ਦਸਮੇਸ਼ ਪਬਲਿਕ ਸਕੂਲ ਦੇ ਸਾਲਾਨਾ ਸਮਾਗਮ ‘ਚ ਸ਼ਿਰਕਤ ਕਰਦਿਆਂ ਐੱਮ ਐੱਲ ਏ ਡਾ: ਹਰਜੋਤ ਕਮਲ ਨੇ ਆਖਿਆ ‘‘ ਮਾਪਿਆਂ ਦੇ ਜਾਗਰੂਕ ਹੋਣ ਨਾਲ ਲੜਕੇ ਅਤੇ ਲੜਕੀਆਂ ‘ਚ ਅੰਤਰ ਹੋ ਰਿਹੈ ਖਤਮ ’’

ਮੋਗਾ, 1 ਦਸੰਬਰ (ਜਸ਼ਨ)-‘‘ਅਜੋਕੇ ਸਮਾਜ ਵਿਚ ਨਾ ਸਿਰਫ਼ ਲੜਕੇ ਅਤੇ ਲੜਕੀਆਂ ‘ਚ ਅੰਤਰ ਹੌਲੀ ਹੌਲੀ ਖਤਮ ਹੋ ਰਿਹਾ ਹੈ ਬਲਕਿ ਲੜਕੀਆਂ ਨੂੰ ਅੱਗੇ ਵੱਧਣ ਦੇ ਬਰਾਬਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ ਅਤੇ ਇਸ ਬਦਲਾਅ ਲਈ ਲੜਕੀਆਂ ਦੇ ਮਾਪੇ ਧੰਨਤਾ ਦੇ ਪਾਤਰ ਹਨ ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਸ਼ਮੇਸ਼ ਪਬਲਿਕ ਹਾਈ ਸਕੂਲ ਮੋਗਾ ਦਾ ਸਾਲਾਨਾ ਸਮਾਗਮ ‘ਸ਼ਿਰਕਤ ਕਰਦਿਆਂ ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਡਾ. ਹਰਜੋਤ ਕਮਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਮੌਕੇ ਉਹਨਾਂ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਹਾਜ਼ਰ ਸਨ। ਡਾ. ਹਰਜੋਤ ਕਮਲ ਨੇ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਲੜਕੇ ਲੜਕੀ ‘ਚ ਕੋਈ ਫਰਕ ਨਹੀ ਕਰਨਾ ਚਾਹੀਦਾ ਕਿਉਂਕਿ ਇਹ ਸਾਬਤ ਹੋ ਚੁੱਕਾ ਹੈ ਕਿ ਲੜਕੀਆਂ ਆਪਣੇ ਮਾਤਾ-ਪਿਤਾ ਨੂੰ ਲੜਕਿਆਂ ਨਾਲੋਂ ਵੀ ਜ਼ਿਆਦਾ ਸਤਿਕਾਰ ਦਿੰਦੀਆਂ ਹਨ । ਉਨ੍ਹਾਂ ਕਿਹਾ ਕਿ ਹੁਣ ਲੜਕੀਆਂ ਹਰ ਖੇਤਰ ‘ਚ ਆਪਣੀ ਪ੍ਰਤਿਭਾ ਨਾਲ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੁਸ਼ਨਾ ਰਹੀਆਂ ਹਨ । ਉਹਨਾਂ ਕਿਹਾ ਕਿ ਸਾਡੀਆਂ ਧੀਆਂ ਹੁਣ ਪੁੱਤਰਾਂ ਵਾਂਗ ਵਿਦੇਸ਼ਾਂ ਵਿਚ ਜਾ ਕੇ ਵੀ ਮੱਲਾਂ ਮਾਰ ਰਹੀਆਂ ਹਨ। ਉਹਨਾਂ ਦਸ਼ਮੇਸ਼ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਗੁਣਾਤਮਕ ਮੁਕਾਬਲਿਆਂ ‘ਚ ਅੱਗੇ ਵਧ ਰਹੇ ਹਨ । ਸਾਲਾਨਾ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵੱਖ ਵੱਖ ਪੇਸ਼ਕਾਰੀਆਂ ਨਾਲ ਸਭ ਨੂੰ ਪ੍ਰਭਾਵਿਤ ਕੀਤਾ ।  ਇਸ ਮੌਕੇ ਡਾਇਰੈਕਟਰ ਜੀ.ਐਸ. ਜੱਸਲ ਨੇ ਕਿਹਾ ਕਿ ਅਜਿਹੇ ਸਮਾਗਮਾਂ ‘ਚ ਜਿੱਥੇ ਬੱਚਿਆਂ ਨੂੰ ਆਪਣਾ ਹੁਨਰ ਨਾਲ ਪ੍ਰਤਿਭਾ ਦਿਖਾਉਣਾ ਮੌਕਾ ਮਿਲਦਾ ਹੈ ਉੱਥੇ ਬੱਚਿਆਂ ਨੂੰ ਆਪਣੇ ਅਮੀਰ ਸੱਭਿਆਚਾਰ ਬਾਰੇ ਵੀ ਪਤਾ ਲੱਗਦਾ ਹੈ। ਸਮਾਗਮ ਦੌਰਾਨ ਵੱਖ-ਵੱਖ ਕਲਾਸ ਦੇ ਨੰਨੇ ਮੁੰਨੇ ਵਿਦਿਆਰਥੀਆਂ ਨੇ ਕੋਰੀਓਗ੍ਰਾਫੀ, ਸਕਿੱਟਾਂ, ਗੀਤਾਂ, ਗਿੱਧੇ ਭੰਗੜੇ ਨਾਲ ਦਰਸਕਾਂ ਦਾ ਮਨ ਮੋਹ ਲਿਆ। ਸਮਾਗਮ ਦੇ ਅੰਤ ਵਿਚ ਡਾਇਰੈਕਟਰ ਵਿਧਾਇਕ ਡਾ: ਹਰਜੋਤ ਕਮਲ ,ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ,ਜੀ.ਐਸ. ਜੱਸਲ ਅਤੇ ਸਕੂਲ ਸਟਾਫ ਵਲੋਂ ਵੱਖ-ਵੱਖ ਖੇਤਰ ‘ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਅਤੇ ਸਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਮਨਜੀਤ ਸਿੰਘ ਮਾਨ ਅਤੇ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਵਿੱਕੀ ,ਗੁਰਨਾਮ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਜਸਪਾਲ ਸਿੰਘ ਭੱਟੀ, ਹੈੱਡ ਟੀਚਰ ਗੁਰਮੀਤ ਕੌਰ, ਮਨਜੀਤ ਸਿੰਘ ਮਾਨ, ਐਮ.ਸੀ. ਸੁਰਿੰਦਰ ਕੌਰ, ਜਸਵੀਰ ਸਿੰਘ, ਮੰਚ ਸੰਚਾਲਕ ਕਰਮਜੀਤ ਕੌਰ ਜੱਸੀ, ਨਿਰਮਲ ਅਰੋੜਾ, ਸਰਬਜੀਤ ਕੌਰ ਆਦਿ ਹਾਜਰ ਸਨ ।