ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਵਲੰਟੀਅਰਜ਼ ਨੇ ਸਵੱਛਤਾ ਪਖਵਾੜੇ ਦੇ ਸਬੰਧ ਵਿੱਚ ਆਲੇ-ਦੁਆਲੇ ਦੀ ਕੀਤੀ ਸਫ਼ਾਈ

ਮੋਗਾ,7 ਦਸੰਬਰ (ਜਸ਼ਨ): ਕਮਾਂਡਿੰਗ  ਅਫਸਰ ਐੱਚ.ਪੀ.ਅਰੋੜਾ 13 ਪੰਜਾਬ ਬਟਾਲੀਅਨ ਐੱਨ.ਸੀ.ਸੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਵਿੰਗ ਦੇ ਐੱਨ.ਸੀ.ਸੀ ਕੈਡਿਟਸ ਵੱਲੋਂ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਸਵੱਛਤਾ ਪਖਵਾੜੇ ਦਾ ਆਯੋਜਨ ਕੀਤਾ ਗਿਆ ।ਐੱਨ.ਸੀ.ਸੀ ਪਲੋਗਿੰਗ ਐਕਟੀਵਿਟੀ ਦੇ ਸਬੰਧ ਵਿੱਚ ਰੈਲੀ ਕੱਢੀ ,ਇਸ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਜ਼ੀਰਾ ਰੋਡ ਤੋਂ ਅੰਮਿ੍ਰਤਸਰ ਰੋਡ ਤੋਂ ਵਾਪਸ ਹੁੰਦੀ ਹੋਈ ਸਕੂਲ ਪਹੁੰਚੀ । ਐੱਨ.ਸੀ.ਸੀ ਕੈਡਿਟਸ ਨੇ  ਪਾਰਕਾਂ ਦੀ ਸਫ਼ਾਈ ਕੀਤੀ ਅਤੇ ਜਨਤਕ ਥਾਂਵਾਂ ਨੂੰ ਪਲਾਸਟਿਕ ਮੁਕਤ ਕੀਤਾ। ਕੈਡਿਟਸ ਨੇ ਵੱਖ-ਵੱਖ ਪਾਰਕਾਂ ‘ਚ ਜਾ ਕੇ ਕੂੜਾ ਕਰਕਟ ਸਾਫ ਕੀਤਾ ਅਤੇ ਸ਼ਹਿਰ ਦੇ ਅਹਿਮ ਸਥਾਨਾਂ ਨੂੰ ਪਲਾਸਟਿਕ ਮੁਕਤ ਕਰ ਕੇ ਸਮਾਜ ਨੂੰ ਰੋਗ ਰਹਿਤ ਕਰਨ ਦਾ ਪੈਗਾਮ ਦਿੱਤਾ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨਾਲ ਆਪਣੇ ਵਿਾਚਰ ਸਾਂਝੇ ਕਰਦੇ ਹੋਏ ਕਿਹਾ ਕਿ ਇੱਕ ਨਾਗਰਿਕ ਹੋਣ ਦੇ ਨਾ ਤੇ ਸਾਡਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਆਪਣਾ ਆਲਾ-ਦੁਆਲਾ ਸਾਫ਼ ਰੱਖੀਏ। ਪਿ੍ਰੰਸੀਪਲ ਮੁਨੀਸ਼ ਅਰੋੜਾ ਨੇ ਕਿਹਾ ਕਿ ਇਸ ਦੇ ਨਾਲ ਨਾਲ ਸਾਨੂੰ ਆਪਣੀ ਨਿੱਜੀ ਸਫ਼ਾਈ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ।