ਮਿੱਤਲ ਰੋਡ ਦੀ ਬਣਨ ਵਾਲੀ ਸੜਕ ਦਾ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਕੀਤਾ ਉਦਘਾਟਨ,ਸਮੂਹ ਦੁਕਾਨਦਾਰਾਂ ਨੇ ਕੀਤਾ ਐਮ.ਐਲ.ਏ. ਡਾ. ਹਰਜੋਤ ਦਾ ਧੰਨਵਾਦ

ਮੋਗਾ,2 ਦਸੰਬਰ (ਜਸ਼ਨ): ਮੋਗਾ ਦੇ ਮਿੱਤਲ ਰੋਡ ਦੇ ਦੁਕਾਨਦਾਰਾਂ ਵਲੋਂ ਐਮ.ਐਲ.ਏ. ਡਾ. ਹਰਜੋਤ ਕਮਲ ਨੂੰ ਪਿਛਲੇ 1 ਸਾਲ ਤੋਂ ਟੁੱਟੀ ਹੋਈ ਸੜਕ ਕਾਰਨ ਹੋ ਰਹੀ ਪਰੇਸ਼ਾਨੀ ਸਬੰਧੀ ਕੁਝ ਦਿਨ ਪਹਿਲਾਂ ਲਿਖਤੀ ਰੂਪ ਵਿੱਚ ਦੱਸਿਆ ਸੀ। ਜਿਸ ਤੇ ਉਨ੍ਹਾਂ ਨੇ ਸਮੂਹ ਦੁਕਾਨਦਾਰਾਂ ਨੂੰ ਭਰੋਸਾ ਦਵਾਇਆ ਸੀ ਕਿ ਉਨ੍ਹਾਂ ਦੀ ਇਸ ਮੰਗ ਨੂੰ ਜਲਦ ਹੀ ਪੂਰਾ ਕਰਨਗੇ। ਅੱਜ ਉਸ ਮੰਗ ਨੂੰ ਪੂਰਾ ਕਰਦੇ ਹੋਏ ਮਿੱਤਲ ਰੋਡ ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ। ਇਸ ਮੌਕੇ ਤੇ ਵਿਕਾਸ ਬਾਂਸਲ ਮਾਇਆ ਇੰਟੀਰੀਅਰ, ਸਾਹਿਲ ਅਰੋੜਾ, ਅਰੁਣ ਅਹੁਜਾ, ਵਿੱਕੀ ਪੱਬੀ, ਸੰਜੇ ਪੱਬੀ, ਰਘੁ ਪਾਸੀ, ਨਰੇਸ਼ ਕੱਕੜ, ਬੋਬੀ ਕੰਬੋਜ਼, ਪਿ੍ਰੰਸ ਭੰਮ, ਆਤਮਾ ਰਾਮ, ਹੈਪੀ ਕਟਾਰੀਆ, ਸੰਜੀਵ ਅਹੁਜਾ, ਸ਼ਾਮਾ, ਗੁਰਪ੍ਰੀਤ ਸ਼ਰਮਾ, ਪੰ. ਸੱਤ ਨਰਾਇਣ ਅਤੇ ਸਮੂਹ ਦੁਕਾਨਦਾਰਾਂ ਨੇ ਡਾ. ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਏਨੀ ਜਲਦੀ ਉਨ੍ਹਾਂ ਦੀ ਸੜਕ ਦਾ ਨਵੀਨੀਕਰਨ ਕਰਵਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ। ਇਸ ਮੌਕੇ ਡਾ. ਹਰਜੋਤ ਕਮਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਗਾ ਸ਼ਹਿਰ ਦਾ ਹਰ ਪੱਖੋਂ ਕਾਇਆ ਕਲਪ ਕੀਤਾ ਜਾ ਰਿਹਾ ਹੈ, ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਸ਼ਹਿਰ ਵਿੱਚ ਕਿਸੇ ਨੂੰ ਵੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹਨ।