ਵਿਆਹੁਤਾ ਔਰਤ ਨੇ ਕੀਤੀ ਖੁਦਕੁਸ਼ੀ, ਦੋ ਮਹੀਨਿਆਂ ਦੇ ਪੁੱਤਰ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ

Tags: 

ਮੋਗਾ,9 ਦਸੰਬਰ (ਜਸ਼ਨ): ਦੇਰ ਰਾਤ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਦੀ ਇਕ ਵਿਆਹੁਤਾ ਔਰਤ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਜਿਸ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ। ਮਿ੍ਰਤਕਾ ਦਾ ਵਿਆਹ ਡੇਢ ਕੁ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਕੋਲ ਦੋ ਕੁ ਮਹੀਨਿਆਂ ਦਾ ਪੁੱਤਰ ਸੀ । ਲੜਕੀ ਦੀ ਭੈਣ ਨੇ ਦੱਸਿਆ ਕਿ ਬੀਤੇ ਕੱਲ ਉਸ ਦੀ ਭੈਣ ਦਾ ਫੋਨ ਆਇਆ ਸੀ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੀ ਕੁੱਟ ਮਾਰ ਕੀਤੀ ਜਾ ਰਹੀ ਹੈ ਤੇ ਅੱਜ ਤੜਕੇ ਮਿ੍ਰਤਕਾ ਦੇ ਪਤੀ ਦਾ ਫ਼ੋਨ ਆਇਆ ਕਿ ਉਸ ਦੀ ਪਤਨੀ ਨੇ ਕਮਰੇ ਅੰਦਰ ਫਾਹਾ ਲੈ ਲਿਆ ਹੈ। ਅੱਜ ਇਸ ਘਟਨਾ ਬਾਅਦ  ਜਦੋਂ ਮੌਕੇ ’ਤੇ ਪੁਲਿਸ ਪਹੰੁਚੀ ਤਾਂ ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਕਰਦਿਆਂ ਉਹਨਾਂ ਦੀ ਲੜਕੀ ਦੀ ਅਕਸਰ ਕੁੱਟਮਾਰ ਕੀਤੀ ਜਾਂਦੀ ਸੀ । ਪੁਲਿਸ ਨੇ ਮਿ੍ਰਤਕਾ ਦੇ ਸਹੁਰੇ ਪਰਿਵਾਰ ਖਿਲਾਫ਼ 304 ਬੀ ਦਾ ਪਰਚਾ ਦਰਜ ਕਰ ਲਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਉਪਰੰਤ ਹੀ ਲੱਗੇਗਾ।