ਵਿਆਹ ਸਮਾਗਮ ਦੌਰਾਨ ਡੀ ਜੇ ’ਤੇ ਗੀਤ ਚਲਾਉਣ ਨੂੰ ਲੈ ਕੇ ਹੋਏ ਵਿਵਾਦ ‘ਚ ਇਕ ਨੌਜਵਾਨ ਦੀ ਮੌਤ, ਦੋ ਵਿਅਕਤੀ ਗਿ੍ਰਫਤਾਰ

ਕੋਟਈਸੇ ਖਾਂ,1 ਦਸੰਬਰ (ਲਛਮਣਜੀਤ ਸਿੰਘ ਪੁਰਬਾ/ਜਸ਼ਨ): ਮੋਗਾ ਜ਼ਿਲ੍ਹੇ ਦੇ ਕਸਬਾ ਕੋਟਈਸੇ ਖਾਂ ਦੇ ਪਿੰਡ ਮਸਤੇਵਾਲਾ ‘ਚ ਬੀਤੀ ਰਾਤ ਵਿਆਹ ਸਮਾਗਮ ਦੌਰਾਨ ਇਕ ਨੌਜਵਾਨ ਵੱਲੋਂ ਡੀ ਜੇ ’ਤੇ ਗੀਤ ਚਲਾਉਣ ਨੂੰ ਲੈ ਕੇ ਹੋਈ ਤਲਖਕਲਾਮੀ ਦੌਰਾਨ ਡੀ ਜੇ ਵਾਲੇ ਨਾਲ ਆਏ 19 ਸਾਲ ਦੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ । ਇਸ ਘਟਨਾ ਦੌਰਾਨ ਜਖਮੀ ਲੜਕੇ ਦੀ ਮੌਤ ਹੋ ਗਈ । ਮਿ੍ਰਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵਿਆਹ ਸਮਾਗਮ ਦੌਰਾਨ ਇਕ ਨੌਜਵਾਨ ਨੇ ਪਹਿਲਾਂ ਫਾਇਰ  ਸਪੀਕਰ ’ਤੇ ਕੀਤਾ ਤੇ ਦੂਜੇ ਫਾਇਰ ਦੀ ਗੋਲੀ ਨੌਜਵਾਨ ਕਰਨ ਸਿੰਘ ਦੀ ਛਾਤੀ ’ਤੇ ਜਾਣ ਲੱਗੀ ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਮਿ੍ਰਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੀ ਮਾੜੀ ਕਾਰਗੁਜ਼ਾਰੀ ’ਤੇ ਵੀ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਉਹ ਆਪਣੇ ਮੁੰਡੇ ਨੂੰ ਹਸਪਤਾਲ ਲੈ ਕੇ ਆਏ ਤਾਂ ਲਗਭਗ ਡੇਢ ਘੰਟਾ ਨਾ ਤਾਂ ਕੋਈ ਡਾਕਟਰ ਪੁੱਜਾ ਅਤੇ ਨਾ ਹੀ ਪ੍ਰਸਾਸ਼ਨ ਵੱਲੋਂ ਕੋਈ ਵੀ ਉੱਥੇ ਪਹੁੰਚਿਆ । ਡੀ ਜੇ ਦਾ ਕੰਮ ਕਰਦੇ ਵਿਅਕਤੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਵਿਆਹ ਵਾਲੇ ਘਰ ਡੀ ਜੇ ਲਗਾਇਆ ਹੋਇਆ ਸੀ ਅਤੇ ਰਾਤ ਸਮੇਂ ਜਦੋਂ ਉਹਨਾਂ ਡੀ ਜੇ ਪ੍ਰੋਗਰਾਮ ਖਤਮ ਕਰਕੇ ਸਮਾਨ ਪੈਕ ਕਰਨਾ ਸ਼ੁਰੂ ਕੀਤਾ ਤਾਂ ਵਿਆਹ ਵਾਲੇ ਘਰ ਆਏ ਕੁਝ ਸ਼ਰਾਬੀ ਨੌਜਵਾਨਾਂ ਨੇ ਸਾਨੂੰ ਡੀ ਜੇ ਜਾਰੀ ਰੱਖਣ ਲਈ ਕਿਹਾ ਪਰ ਇਸੇ ਵਿਵਾਦ ਦੌਰਾਨ ਇਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਜੋ ਸਾਡੇ ਡੀ ਜੇ ਗਰੁੱਪ ‘ਚ ਕੰਮ ਕਰਦੇ ਨੌਜਵਾਨ ਕਰਨ ਦੀ ਛਾਤੀ ਤੇ ਵੱਜ ਗਈ ਅਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਮੌਕੇ ’ਤੇ ਪਹੁੰਚੇ ਧਰਮਕੋਟ ਦੇ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਿੰਡ ਮਸਤੇਵਾਲਾ ‘ਚ ਕਿਸੇ ਦੇ ਘਰ ਹੋ ਰਹੇ ਵਿਆਹ ਸਮਾਗਮ ‘ਚ ਡੀ ਜੇ ’ਤੇ ਗਾਣੇ ਨੂੰ ਲੈ ਕੇ ਵਿਆਹ ਸਮਾਗਮ ਵਿਚ ਪਹੰੁਚੇ ਲੋਕਾਂ ਦੀ ਆਪਸੀ ਤਲਖਕਲਾਮੀ ਹੋ ਗਈ ਜਿਸ ਦੌਰਾਨ ਇਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ । ਉਹਨਾਂ ਕਿਹਾ ਇਸ ਘਟਨਾ ਦੇ ਦੋਸ਼ੀਆਂ ਨੂੰ ਜਲਦੀ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ। 
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਸੀਨੀਅਰ ਆਗੂ ਸ਼ਿਵਾਜ ਭੋਲਾ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੰਦਭਾਗੀ ਘਟਨਾ ਵਿਚ ਪਰਿਵਾਰ ਵਾਲਿਆਂ ਦਾ ਕੋਈ ਦੋਸ਼ ਨਹੀਂ ਹੈ । ਉਹਨਾਂ ਦੱਸਿਆ ਕਿ ਰਾਤ ਸਮੇਂ ਵਿਆਹ ਵਾਲਿਆਂ ਦੇ ਘਰ ਚੱਲ ਰਹੇ ਸੰਗੀਤਕ ਸਮਾਗਮ ਦੌਰਾਨ ਬਾਹਰੋਂ ਆਏ ਨੌਜਵਾਨਾਂ ਨੇ ਨਸ਼ੇ ਦੀ ਲੋਰ ਵਿਚ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ । ਸ਼ਿਵਾਜ ਭੋਲਾ ਨੇ ਦੱਸਿਆ ਕਿ ਇਹ ਨੌਜਵਾਨ ਆਪਣੇ ਪਰਿਵਾਰਾਂ ਨਾਲ ਲੜ ਕੇ ਦਿਖਾਵੇ ਲਈ ਨਾਲ ਹਥਿਆਰ ਲੈ ਕੇ ਆਏ ਸਨ ਨਸ਼ਈ ਹਾਲਤ ਵਿਚ ਇਹਨਾਂ ਨੇ ਘਟਨਾ ਨੂੰ ਅੰਜਾਮ ਦੇ ਦਿੱਤਾ । ਉਹਨਾਂ ਦੱਸਿਆ ਕਿ ਘਰ ਦਾ ਮੁਖੀਆ ਮੇਜਰ ਸਿੰਘ ਵਾਰ ਵਾਰ ਇਸ ਪ੍ਰੋਗਰਾਮ ਨੂੰ ਸ਼ਾਤੀ ਨਾਲ ਖਤਮ ਕਰਨ ਲਈ ਕਹਿ ਰਿਹਾ ਸੀ ਪਰ ਇਸ ਸਾਰੇ ਸਮਝਣ ਸਮਝਾਉਣ ਦੀ ਪਰਿਕਿਰਿਆ ਨੂੰ ਉਸ ਸਮੇਂ ਵਿਰਾਮ ਲੱਗ ਗਿਆ ਜਦੋੋਂ ਦੋਸ਼ੀ ਨੌਜਵਾਨ ਨੇ ਗੋਲੀ ਚਲਾ ਦਿੱਤੀ ਜੋ ਡੀ ਜੇ ਗਰੁੱਪ ਨਾਲ ਆਏ ਨੌਜਵਾਨ ਦੀ ਮੌਤ ਦਾ ਕਾਰਨ ਬਣ ਗਈ। ਉਹਨਾਂ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਖਿਲਾਫ਼ ਐੱਫ ਆਈ ਆਰ ਦਰਜ ਕਰ ਲਈ ਹੈ ਤੇ ਮੁੱਖ ਦੋਸ਼ੀ ਦੀ ਲੋਕੇੇਸ਼ਨ ਨੂੰ ਟਰੇਸ ਆੳੂਟ ਕੀਤਾ ਜਾ ਰਿਹਾ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ