ਜੱਥੇਦਾਰ ਤੋਤਾ ਸਿੰਘ ਦੀ ਧਰਮ ਪਤਨੀ ਦੇ ਪੀ ਏ ਦੀ ਮਾਤਾ ਨੂੰ ਕਾਰ ਨੇ ਮਾਰੀਂ ਫੇਟ ,ਮੌਕੇ ਤੇ ਮੌਤ

ਮੋਗਾ ,12 ਦਸੰਬਰ (ਜਸ਼ਨ):  ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਦੀ ਧਰਮ ਪਤਨੀ ਦੇ ਪੀ ਏ ਕੁਲਵੰਤ ਸਿੰਘ ਰਿਚੀ ਦੇ ਮਾਤਾ ਕੁਲਦੀਪ ਕੌਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ।ਕੁਲਦੀਪ ਕੌਰ(52) ਪਤਨੀ ਮੁਖਤਿਆਰ ਸਿੰਘ ਵਾਸੀ ਸੰਤ ਗੁਲਾਬ ਸਿੰਘ ਨਗਰ ਚੜਿੱਕ ਰੋਡ ਮੋਗਾ ,ਜੋ ਕਿ ਅੱਜ ਸਵੇਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਵਾਪਸ ਆ ਰਹੇ ਸਨ, ਜਦੋਂ ਮਾਤਾ ਕੁਲਦੀਪ ਕੌਰ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਆਪਣੀ ਸਾਈਡ ਘਰ ਨੂੰ ਆ ਰਹੇ ਸਨ ਤਾਂ ਪਿਛੇ ਤੋ ਆ ਰਹੀ ਵੈਗਨਰ ਕਾਰ ਜੋ ਬੜੀ ਤੇਜੀ ਨਾਲ ਆ ਰਹੀ ਸੀ ,ਨੇ ਫੇਟ ਮਾਰੀਂ, ਜਿਸ ਨਾਲ ਮਾਤਾ ਕੁਲਦੀਪ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ  । ਕੁਲਵੰਤ ਸਿੰਘ ਰਿਚੀ   ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਉਨ੍ਹਾਂ ਦੇ ਮਾਤਾ ਜੀ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਇਆ ਕਰਦੇ ਸਨ ਤੇ ਅਜ ਜਦੋਂ ਘਰ ਨੂੰ ਆ ਰਹੇ ਸਨ ਤਾਂ ਘਟਨਾ ਵਾਪਰ ਗਈ। ਉਨ੍ਹਾਂ ਦੱਸਿਆ ਕਿ ਕਿ  ਕਾਰ ਸਵਾਰ ਹਾਦਸੇ ਉਪਰੰਤ ਕਾਰ ਨੂੰ ਭਜਾ ਕੇ ਲੈ ਗਿਆ ਪਰ ਬਾਅਦ ਵਿੱਚ ਗੁਰਦੁਆਰਾ ਸਾਹਿਬ ਇਕੱਤਰ ਹੋਈਆਂ ਸੰਗਤਾਂ ਨੇ ਉਸ ਦਾ ਪਿੱਛਾ ਕਰਕੇ  ਉਸ ਨੂੰ ਫੜ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ