ਰੋਟਰੀ ਕਲੱਬ ਰਾਇਲ ਦੁਆਰਾ ਕਰਵਾਏ ਗਏ ਕ੍ਰਿਕਟ ਮੈਚ ’ਚ ਰੋਟਰੀ ਚੈਂਪੀਅਨ ਟੀਮ ਰਹੀ ਜੇਤੂ

Tags: 

ਮੋਗਾ, 8 ਦਸੰਬਰ  (ਜਸ਼ਨ):   ਸਥਾਨਕ ਰਾਜਿੰਦਰਾ ਸਟੇਟ ਦੇ ਨਾਲ ਲੱਗਦੇ ਸਟੇਡੀਅਮ ’ਚ ਰੋਟਰੀ ਕਲੱਬ ਮੋਗਾ ਰਾਇਲ ਦੁਆਰਾ ਕ੍ਰਿਕਟ ਮੈਚ ਦਾ ਆਯੋਜਨ ਕਰਵਾਇਆ ਗਿਆ। ਕਲੱਬ ਦੁਆਰਾ ਦੋ ਟੀਮਾਂ ਬਣਾਈਆਂ ਗਈਆਂ। ਪਹਿਲੀ ਟੀਮ ’ਚ ਰੋਟਰੀ ਚੈਂਪੀਅਨ ਵਨੀਤ ਗਰਗ ਅਤੇ ਦੂਜੀ ਟੀਮ ’ਚ ਰੋਟਰੀ ਰਾਈਡਰ ਦੇ ਪ੍ਰਧਾਨ ਜਗਮੀਤ ਖੁਰਮੀ ਦੀ ਅਗਵਾਈ ’ਚ ਟੀਮਾਂ ਚੁਣੀਆਂ ਗਈਆਂ। ਰੋਟਰੀ ਰਾਈਡਰ ਨੇ ਟੌਸ ਜਿੱਤ ਕੇ ਮੈਚ ਦੀ ਸ਼ੁਰੂਆਤ ਕੀਤੀ ਅਤੇ ਰੋਟਰੀ ਚੈਂਪੀਅਨ ਨੇ ਵਧੀਆ ਪਾਰੀ ਖੇਡਦਿਆਂ 96 ਰਨ ਬਣਾਏ। ਉੱਥੇ ਹੀ ਰੋਟਰੀ ਰਾਈਡਰ ਦੀ ਟੀਮ ਨੇ ਵੀ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਲੇਕਿਨ 60 ਰਨਾਂ ’ਤੇ ਹੀ ਟੀਮ ਸਿਮਟ ਕੇ ਰਹਿ ਗਈ। 36 ਰਨ ਨਾਲ ਰੋਟਰੀ ਚੈਂਪੀਅਨ ਨੂੰ ਜੇਤੂ ਕਰਾਰ ਦਿੱਤਾ ਗਿਆ। ਇਸ ਮੌਕੇ ਮੇਨ ਆਫ ਦੀ ਮੈਚ ਅਤੇ  ਬੈਟਸਮੇਨ ਦਾ ਖਿਤਾਬ ਵਿਜੇ ਅਰੋੜਾ ਦੇ ਸਿਰ ਸਜਿਆ ਅਤੇ ਬੇਸਟ ਬਾਲਰ ’ਚ ਰੂਪੇਸ਼, ਰੈਫਰੀ ਦੀ ਭੂਮਿਕਾ ਸੂਰਜ ਮਿੱਤਲ ਤੇ ਆਸ਼ੀਸ਼ ਅਗਰਵਾਲ ਨੇ ਬਾਖੂਬੀ ਨਿਭਾਈ। ਇਸ ਮੌਕੇ ਕਲੱਬ ਮਹਿਲਾਵਾਂ ’ਚ 100, 75 ਅਤੇ 50 ਮੀਟਰ ਦੀ ਦੋੜ ਕਰਵਾਈ ਗਈ ਜਿਸ ’ਚ ਮੀਰਾ ਮਜੀਠੀਆ, ਰੂਪਾਲੀ ਕੰਡਾ, ਡਾ.ਰਿਤੂ ਮਿੱਤਲ ਨੇ ਪਹਿਲਾਂ ਸਥਾਨ ਹਾਸਲ ਕੀਤਾ ਅਤੇ ਰੱਸਾਕਸ਼ੀ ’ਚ ਸ਼ੀਤਲ ਖੁਰਮੀ, ਦੀਪਿਕਾ ਮਿੱਤਲ, ਅੰਸ਼ੂ ਗਰਗ, ਮੀਰਾ ਮਜੀਠੀਆ, ਵੀਣਾ ਸੂਦ, ਰੀਆ ਅਰੋੜਾ, ਅਨੁਰਾਧਾ ਬਾਂਸਲ, ਨਮਿਤਾ ਗੋਇਲ, ਵੰਦਨਾ ਬਾਂਸਲ ਦੀ ਟੀਮ ਜੇਤੂ ਰਹੀ। ਇਸ ਮੌਕੇ ਲੇਮਨ ਸਪੂਨ ਦੀ ਦੌੜ ਵੀ ਕਰਵਾਈ ਗਈ। ਕਲੱਬ ਦੁਆਰਾ ਜਿੱਤਣ ਵਾਲੀਆਂ ਟੀਮਾਂ ਨੂੰ ਕਲੱਬ ਦੁਆਰਾ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ’ਚ ਕਲੱਬ ਪ੍ਰਧਾਨ ਵਿਭੋਰ ਸੂਦ, ਪ੍ਰੋਜੈਕਟ ਚੇਅਰਮੈਨ ਅਮੋਲ ਸੂਦ, ਗਗਨਦੀਪ ਗਰਗ, ਰੂਪੇਸ਼ ਮਜੀਠੀਆ, ਰਵੀ ਬਾਂਸਲ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਚਿਵ ਭੁਪਿੰਦਰ ਸਿੰਘ, ਕੈਸ਼ੀਅਰ ਸੁਭਾਸ਼ ਬਾਂਸਲ, ਪ੍ਰਸੋਤਮ ਸ਼ਰਮਾ, ਅਮਨ ਸਿੰਗਲਾ, ਵਿਨੀਤ ਬਾਂਸਲ, ਪੰਕਜ ਮਿੱਤਲ, ਸਚਿਨ ਗੋਇਲ, ਪਵਨ ਸਿੰਗਲਾ, ਗੌਰਵ ਜੈਦਕਾ, ਕਪਿਲ ਦੇਵ, ਡਾ.ਸੁਨੀਲ ਮਿੱਤਲ, ਸੁਮਿਤ ਗਰਗ, ਵਿਪਨ ਗਰਗ, ਅਸ਼ਵਨੀ ਬਾਂਸਲ, ਅਨੀਸ਼ ਬਾਂਸਲ, ਅਸ਼ਵਨੀ ਅਰੋੜਾ, ਰਾਜਨ ਬਾਂਸਲ, ਰਾਣਾ ਕਾਂਸਲ, ਵਿਕਾਸ ਗੁਪਤਾ, ਸਰਿਤਾ ਸੂਦ, ਮਮਤਾ ਸਿੰਗਲਾ, ਗਰਿਮਾ ਅਗਰਵਾਲ, ਰੀਤਿਕਾ ਬਾਂਸਲ, ਸੁਲਭਾ ਗਰਗ, ਐਨਾ ਕਾਂਸਲ, ਮੋਨਿਕਾ ਬਾਂਸਲ, ਅਰਚਨਾ ਅਰੋੜਾ, ਰਾਖੀ ਸਿੰਗਲਾ, ਅਰਚਨਾ ਗੁਪਤਾ ਆਦਿ ਤੋਂ ਇਲਾਵਾ ਕਈ ਹੋਰ ਵੀ ਹਾਜਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ