ਸੰਤ ਸਿਪਾਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਵੱਡੇ ਭਰਾਤਾ ਭਾਈ ਵੀਰ ਸਿੰਘ ਸਵਰਗਵਾਸ ਹੋ ਗਏ,ਅੰਤਿਮ ਸੰਸਕਾਰ ਮੌਕੇ ਹਜ਼ਾਰਾਂ ਸੰਗਤਾਂ ਨੇ ਕੀਤੀ ਸ਼ਿਰਕਤ

ਬਾਘਾਪੁਰਾਣਾ,1 ਦਸੰਬਰ (ਰਜਿੰਦਰ ਸਿੰਘ ਕੋਟਲਾ):  ਸੰਤ ਸਿਪਾਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਵੱਡੇ ਭਰਾਤਾ ਭਾਈ ਵੀਰ ਸਿੰਘ ਸਵਰਗਵਾਸ ਹੋ ਗਏ । ਉਹਨਾਂ 86 ਵਰ੍ਹਿਆਂ ਦੇ ਸਨ।  ਉਹਨਾਂ ਨੇ ਆਪਣੇ ਜੀਵਨ ਦੌਰਾਨ ਖੁਦ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਅੰਮਿ੍ਰਤ ਪ੍ਰਚਾਰ ਦੀ ਸੇਵਾ ਨਿਭਾਈ । ਉਹ ਖੁਦ ਬਾਣੀ ਪੜ੍ਹਿਆ ਕਰਦੇ ਸਨ ਤੇ ਸਾਰੇ ਪ੍ਰੀਵਾਰ ਨੂੰ ਵੀ ਬਾਣੀ ਨਾਲ ਜੁੜਨ ਲਈ ਪ੍ਰੇਰਤ ਕਰਿਆ ਕਰਦੇ ਸਨ ।  ਭਾਈ ਵੀਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹਜ਼ਾਰਾਂ ਸੰਗਤਾਂ ਨੇ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਉਹਨਾਂ ਦੀ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਅਤੇ ਸੰਗਤਾਂ ਵੱਲੋਂ ਘਰ ਤੋਂ ਸ਼ਮਸ਼ਾਨ ਘਾਟ ਤੱਕ ਜਾਂਦੇ ਸਮੇਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋਏ ਅਕਾਲਪੁਰਖ਼ ਅੱਗੇ ਸ਼ਮਸ਼ਾਨ ਘਾਟ ਵਿਖੇ ਉਹਨਾਂ ਦੀ ਚਿਖਾ ਚਿਣਦੇ ਸਮੇਂ ਜਪੁ ਜੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਗੁਰਦੁਆਰਾ ਜਨਮ ਅਸਥਾਨ ਸੰਤ ਖਾਲਸਾ ਦੇ ਮੁੱਖ ਸੇਵਾਦਾਰ ਵਿਦਿਆਰਥੀ ਦਮਦਮੀ ਟਕਸਾਲ ਬਾਬਾ ਬਲਵਿੰਦਰ ਸਿੰਘ ਨੇ ਅਰਦਾਸ ਬੇਨਤੀ ਕੀਤੀ । ਉਪਰੰਤ ਸਵਰਗਵਾਸੀ ਭਾਈ ਵੀਰ ਸਿੰਘ ਦੀ ਚਿਖਾ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਤਿਕਾਰ ਯੋਗ ਪੁੱਤਰ ਭਾਈ ਈਸ਼ਰ ਸਿੰਘ ਅਤੇ ਸਵਰਗਵਾਸੀ ਭਾਈ ਵੀਰ ਸਿੰਘ ਦੇ ਪੁੱਤਰ ਕੁਲਦੀਪ ਸਿੰਘ ਨੇ ਅਗਨੀ ਭੇਂਟ ਕੀਤੀ। ਇਸ ਸਮੇਂ ਅਕਾਲਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ, ਗਿਆਨੀ ਗੁਰਜੰਟ ਸਿੰਘ ਦਮਦਮਾ ਸਾਹਿਬ ਦੇ ਗ੍ਰੰਥੀ, ਗਿ: ਇੰਦਰਜੀਤ ਸਿੰਘ, ਦਮਦਮੀ ਟਕਸਾਲ ਦੇ ਜੱਥੇਦਾਰ ਸੁਖਦੇਵ ਸਿੰਘ ਅਨੰਦਪੁਰ ਸਾਹਿਬ, ਦਮਦਮੀ ਟਕਸਾਲ ਦੇ ਜੀਵਾ ਸਿੰਘ ਮਹਿਤਾਸਾਹਿਬ, ਕੈਪਟਨ ਹਰਚਰਨ ਸਿੰਘ ਰੋਡੇ, ਕੌਮੀ ਮੀਤ ਪ੍ਰਧਾਨ ਗੁਰਬਚਨ ਸਿੰਘ ਸਮਾਲਸਰ, ਸਰਪੰਚ ਹਰਜੀਤ ਸਿੰਘ, ਜਗਤਾਰ ਸਿੰਘ ਰੋਡੇ, ਸ਼ੋ੍ਰਮਣੀ ਕਮੇਟੀ ਮੈਂਬਰ ਸੁਖਹਰਪ੍ਰੀਤ ਸਿੰਘ ਰੋਡੇ, ਜੱਥੇਦਾਰ ਤੀਰਥ ਸਿੰਘ ਮਾਹਲਾ, ਗੁਰਜੰਟ ਭੁੱਟੋ, ਤੇਜਵੰਤ ਸਿੰਘ ਗਰੇਵਾਲ, ਇੰਦਰਜੀਤ ਸਿੰਘ ਬਾਘਾਪੁਰਾਣਾ, ਅਵਤਾਰ ਸਿੰਘ ਸੰਘਾ, ਬੂਟਾ ਸਿੰਘ ਰਣਸੀਂਹ ਕੇ, ਭਾਈ ਗੁਰਦੇਵ ਸਿੰਘ ਗੁੰਮਟੀ, ਪ੍ਰੀਤਮ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਰਣਜੀਤ ਸਿੰਘ ਮਾੜੀ, ਭਾਈ ਜਸਵਿੰਦਰ ਸਿੰਘ ਆਕਲੀਆ, ਅਜੈਬ ਸਿੰਘ, ਬਾਬਾ ਜੀਵਨ ਸਿੰਘ, ਗੁਰਪ੍ਰੀਤ ਸਿੰਘ ਭੋਲੂਵਾਲਾ, ਜਰਨੈਲ ਸਿੰਘ ਮੈਂਬਰ, ਗੁਰਦਿਆਲ ਸਿੰਘ ਲੰਗੇਆਣਾ, ਅਜੈਬ ਸਿੰਘ ਅਭਿਆਸੀ, ਸਾਹਿਬ ਸਿੰਘ, ਸੁਖਮੰਦਰ ਸਿੰਘ, ਸੇਵਕ ਸਿੰਘ ਮਨਾਵਾਂ, ਹਰਜਿੰਦਰ ਸਿੰਘ, ਪ੍ਰੋ: ਜਸਪਾਲ ਸਿੰਘ ਕੋਟਕਪੂਰਾ,  ਸੁਰਿੰਦਰ ਸਿੰਘ ਰਾਜਾ, ਭਾਈ ਅਵਤਾਰ ਸਿੰਘ ਘੋਲੀਆ, ਗਿ: ਰਣਜੀਤ ਸਿੰਘ ਲੰਗੇਆਣਾ, ਭਾਈ ਜਸਕਰਨ ਸਿੰਘ ਉਗੋਕੇ, ਰੁਪਿੰਦਰ ਸਿੰਘ, ਗਿ: ਜਸਵੰਤ ਸਿੰਘ ਬਰਾੜ ਰੋਡੇ, ਹਰਮਨਦੀਪ ਸਿੰਘ ਸਰਪੰਚ ਰੋਡੇ, ਸਾਬਕਾ ਸਰਪੰਚ ਨਛੱਤਰ ਸਿੰਘ, ਅਜਮੇਰ ਸਿੰਘ, ਮੋਹਨ ਸਿੰਘ, ਹਰਪਾਲ ਸਿੰਘ, ਜਗਸੀਰ ਸਿੰਘ, ਬਲਵਿੰਦਰ ਸਿੰਘ ਬਾਵਾ, ਸਤਿਨਾਮ ਸਿੰਘ ਮੰਡ, ਹਰਜਿੰਦਰ ਸਿੰਘ ਰੋਡੇ, ਰਾਜੂ ਗੋਇਲ, ਪੱਤਰਕਾਰ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।