ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲੇ ਦੋ ਨੌਜਵਾਨਾਂ ਝੁਲਸੇ,ਤੇਲ ਦੀ ਟੈਂਕੀ ਨੂੰ ਲੱਗੀ ਅੱਗ,ਹਾਲਤ ਗੰਭੀਰ

ਮੋਗਾ,9 ਦਸੰਬਰ (ਜਸ਼ਨ) :ਕੱਲ ਦੇਰ ਸ਼ਾਮ ਵਿਆਹ ਸਮਾਗਮ ਤੋਂ ਪਰਤ ਰਹੇ ਦੋ ਨੌਜਵਾਨਾਂ ਦੇ ਮੋਟਰਸਾਈਕਲ ਨੂੰ ਅਚਾਨਕ ਅੱਗ ਲੱਗਣ ਕਾਰਨ ਉਹ ਝੁਲਸ ਗਏ । ਇਹ ਦੋਨੇਂ ਨੌਜਵਾਨ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਉਪਰੰਤ ਆਪਣੇ ਪਿੰਡ ਘੱਲਕਲਾਂ ਪਰਤ ਰਹੇ ਸਨ ਤਾਂ ਅਚਾਨਕ ਉਹਨਾਂ ਦੇ ਮੋਟਰਸਾਈਕਲ ਦਾ ਧਮਾਕਾ ਹੋ ਗਿਆ । ਦੋਹਾਂ ਨੌਜਵਾਨਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਤੱਖ ਦਰਸ਼ੀਆਂ ਮੁਤਾਬਕ ਇਹ ਨੌਜਵਾਨ ਆਪਣੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾ ਰਹੇ ਸਨ ਜਿਸ ਕਾਰਨ ਅਚਾਨਕ ਤੇਲ ਦੀ ਟੈਂਕੀ ਨੂੰ ਅੱਗ ਲੱਗ ਗਈ ।