ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾਈ ਸੱਦੇ ਤਹਿਤ ਪਿ੍ਰਯੰਕਾ ਰੈਡੀ ਬਲਾਤਕਾਰ ਮਾਮਲੇ ‘ਚ ਕੀਤਾ ਰੋਸ ਪ੍ਰਦਰਸ਼ਨ

Tags: 

ਮੋਗਾ,2 ਦਸੰਬਰ (ਜਸ਼ਨ): ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ  ਸੂਬਾਈ ਸੱਦੇ ਤਹਿਤ ਪਿ੍ਰਯੰਕਾ ਰੈਡੀ ਬਲਾਤਕਾਰ ਮਾਮਲੇ ਸਬੰਧੀ ਸਰਕਾਰੀ ਆਈਟੀਆਈ ਲੜਕੀਆਂ ਅਤੇ ਸਰਕਾਰੀ ਆਈਟੀਆਈ ਲੜਕੇ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ । ਡੀ.ਐਮ ਕਾਲਜ ਦੇ ਵਿਦਿਆਰਥੀਆਂ ਨੇ ਵੀ ਪੀਐਸਯੂ ਦੀ ਅਗਵਾਈ ਵਿੱਚ ਰੋਸ ਜਾਹਰ ਕੀਤਾ।ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਲ੍ਹਿਾ ਖਜਾਨਚੀ  ਜਗਵੀਰ ਕੌਰ ਮੋਗਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ  ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ ਤੇ ਉਹਨਾਂ ਵੱਲੋਂ ਕਿਹਾ ਗਿਆ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨਿ॥“ ਸਾਡੇ ਮਨਾਂ ਵਿੱਚ ਅਜੇ ਤੱਕ ਨਹੀਂ ਵਸਿਆ । ਅਸਲ ਵਿੱਚ ਅਸੀਂ ਗੁਰੂ ਵਾਲੇ ਹੋਣ ਦਾ ਸਿਰਫ ਦਿਖਾਵਾ ਕਰਦੇ ਹਾਂ , ਪਰ ਗੁਰੂ ਦੀਆਂ ਦੱਸੀਆਂ ਗੱਲਾਂ ਨੂੰ ਅਪਣਾਉਣ ਤੋਂ ਡਰਦੇ ਹਾਂ।ਹਰਪ੍ਰੀਤ ਸਿੰਘ ਤੇ ਜਾਨਦੀਪ ਸਿੰਘ ਨੇ ਕਿਹਾ ਕਿ ਬਲਾਤਕਾਰ ਮਨੁੱਖ ਦੀ ਮਾਨਸਿਕਤਾ ਬਣ ਗਈ ਹੈ ਐੱਨ. ਆਰ. ਸੀ ਦੀ ਰਿਪੋਰਟ ਅਨੁਸਾਰ ਸਾਲ 2016 ਵਿੱਚ  338954 ਔਰਤਾਂ ਨਾਲ ਹਰ ਤਰ੍ਹਾਂ ਦਾ ਜੁਲਮ ਹੋ ਚੁੱਕਿਆਂ ਹੈ ਚਾਹੇ ਉਹ ਸਰੀਰਕ ਸੋਸਣ ਜਾਂ ਫਿਰ ਕੁੱਟਮਾਰ ਆਦਿ ।  ਸਿਸਟਮ ਵੀ ਬਲਾਤਕਾਰੀਆਂ ਦੇ ਨਾਲ ਖੜ੍ਹਾ ਹੈ ਜਦੋਂ ਕਠੂਆ ਦੇ ਵਿੱਚ ਲੜਕੀ ਆਸਿਫਾ ਨਾਲ ਬਲਾਤਕਾਰ ਹੋਇਆ ਤਾਂ ਭਾਜਪਾ ਦੇ ਆਗੂਆਂ ਵੱਲੋਂ ਤਿਰੰਗਾ ਰੈਲੀ ਕੱਢੀ ਗਈ ਅੱਜ ਹੈਦਰਾਬਾਦ ਦੇ ਵਿੱਚ ਡਾਕਟਰ ਪਿ੍ਰਯੰਕਾ ਰੈੱਡੀ ਨਾਲ ਜੋ ਬਲਾਤਕਾਰ ਦੀ ਘਟਨਾ  ਸਾਹਮਣੇ ਆਈ ਹੈ ਉਸ ਵਿੱਚ ਵੀ ਭਾਜਪਾ ਦੇ ਆਗੂ ਉਸ ਨੂੰ ਧਾਰਮਿਕ ਰੰਗਤ ਦੇਣ ਤੇ ਤੁਰੇ ਹੋਏ ਹਨ ਜਦ ਕਿ ਬਲਾਤਕਾਰੀਆਂ ਦਾ ਕੋਈ ਧਰਮ ਨਹੀਂ ਹੁੰਦਾ ਅੱਜ ਬਲਾਤਕਾਰ ਦਾ ਵਰਤਾਰਾ ਦੇਸ਼ ਦੇ ਕਈ ਹਿੱਸਿਆਂ ਵਿੱਚ ਰਾਂਚੀ ਨੋਏਡਾ ਰਾਜਸਥਾਨ ਅਤੇ ਪੰਜਾਬ ਵਿੱਚ ਵੀ ਹੈ ਫਰੀਦਕੋਟ ਦੇ ਵਿੱਚ ਇੱਕ ਮਹਿਲਾ ਡਾਕਟਰ ਨੇ ਆਪਣੇ ਸੀਨੀਅਰ ਦੇ ਉੱਤੇ ਜਿਨਸੀ ਛੇੜਛਾੜ ਕਰਨ ਦੇ ਆਰੋਪ ਲਗਾਏ ਹਨ ਜੋ ਕਿ ਸਾਬਿਤ ਵੀ ਹੋ ਚੁੱਕੇ ਹਨ ਪਰ ਫਿਰ ਵੀ ਪ੍ਰਸ਼ਾਸਨ ਕੋਈ ਵੀ ਹੱਥਕੰਡਾ ਨਹੀਂ ਅਪਣਾ ਰਹੀ ਅਤੇ ਇਸ ਮਸਲੇ ਨੂੰ ਢਿੱਲਾ ਛੱਡ ਰਹੀ ਹੈ ਦੋਸ਼ੀ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ। ਪੰਜਾਬ ਸਟੂਡੈਂਟਸ ਯੂਨੀਅਨ ਇਹ ਮੰਗ ਕਰਦੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਅਤੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆ ਹਨ । ਇਸ ਮੌਕੇ ਸੁਖਵਿੰਦਰ ਸਿੰਘ ਧਰਮਕੋਟ , ਕਮਲਦੀਪ ਕੌਰ , ਬੇਅੰਤ ਕੌਰ ਡਾਲਾ, ਅੰਮਿ੍ਰਤਪਾਲ ਆਦਿ ਹਾਜਰ ਸਨ।