20,000 ਰੁਪਏ ਦੀ ਰਿਸਵਤ ਲੈਂਦਾ ਫੂਡ ਸੇਫਟੀ ਅਧਿਕਾਰੀ ਅਭਿਨਵ ਖੋਸਲਾ ਵਿਜੀਲੈਂਸ ਵਲੋ ਗਿ੍ਰਫਤਾਰ,ਜਿਲਾ ਸਿਹਤ ਅਧਿਕਾਰੀ ਖਿਲਾਫ਼ ਵੀ ਮੁਕੱਦਮਾ ਦਰਜ

ਚੰਡੀਗੜ੍ਹ 5 ਦਸੰਬਰ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  ਪੰਜਾਬ ਵਿਜੀਲੈਸ ਬਿਊਰੋ ਵੱਲੋ ਅੱਜ ਸਿਵਲ ਸਰਜਨ ਦਫਤਰ, ਬਰਨਾਲਾ ਵਿਖੇ ਤਾਇਨਾਤ ਫੂਡ ਸੇਫਟੀ ਅਧਿਕਾਰੀ (ਐਫ.ਐਸ.ਓ) ਅਭਿਨਵ ਖੋਸਲਾ ਅਤੇ ਇਸੇ ਦਫਤਰ ਵਿਖੇ ਤਾਇਨਾਤ ਡਰਾਈਵਰ ਜਗਪਾਲ ਸਿੰਘ ਨੰੂ 20,000 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਅਤੇ ਇਸੇ ਕੇਸ ਵਿਚ ਸ਼ਾਮਲ ਜਿਲਾ ਸਿਹਤ ਅਧਿਕਾਰੀ ਰਾਜ ਕੁਮਾਰ ਖਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਐਫ.ਐਸ.ਓ ਅਤੇ ਡਰਾਈਵਰ ਨੰੂ ਸ਼ਿਕਾਇਤਕਰਤਾ ਰਿਸਵ ਜੈਨ, ਵਾਸੀ ਚੌੜਾ ਮੋਰਚਾ, ਜਿਲਾ ਬਰਨਾਲਾ ਦੀ ਸ਼ਿਕਾਇਤ ’ਤੇ 20,000 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਸ ਬਿਊਰੋ ਨੰੂ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਪਿੰਡ ਸੰਘੇੜਾ ਵਿਖੇ ਕੰਨਫੈਕਸ਼ਨਰੀ ਦਾ ਕਾਰੋਬਾਰ ਹੈ ਅਤੇ ਉਕਤ ਡੀ.ਐਚ.ਓ, ਐਫ.ਐਸ.ਓ  ਅਤੇ ਡਰਾਈਵਰ ਵਲੋਂ ਉਸ ਦੀ ਦੁਕਾਨ ਵਿਚ ਟੋਫੀਆਂ/ਗੋਲੀਆਂ ਦੇ ਭਰੇ ਗਏ ਨਮੂਨਿਆਂ ਨੰੂ ਲੈਬਾਰਟਰੀ ਵਿਚ ਟੈਸਟਿੰਗ ਲਈ ਨਾ ਭੇਜਣ ਬਦਲੇ 50,000 ਰੁਪਏ ਦੀ ਹੋਰ ਮੰਗ ਕੀਤੀ ਗਈ ਹੈ। ਸਿਕਾਇਤਕਰਤਾ ਨੇ ਕਿਹਾ ਕਿ ਉਸ ਵਲੋ ਪਹਿਲਾਂ ਹੀ ਉਕਤ ਦੋਸ਼ੀਆਂ ਨੰੂ 50,000 ਰੁਪਏ ਅਦਾ ਕੀਤੇ ਜਾ ਚੁੱਕੇ ਹਨ। ਵਿਜੀਲੈਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਦੋਸ਼ੀ ਐਫ.ਐਸ.ਓ ਅਤੇ ਡਰਾਈਵਰ ਨੰੂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 20,000 ਰੁਪਏ ਦੀ ਰਿਸ਼ਵਤ ਲੈਦਿਆਂ ਦਬੋਚ ਲਿਆ ਅਤੇ ਇਸ ਕੇਸ ਵਿਚ ਸ਼ਾਮਲ ਜਿਲਾ ਸਿਹਤ ਅਧਿਕਾਰੀ  ਖਿਲਾਫ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ   । ਬੁਲਾਰੇ ਨੇ ਦੱਸਿਆ ਕਿ  ਉਕਤ ਦੋਸ਼ੀਆਂ ਖਿਲਾਫ ਵਿਜੀਲੈਸ  ਬਿਓਰੋ ਨੇ ਭਿ੍ਰਸ਼ਟਾਚਾਰ ਰੋਕੂ ਕਾਨੰੂਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਟਿਆਲਾ ਸਥਿਤ ਵਿਜੀਲੈਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।   ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ