ਜ਼ਿਲਾ ਪ੍ਰੀਸ਼ਦ ਮੋਗਾ ਦੀ ਮੀਟਿੰਗ ’ਚ ਛਾਇਆ ਰਿਹਾ ਨਰੇਗਾ ਤਹਿਤ ਵਿਕਾਸ ਕੰਮਾ ਦੇ ਰੁਕਣ ਦਾ ਮਾਮਲਾ,ਬਲਾਕ ਦਫ਼ਤਰਾਂ ਵਲੋਂ ਬਿੱਲ ਨਾਂ ਭੇਜਣ ਸਬੰਧੀ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਵਲੋਂ ਮਾਮਲੇ ਦੀ ਜਾਂਚ ਕਰਵਾਉਣ ਦਾ ਐਲਾਨ

ਮੋਗਾ, 4 ਦਸੰਬਰ (ਜਸ਼ਨ): ਜ਼ਿਲਾ ਪ੍ਰੀਸ਼ਦ ਮੋਗਾ ਦੀ ਅੱਜ ਇੱਥੇ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਜ਼ਿਲੇ ਭਰ ਵਿਚ ਪਿਛਲੇ ਸਮੇ ਦੌਰਾਨ ਮਨੇਰਗਾ ਸਕੀਮ ਤਹਿਤ ਹੋਏ ਵਿਕਾਸ ਕਾਰਜ਼ਾ ਦੇ ਮਟਰੀਅਲ ਦੇ ਫੰਡ ਜਾਰੀ ਨਾਂ ਹੋਣ ਕਰਕੇ ਅਗਲੇ ਕੰਮਾ ਦੇ ਰੁਕਣ ਦਾ ਮਾਮਲਾ ਜਿਉਂ ਹੀ ਜ਼ਿਲਾ ਪ੍ਰੀਸ਼ਦ ਮੈਬਰ ਅਕਾਸਦੀਪ ਸਿੰਘ ਸਮੇਤ ਹੋਰਨਾਂ ਮੈਬਰਾਂ ਨੇ ਉਠਾਇਆ ਤਾ ਮੀਟਿੰਗ ਵਿਚ ਹਾਜ਼ਰ ਮਨਰੇਗਾ ਅਧਿਕਾਰੀਆਂ ਨੇ ਦੋ ਟੁੱਕ ਜਵਾਬ ਦਿੰਦਿਆ ਕਿਹਾ ਕਿ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਬਾਘਾਪੁਰਾਣਾ ਵਲੋਂ ਜਿੱਥੇ ਵਿਕਾਸ ਕੰਮਾ ਦੇ ਫੰਡ ਨਾਲੋ ਨਾਲ ਭੇਜੇ ਜਾ ਰਹੇ ਹਨ ਉੱਥੇ ਹੀ ਨਿਹਾਲ ਸਿੰਘ ਵਾਲਾ ਬਲਾਕ ਦਫ਼ਤਰ ਵਲੋ ਵੀ ਕੁੱਝ ਬਿੱਲ ਭੇਜੇ ਗਏ ਹਨ ਜਦੋਂਕਿ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਮੋਗਾ-1, ਮੋਗਾ-2 ਅਤੇ ਕੋਟ ਈਸੇ ਖਾਂ ਅਤੇ ਧਰਮਕੋਟ ਵਲੋਂ ਪਿਛਲੇ 6 ਮਹੀਨਿਆਂ ਤੋਂ ਇੱਕ ਵੀ ਬਿੱਲ ਨਹੀਂ ਭੇਜਿਆ ਜਿਸ ਕਰਕੇ ਵਿਕਾਸ ਕਾਰਜ਼ਾ ਦੇ ਬਿੱਲ ਕੀ ਪਾਸ ਹੋਣੇ ਹਨ। ਬਲਾਕ ਦਫ਼ਤਰਾ ਵਲੋਂ ਬਿੱਲ ਨਾਂ ਭੇਜੇ ਜਾਣ ਦਾ ਜਿਉ ਹੀ ਮੀਟਿੰਗ ਹਾਲ ਵਿਚ ਚੇਅਰਮੈਨ ਸਮੇਤ ਹੋਰਨਾਂ ਮੈਬਰਾਂ ਨੂੰ ਪਤਾ ਲੱਗਾ ਤਾ ਸਮੁੱਚੀ ਮੀਟਿੰਗ ਦੇ ਮੈਬਰ ਇੱਕ ਦਮ ’ਲੋਹੇ- ਲਾਖੇ’ ਹੋ ਗਏ ਕਿ ਆਖਿਰਕਾਰ ਬਲਾਕ ਦਫ਼ਤਰ ਇਸ ਮਾਮਲੇ ਵਿਚ ਅਵੇਸਲੇ ਕਿਉ ਹਨ। ਜ਼ਿਲਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਨੇ ਮੀਟਿੰਗ ਵਿਚ ਕਿਹਾ ਕਿ ਇਸ ਮਾਮਲੇ ਦੀ ਪਹਿਲਾ ਪੜ੍ਹਤਾਲ ਕਰਵਾਈ ਜਾਵੇਗੀ ਅਤੇ ਜਾਚ ਉਪਰੰਤ ਹੀ ਅਗਲੀ ਕਾਰਵਾਈ ਹੋਵੇਗੀ। ਜ਼ਿਲਾ ਪ੍ਰੀਸਦ ਮੈਬਰ ਹਰਭਜਨ ਸਿੰਘ ਸੋਸਣ ਨੇ ਕੁੱਝ ਪਿੰਡਾ ਵਿਚ ਕੋਰਮ ਨਾਂ ਪੁਰਾ ਹੋਣ ਕਰਕੇ ਰੁਕੇ ਕੰਮਾ ਦਾ ਸਬੰਧੀ ਦੱਸਦਿਆ ਕਿਹਾ ਕਿ ਡਰੋਲੀ ਭਾਈ ਵਿਖੇ ਵੀ ਇਸ ਤਰ੍ਹਾਂ ਦੀ ਸਥਿਤੀ ਹੈ।ਬਲਾਕ ਸੰਮਤੀ ਮੋਗਾ-2 ਦੇ ਚੇਅਰਮੈਨ ਗੁਰਵਿੰਦਰ ਸਿੰਘ ਨੇ ਮਾਮਲਾ ਉਠਾਇਆ ਕਿ ਜ਼ਿਲੇ ਭਰ ਦੇ ਸਰਪੰਚਾ ਨੂੰ ਇਹ ਦੱਸਿਆ ਜਾਵੇ ਕਿ ਮਨੇਰਗਾ ਤਹਿਤ ਪੰਚਾਇਤਾ ਕਿਹੜੇ ਕੰਮ ਕਰਵਾ ਸਕਦੀਆਂ ਹਨ। ਉਨ੍ਹਾ ਕਿਹਾ ਕਿ ਬਹੁਤੀਆਂ ਪੰਚਾਇਤਾ ਸਾਰੇ ਕੰਮਾ ਦਾ ਪਤਾ ਨਹੀਂ। ਇਸ ਦੇ ਜਵਾਬ ਵਿਚ ਮਨੇਰਗਾ ਅਧਿਕਾਰੀਆਂ ਨੇ ਕਿਹਾ ਕਿ ਕੁੱਲ 260 ਕੰਮਾ ਦੀ ਸੂਚੀ ਹਨ ਜਿਸ ਸਬੰਧੀ ਸਭ ਨੂੰ ਸੁੂਚਿਤ ਕੀਤਾ ਜਾਵੇਗਾ।  ਮਨੇਰਗਾ ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਵਾਈਸ ਚੇਅਰਮੈਨ ਬੀਬੀ ਪਰਮਜੀਤ ਕੌਰ, ਚੇਅਰਮੈਨ ਗੁਰਚਰਨ ਸਿੰਘ ਚੀਦਾ ਬਾਘਾਪੁਰਾਣਾ, ਹਰਭਜਨ ਸਿੰਘ ਸੋਸਣ, ਮਨਪ੍ਰੀਤ ਸਿੰਘ ਨੀਟਾ, ਆਦਿ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ