ਜਰਖੜ ਹਾਕੀ ਅਕੈਡਮੀ ਦੇ 100 ਖਿਡਾਰੀ ਟਰੈਕ ਸੂਟਾਂ ਨਾਲ ਹੋਏ ਸਨਮਾਨਿਤ,ਹਾਕੀ ਪ੍ਰਮੋਟਰ ਨਵਤੇਜ ਸਿੰਘ ਆਸਟਰੇਲੀਆ ਵੱਲੋਂ ਸਪਾਂਸਰ ਕੀਤੇ ਟਰੈਕ ਸੂਟ

ਲੁਧਿਆਣਾ 9 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ਹਾਕੀ ਪਰਮੋਟਰ ਨਵਤੇਜ ਸਿੰਘ ਤੇਜਾ ਆਸਟਰੇਲੀਆ ਵੱਲੋਂ ਸਪਾਂਸਰ ਕੀਤੇ 100 ਟਰੈਕ ਸੂਟਾਂ ਨਾਲ ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ । ਅੱਜ ਜਰਖੜ ਖੇਡ ਸਟੇਡੀਅਮ ਵਿਖੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਏ ਆਈ ਜੀ ਫਿਰੋਜ਼ਪੁਰ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਹੋਰ ਮਹਿਮਾਨਾਂ ਨੇ ਆਲ ਇੰਡੀਆ ਦਸਮੇਸ਼  ਹਾਕਸ ਹਾਕੀ ਟੂਰਨਾਮੈਂਟ ਰੋਪੜ ਜਿੱਤਣ ਵਾਲੀ ਜਰਖੜ ਹਾਕੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਅਕੈਡਮੀ ਵਿੱਚ ਖੇਡ ਰਹੇ ਸਾਰੇ 100 ਖਿਡਾਰੀਆਂ ਨੂੰ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ । ਰਾਇਸ ਮੌਕੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਹੋਰਾਂ ਨੇ ਹਾਕੀ ਪ੍ਰਮੋਟਰ ਨਵਤੇਜ ਸਿੰਘ ਆਸਟਰੇਲੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਡੇਢ ਲੱਖ ਦੀ ਲਾਗਤ ਨਾਲ ਬਣੇ 100 ਟਰੈਕ ਸੂਟ ਬੱਚਿਆਂ ਨੂੰ ਦਿੱਤੇ ਹਨ ।ਇਸ ਤੋਂ ਪਹਿਲਾਂ ਜਰਖੜ ਖੇਡਾਂ ਜੋ 13,14 ਅਤੇ 15 ਦਸੰਬਰ ਨੂੰ ਹੋ ਰਹੀਆਂ ਹਨ ਉਨ੍ਹਾਂ ਦੀ ਕਾਮਯਾਬੀ ਵਾਸਤੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ ਅਤੇ ਖੇਡਾਂ ਦੀ ਕਾਮਯਾਬੀ ਲਈ ਸਮੂਹ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਰਲਕੇ ਅਰਦਾਸ ਕੀਤੀ ਇਸ ਤੋਂ ਇਲਾਵਾ ਮਾਤਾ ਸਾਹਿਬ ਕੋਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਦੀ ਜ਼ਰੂਰੀ ਮੀਟਿੰਗ ਹੋਈ ਜਿਸ ਵਿੱਚ ਜਰਖੜ ਖੇਡਾਂ ਦੀਆਂ ਤਿਆਰੀਆਂ ਦਾ ਅੰਤਿਮ ਜਾਇਜ਼ਾ ਲਿਆ ਗਿਆ ਅਤੇ ਵੱਖ ਵੱਖ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਗਿਆ ।ਸਰਪੰਚ ਦਪਿੰਦਰ ਸਿੰਘ ਡਿੰਪੀ ਅਤੇ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਖੇਡਾਂ ਦੇ ਫਾਈਨਲ ਸਮਾਰੋਹ ਚਰਚਿਤ ਲੋਕ ਗਾਇਕ ਕਰਨ ਔਜਲਾ ਓੁਚੇਚੇ ਤੌਰ ਤੇ ਪਹੁੰਚੇਗਾ ਜਦ ਕਿ ਉਦਘਾਟਨੀ ਸਮਾਰੋਹ ਲਈ ਓਲੰਪਿਕ ਟਾਰਚ ਇੰਜੀਨੀਅਰ ਕਾਲਜ ਭੁੱਟਾ ਤੋਂ ਖਿਡਾਰੀਆਂ ਦੇ ਕਾਫ਼ਲੇ ਦੇ ਰੂਪ ਵਿਚ ਚੱਲ ਕੇ ਜਰਖੜ ਸਟੇਡੀਅਮ ਪਹੁੰਚੇਗੀ 13 ਦਸੰਬਰ ਨੂੰ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋਵੇਗਾ ਇਸ ਤੋਂ ਇਲਾਵਾ ਕਬੱਡੀ ਹਾਕੀ ਕੁਸ਼ਤੀਆਂ ਅਤੇ ਵਾਲੀਵਾਲ ਵਿੱਚ ਨਾਮੀ ਸਟਾਰ ਖਿਡਾਰੀ ਹਿੱਸਾ ਲੈਣਗੇ ।ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ  ਦਲਜੀਤ ਸਿੰਘ ਜਰਖੜ ਕੈਨੇਡਾ ਸ਼ਿੰਗਾਰਾ ਸਿੰਘ ਜਰਖੜ  ਤੇਜਿੰਦਰ ਸਿੰਘ ਜਰਖੜ ਅਜੀਤ ਸਿੰਘ ਲਾਦੀਆਂ ਗੁਰਸਤਿੰਦਰ ਸਿੰਘ ਪ੍ਰਗਟ ਸਾਹਿਬਜੀਤ ਸਿੰਘ ਸਾਬੀ ਗੁਰਮੀਤ ਸਿੰਘ ਜਰਖੜ ਪਹਿਲਵਾਨ ਹਰਮੇਲ ਸਿੰਘ ਕਾਲਾ ਸੰਦੀਪ ਸਿੰਘ ਪੰਧੇਰ ਬਾਬਾ ਰੁਲਦਾ ਸਿੰਘ ਸੋਹਨ ਸਿੰਘ ਸ਼ੰਕਰ ਸੋਮਾ ਸਿੰਘ ਰੋਮੀ ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।