ਮਾਊਂਟ ਲਿਟਰਾ ਜ਼ੀ ਸਕੂਲ ‘ਚ ਮਨਾਇਆ ਫਲੈਗ ਦਿਵਸ ਮਨਾਇਆ

ਮੋਗਾ,7 ਦਸੰਬਰ (ਜਸ਼ਨ): ਮੋਗਾ ਲੁਧਿਆਣਾ ਜੀ ਟੀ ਰੋਡ ’ਤੇ ਪਿੰਡ ਪੁਰਾਣੇ ਵਾਲਾ ‘ਚ ਸਥਿਤ ਮਾਊਂਟ ਲਿਟਰਾ ਜ਼ੀ ਸਕੂਲ ‘ਚ ਫਲੈਗ ਦਿਵਸ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ‘ਚ ਮਨਾਇਆ ਗਿਆ । ਸਮਾਗਮ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ਰੰ: ਨਿਰਮਲ ਧਾਰੀ ਨੇ ਦੱਸਿਆ ਕਿ ਭਾਰਤੀ ਸ਼ਸ਼ਤਰ ਬਲਾਂ ਦੇ ਕਰਮਚਾਰੀਆਂ ਦੀ ਭਲਾਈ ਲਈ ਦੇਸ਼ਭਰ ਦੇ ਲੋਕਾਂ ਤੋਂ ਧੰਨ ਇਕੱਠਾ ਕਰਨ ਲਈ 7 ਦਸੰਬਰ ਨੂੰ ਹਰ ਸਾਲ ਸ਼ਸ਼ਤਰ ਸੇਨਾ ਝੰਡਾ ਦਿਵਸ ਪੂਰੇ ਭਾਰਤ ‘ਚ ਮਨਾਇਆ ਜਾਂਦਾ ਹੈ । ਉਹਨਾਂ ਦੱਸਿਆ ਕਿ ਇਹ ਪਹਿਲੀ ਵਾਰ ਭਾਰਤ ਵਿਚ 7 ਦਸੰਬਰ ਨੂੰ ਮਨਾਇਆ ਗਿਆ ਸੀ ਅਤੇ ਇਸ ਉਪਰੰਤ ਇਹ ਭਾਰਤ ਦੇ ਸੈਨਿਕਾਂ ,ਨਾਵਿਕਾਂ ਅਤੇ ਏਅਰਮੈਨ ਦੇ ਮਹਾਨ ਸਨਮਾਨ ‘ਚ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਪੂਰੇ ਦੇਸ਼ ਵਿਚ ਉਤਸ਼ਾਹ ਨਾਲ ਮਨਾਇਆ ਜਾਣ ਲੱਗਾ ਅਤੇ ਇਸ ਦਿਨ ਬਹਾਦਰ ਅਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਇਸ ਤਰਾਂ ਦੇ ਦਿਨਾਂ ਨੂੰ ਮਨਾਉਣ ਦਾ ਮੰਤਵ ਸੈਨਿਕਾਂ ਦੀ ਭਲਾਈ ,ਉਹਨਾਂ ਦੇ ਪੁਨਰਵਾਸ ਅਤੇ ਉਹਨਾਂ ਦੇ ਕਲਿਆਣ ਲਈ ਚੰਦਾ ਇਕੱਠਾ ਕਰਨਾ ਹੈ । ਇਸ ਮੌਕੇ ਸਕੂਲ ਸਟਾਫ਼ ,ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਓਤ ਪ੍ਰੋਤ ਕਰਨ ਲਈ ਰੰਗ ਬਿਰੰਗੇ ਝੰਡਿਆਂ ਵਾਲੇ ਸਟਿਕਰ ਲਗਾਏ ਗਏ। ਇਸ ਮੌਕੇ ਡਾਇਰੈਕਟਰ ਅਨੁਜ ਗੁਪਤਾ ਵਿਦਿਆਰਥੀਆਂ ਨੂੰ ਦੇਸ਼ ਦੀ ਵੀਰ ਜਵਾਨਾਂ ਦੀ ਹੌਸਲਾ ਅਫ਼ਜਾਈ ਕਰਨ ਲਈ ਪ੍ਰੇਰਨਾ ਕੀਤੀ ਜਿਹਨਾਂ ਕਾਰਨ ਸਾਰੇ ਦੇਸ਼ਵਾਸੀ ਆਰਾਮ ਦੀ ਨੀਂਦ ਸੌਦੇ ਹਨ।