿਟਸ ਵੱਲੋਂ ਪਲੋਗਿੰਗ  ਐਕਟੀਵਿਟੀ ਕਰਵਾਈ ਗਈ  ਇਹ ਐਕਟੀਵਿਟੀ ਜੋਗਿੰਗ  ਦੀ ਤਰ੍ਹਾਂ ਹੁੰਦੀ ਹੈ ਕੈਡਿਟਸ ਨੇ ਸੜਕ ਤੇ ਚੱਲਦੇ ਹੋਏ ਖਿਲਰੇ ਕਚਰੇ ਨੰੁੂ ਉਠਾਇਆ ਜੋ ਕੀ ਸਵੱਛਤਾ ਪਖਵਾੜੇ ਦਾ ਇੱਕ ਹਿੱਸਾ ਹੈਐਨ.ਸੀ.ਸੀ ਕੈਡਿਟਸ ਨੇ ਸਵੱਛਤਾ ਨਾਲ ਸਬੰਧਿਤ ਸਲੋਗਨ ਤਿਆਰ ਕੀਤੇ ਅਤੇ ਉਨਾਂ ਨੇ ਉੱਚੀ-ੳੱੁਚੀ ਸਵੱਛਤਾ ਸਬੰਧੀ ਨਾਅਰੇ ਲਗਾ ਕੇ ਸਮਾਜ ਨੂੰ ਸਵੱਛਤਾ ਸਬੰਧੀ ਜਾਗਰੂਕ ਕੀਤਾ ਪਿ੍ਰੰਸੀਪਲ ਮੁਨੀਸ਼ ਅਰੋੜਾ ਨੇ ਐੱਨ.ਸੀ.ਸੀ ਕੈਡਿਟਸ ਨੂੰ ਭਾਸ਼ਣ ਦਿੰਦੇ ਹੋਏ ਦੱਸਿਆ ਕਿ ਸਵੱਛਤਾ ਪਖੜਾੜੇ ਦਾ ਮੁੱਖ ਉਦੇਸ਼ ਨਿੱਜੀ ਸਫ਼ਾਈ ਅਤੇ ਆਲੇ-ਦੁਆਲੇ ਦੀ ਸਫ਼ਾਈ ਹੈ ਤਾਂ ਹੀ ਅਸੀ ਤੰਦਰੁਸਤ ਰਹਿ ਸਕਦੇ ਹਾਂ ਇਸ ਸਮੇਂ .ਐੱਨ. ਸਿਮਰਨਜੀਤ ਕੌਰ ਹਾਜ਼ਰ ਸੀ