ਆਮ ਆਦਮੀ ਪਾਰਟੀ ਨੇ ਪਿਆਜ਼ ਦੀਆਂ ਬੇਤੁਕੀਆਂ ਵਧੀਆਂ ਕੀਮਤਾਂ ਖਿਲਾਫ ਕੀਤਾ ਮੁਜਾਹਰਾ

ਮੋਗਾ 7, ਦਸੰਬਰ  (ਜਸ਼ਨ):   ਪਿਆਜ਼ ਕਾਲ, ਸਬਜੀਆਂ ਲਈ ਇੱਕ ਮਹੱਤਵਪੂਰਨ ਹਿੱਸਾ ਹੈ। ਰਸੋਈ ਦੀ ਰੌਣਕ ਹੈ। ਪਿਆਜ਼ ਗਰੀਬ ਅਤੇ ਮੱਧ ਵਰਗ ਲਈ ਸੌਗਾਤ ਹੈ। ਜੋ ਲੋਕ ਦਾਲ, ਸਬਜੀਆਂ ਨਾਲ ਕਦੇ ਰੋਟੀ ਖਾਣ ਦੇ ਸਮਰਥ ਨਹੀਂ ਉਹ ਗੰਡੇ ਜਾਂ ਗੰਡੇ ਨਾਲ ਬਨੀ ਚਟਨੀ ਨਾਲ ਸੁੱਕੀ ਮਿਸੀ ਰੋਟੀ ਖਾ ਕੇ ਗੁਜਾਰਾ ਕਰ ਲੈਂਦੇ ਹਨ ਪ੍ਰੰਤੂ ਅੱਜ ਸੂਬਾ ਅਤੇ ਕੇਂਦਰ ਸਰਕਾਰਾਂ ਦੀ ਨਲਾਇਕੀ ਕਰਕੇ ਇਹ ਪਿਆਜ਼ ਵੀ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਪੂਰੇ ਹਿੰਦੋਸਤਾਨ ਵਿੱਚ ਪਿਆਜ਼ ਦੀ ਕੀਮਤ 100 ਰੁਪਏ ਤੋਂ ਉੱਪਰ ਜਾ ਚੁੱਕੀ ਹੈ। ਪਿਛਲੇ 2-3 ਮਹੀਨਿਆਂ ਤੋਂ ਪਿਆਜ਼ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਜਾ ਰਹੀਆਂ ਹਨ ਪ੍ਰੰਤੂ ਕੇਂਦਰ ਅਤੇ ਰਾਜ ਸਰਕਾਰਾਂ ਕੁੰਭ ਕਰਨੀਂ ਨੀਂਦ ਸੁੱਤੀਆਂ ਪਈਆਂ ਹਨ। ਇਹ ਵਿਚਾਰ ਅੱਜ ਆਮ ਆਦਮੀ ਪਾਰਟੀ ਵੱਲੋਂ ਮੇਨ ਬਜਾਰ ਮੋਗਾ ਵਿਖੇ ਐਮ.ਐਲ.ਏ. ਮਨਜੀਤ ਸਿੰਘ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ,ਜਿ਼ਲ੍ਹਾ ਮੋਗਾ ਆਪ ਦੇ ਪ੍ਰਧਾਨ ਨਸੀਬ ਬਾਵਾ, ਨਵਤੇਜ ਸਿੰਘ ਸੰਘਾ ਹਲਕਾ ਇੰਚਾਰਜ ਮੋਗਾ, ਸੰਜੀਵ ਕੋਛੜ ਹਲਕਾ ਇੰਚਾਰਜ ਧਰਮਕੋਟ  ਅਤੇ ਹੋਰ ਬੁਲਾਰਿਆਂ ਨੇ ਪ੍ਰਗਟ ਕੀਤੇ। ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕਿ ਸਰਕਾਰਾਂ ਦਾ ਫਰਜ ਹੈ ਕਿ ਆਮ ਜਨਤਾ ਲਈ ਵਰਤੋਂ ਵਿੱਚ ਆਉਣ ਵਾਲੀਆਂ ਚੀਜਾਂ ਤੇ ਨਿਗਰਾਨੀ ਰੱਖੇ ਪ੍ਰੰਤੂ ਪਿਆਜ਼ ਦੀ ਕਮੀ ਬਾਰੇ ਹਿੰਦੋਸਤਾਨ ਦੀ ਸਰਵਉੱਚ ਸੰਸਥਾ ਪਾਰਲੀਮੈਂਟ ਵਿੱਚ ਵੀ ਇਸ ਦਾ ਜਿਕਰ ਹੋ ਚੁੱਕਾ ਹੈ ਪ੍ਰੰਤੂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ। ਪੰਜਾਬ ਦਾ ਕਿਸਾਨ ਅੰਨ੍ਹਦਾਤਾ ਹੈ ਉਥੋਂ ਦੀ ਹਰ ਇੱਕ ਉਪਜ ਪੂਰੇ ਹਿੰਦੋਸਤਾਨ ਲਈ ਨਹੀਂ ਪੂਰੀ ਦੁਨੀਆਂ ਵਿੱਚ ਸਪਲਾਈ ਹੁੰਦੀ ਹੈ ਜੇਕਰ ਅੱਜ ਪੰਜਾਬ ਵੀ ਪਿਆਜ਼ ਦੀ ਪੰਜਾਬ ਵਿੱਚ ਵਰਤੋਂ ਨੂੰ ਬੈਲਿੰਸ ਨਹੀਂ ਰੱਖ ਸਕਿਆ ਤਾਂ ਪੰਜਾਬ ਦਾ ਰੱਬ ਰਾਖਾ। ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਕਿਹਾ ਕਿ ਪਿਆਜ਼ ਦੀਆਂ ਕੀਮਤਾਂ ਪਿਆਜ਼ ਦੇ ਉਤਪਾਦਕ ਘੱਟ ਹੋਣ ਕਾਰਨ ਨਹੀਂ ਸਗੋਂ ਇਹ ਕੀਮਤਾਂ ਪਿਆਜ਼ ਦੀ ਚੋਰ ਬਜਾਰੀ ਅਤੇ ਵੱਡੇ ਵਪਾਰੀਆਂ ਦੇ ਸਟਾਕ ਕਾਰਨ ਹੋ ਰਹੀ ਹੈ। ਬਾਵਾ ਜੀ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਲੋਕਾਂ ਤੋਂ ਮੁਆਫੀ ਮੰਗਨੀਂ ਚਾਹੀਦੀ ਹੈ ਅਤੇ ਬਿਨ੍ਹਾਂ ਕੋਈ ਹੋਰ ਦੇਰੀ ਦੇ ਸਰਕਾਰ ਨੂੰ ਛਾਪੇਮਾਰੀ ਕਰਕੇ ਕਾਲਾ ਬਜਾਰੀਆ ਦਾ ਸਟਾਕ ਕੀਤਾ ਪਿਆਜ਼ ਕੱਢਣਾ ਚਾਹੀਦਾ ਹੈ ਅਤੇ ਇਨ੍ਹਾਂ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੁਜਾਹਰੇ ਵਿੱਚ ਹੋਰਨਾਂ ਤੋਂ ਇਲਾਵਾ ਅਵਤਾਰ ਬੰਟੀ, ਵਿਪਨ ਖੋਸਾ ਪਾਂਡੋ ,ਅਮਨ ਰਖੜਾ, ਮਨਪ੍ਰੀਤ ਰਿੰਕੂ, ਸੁਖਦੀਪ ਧਾਮੀ, ਊਸ਼ਾ ਰਾਣੀ, ਸੁਖਦਰਸ਼ਨ ਗਰੇਵਾਲ, ਕਮਲਜੀਤ ਕੌਰ, ਮਹਿੰਦਰਪਾਲ, ਗੁਰਜੀਤ ਗਿੱਲ, ਬਲਕਾਰ ਬਲਖੰਡੀ, ਦੀਸ਼ੂ ਤਨਵਰ, ਗੁਰਵਿੰਦਰ ਡਾਲਾ ਆਦਿ ਹਾਜਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ