ਗੁਰਦੁਆਰਾ ਬਾਬੇ ਸ਼ਹੀਦਾਂ ਚੰਦ ਪੁਰਾਣਾ ਵਿਖੇ ਪੂਰਨਮਾਸੀ ਤੇ ਹੋਇਆ ਅੰਮਿ੍ਰਤ ਸੰਚਾਰ

ਬਾਘਾਪੁਰਾਣਾ,10 ਦਸੰਬਰ (ਜਸ਼ਨ): ਦੇਸ਼ ਵਿਦੇਸ਼ਾਂ ਵਿੱਚ ਜਾਣਿਆ ਜਾਂਦਾ ਮਾਲਵੇ ਦਾ ਬਹੁਤ ਹੀ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਵਿਖੇ ਹਮੇਸ਼ਾ ਵੱਖ ਵੱਖ ਸਮਾਗਮ ਕਰਵਾ ਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਜਾਂਦਾ ਹੈ । ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਦਸੰਬਰ ਵੀਰਵਾਰ ਨੂੰ ਅੰਮਿ੍ਰਤ ਸੰਚਾਰ ਕਰਵਾਇਆ ਜਾਵੇਗਾ ਅਤੇ ਸਵੇਰ 6 ਵਜੇ ਤੋਂ ਲੈ ਕੇ 2 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ । ਉਹਲਾਂ ਦੱਸਿਆ ਕਿ ਕੱਲ ਪੂਰਨਮਾਸੀ ਦੇ ਦਿਹਾੜੇ ’ਤੇ ਸਤਿਕਾਰਯੋਗ ਪੰਜ ਪਿਆਰੇ ਵਿਸ਼ੇਸ਼ ਤੌਰ ’ਤੇ ਪਹੰੁਚ ਰਹੇ ਹਨ ,ਜਿਹਨਾਂ ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮਿ੍ਰਤ ਛੱਕ ਕੇ ਗੁਰੂ ਵਾਲੇ ਬਣਨਾ ਹੈ ਉਹ ਸਵੇਰੇ 10 ਵਜੇ ਤੱਕ ਕੇਸੀ ਇਸ਼ਨਾਨ ਕਰਕੇ ਗੁਰੂਘਰ ਪਹੁੰਚ ਜਾਣ । ਉਹਨਾਂ ਦੱਸਿਆ ਕਿ ਕਕਾਰ ਗੁਰੂਘਰ ਵੱਲੋਂ ਫਰੀ ਦਿੱਤੇ ਜਾਣਗੇ ਅਤੇ ਬਸਤਰ ਵੀ ਵੰਡੇ ਜਾਣਗੇ। ਆਓ ਗੁਰੂਆਂ ਦੇ ਦਰਸਾਏ ਮਾਰਗ ’ਤੇ ਚੱਲਦੇ ਹੋਏ ਅੰਮਿ੍ਰਤ ਦੀ ਪਾਹੁਲ ਪ੍ਰਾਪਤ ਕਰੀਏ ।