ਵਿਰੋਧੀ ਦਲ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਅਚਾਨਕ ਕੀਤਾ ਮੋਗਾ ਦੇ ਸਰਕਾਰੀ ਹਸਪਤਾਲ ਦਾ ਦੌਰਾ

ਮੋਗਾ ,3 ਦਸੰਬਰ (ਜਸ਼ਨ):  ਪੰਜਾਬ ਪੰਜਾਬ ਸਰਕਾਰ ਚਾਹੇ ਸਿਹਤ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਨਿਕਲ ਜ਼ਮੀਨੀ ਹਕੀਕਤ ਕੁਝ ਹੋਰ ਬਿਆਨ ਕਰ ਰਹੀ ਹੈ ਅੱਜ ਮੋਗਾ ਦੇ ਸਿਵਲ ਹਸਪਤਾਲ ਵਿੱਚ ਵਿਰੋਧੀ ਦਲ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਚਾਨਕ ਦੌਰਾ ਕਰਦਿਆਂ ਪੱਤਰਕਾਰਾਂ ਕੋਲ ਇਹ ਬਿਆਨਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਹਸਪਤਾਲ ਵਿੱਚ ਬਹੁਤ ਸਾਰੀਆਂ ਕਮੀਆਂ ਦੇਖੀਆਂ ਗਈਆਂ ਨੇ ਜਿਵੇਂ ਕਿ ਡੇਂਗੂ ਦੇ ਇਲਾਜ ਵਿੱਚ ਪ੍ਰਯੋਗ ਹੋਣ ਵਾਲੀ ਮਸ਼ੀਨ ਜਿਸ ਨਾਲ  ਬਲੱਡ ਪਲੇਟਲੈਟਸ ਵਧਾਏ ਜਾ ਸਕਦੇ ਹਨ ਉਹ ਹਸਪਤਾਲ ਵਿੱਚ ਨਹੀਂ ਹੈ। ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਹੈ ,ਨਰਸਾਂ ਦੀ ਕਮੀ ਹੈ, ਹੋਰ ਤਾਂ ਹੋਰ ਫਾਰਮਾਸਿਸਟਾਂ ਦੀ ਕਮੀ ਵੀ ਪਾਈ ਗਈ ਹੈ ।ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਇਨ੍ਹਾਂ ਕਮੀਆਂ ਬਾਰੇ ਉਹ ਵਿਧਾਨ ਸਭਾ ਵਿੱਚ ਮੁੱਦਾ ਜ਼ਰੂਰ ਉਠਾਉਣਗੇ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਵੀ ।… ਇਸ ਪ੍ਰੈੱਸ ਕਾਨਫਰੰਸ ਦੌਰਾਨ  ਹਰਪਾਲ ਸਿੰਘ ਚੀਮਾ ਨਾਲ  ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫ਼ੈਸਰ ਸਾਧੂ ਸਿੰਘ ,ਮੋਗਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ, ਹਲਕਾ ਪ੍ਰਧਾਨ ਨਵਦੀਪ ਸੰਘਾ ਅਤੇ ਸੰਜੀਵ ਕੋਛੜ ਆਦਿ ਆਗੂ ਵੀ ਹਾਜ਼ਰ ਸਨ ।ਇਸ ਮੌਕੇ ਹਰਪਾਲ ਚੀਮਾ ਨੇ ਆਖਿਆ ਕਿ ਉਹ ਅੱਜ ਦੇ ਦਿਨ ਮੋਗਾ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਦਾ ਦੌਰਾ ਕਰ ਰਹੇ ਹਨ ਖਾਸ ਕਰਕੇ ਪਿੰਡਾਂ ਦੇ ਇਲਾਕਿਆਂ ਵਿੱਚ ਦੌਰਾ ਕਰ ਰਹੇ ਹਨ ਜਿੱਥੇ ਪਾਰਟੀ ਨੂੰ ਜ਼ਮੀਨੀ ਤੌਰ ਤੇ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।