ਘਰ ਦੀ ਛੱਤ 'ਤੇ ਸ਼ਬਜ਼ੀਆਂ ਦੀ ਕਾਸ਼ਤ ,ਪੜਕੇ ਤੁਸੀਂ ਵੀ ਹੋਵੋਂਗੇ ਹੈਰਾਨ

 ਜਗਰਾਉਂ (ਕੁਲਦੀਪ ਸਿੰਘ ਲੋਹਟ) ਮਿਹਨਤ ਤੇ ਜੁਗਤ ਨਾਲ ਬੰਦਾ ਕੀ ਨਹੀਂ ਕਰ ਸਕਦਾ, ਜੀ ਹਾਂ ਇਹ ਬਿਲਕੁਲ ਸੱਚ ਹੈ।ਇਸ ਤਲਖ ਹਕੀਕਤ ਨੂੰ ਇਕ ਨੌਜਵਾਨ ਨੇ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਸੱਚ ਸਾਬਿਤ ਕਰ ਦਿੱਤਾ ਕਿ ਮਨੁੱਖ ਚਾਹੇ ਤਾਂ ਸਭ ਕੁਝ ਕਰ ਸਕਦਾ ਹੈ।ਖ਼ਬਰ ਜਗਰਾਉਂ ਨੇੜਨੇ ਪਿੰਡ ਅਖਾੜਾ ਦੀ ਹੈ, ਜਿਥੋਂ ਦੇ ਨੌਜਵਾਨ ਜੁਗਰਾਜ ਸਿੰਘ ਰਾਜੂ ਨੇ ਆਪਣੇ ਘਰ ਦੀ ਛੱਤ ਦੇ ਇਕ ਹਿੱਸੇ ਨੂੰ ਆਰਗੈਨਿਕ ਸ਼ਬਜ਼ੀਆਂ ਦੀ ਕਾਸਤ ਲਈ ਵਰਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਰਾਜੂ ਪਲੰਬਰ ਦਾ ਕੰਮ ਕਰਦਾ ਹੈ ਤੇ ਘਰ ਦੀ ਛੱਤ ਦੇ ਇਕ ਕਮਰੇ ਨੂੰ ਯੋਜਨਾਬੱਧ ਤਰੀਕੇ ਨਾਲ ਹੀ ਅਜਿਹਾ ਤਿਆਰ ਕੀਤਾ ਹੋਇਆ ਹੈ ਜਿਸ 'ਤੇ ਕੁਦਰਤੀ ਸੂਰਜ ਦੀ ਰੋਸ਼ਨੀ, ਹਵਾ ਤੇ ਪਾਣੀ ਦਾ ਉਚੇਚਾ ਪ੍ਰਬੰਧ ਹੈ। ਘਰ ਦੀ ਛੱਤ 'ਤੇ ਭਾਵੇਂ ਲੈਟਰ ਪਾਇਆ ਹੋਇਆ ਹੈ, ਪ੍ਰੰਤੂ ਪਲਾਸਟਿਕ ਦੀ ਤਰਪਾਲ ਵਿਛਾਈ ਹੋਈ ਹੈ। ਉਸਦਾ ਆਖਣਾ ਹੈ ਕਿ ਪਲਾਸਟਿਕ ਦੀ ਤਰਪਾਲ ਨਾਲ ਛੱਤ ਦੇ ਲੈਂਟਰ 'ਤੇ ਸਲਾਬ ਨਹੀਂ ਆਉਂਦੀ। ਪਲਾਸਟਿਕ ਦੀ ਤਰਪਾਲ ਉਪਰ ਮਿੱਟੀ ਦੀ ਕਿਆਰੀ ਬਣਾਈ ਹੋਈ ਹੈ।। ਇਸ ਕਿਆਰੀ ਵਿਚ ਉਸਨੇ ਬੈਂਗਣ, ਪਾਲਕ, ਮੱਥੇ, ਮੂਲੀਆਂ ਤੇ ਹੋਰ ਘਰੇਲੂ ਸ਼ਬਜ਼ੀਆਂ ਦੀ ਕਾਸਤ ਕੀਤੀ ਹੋਈ ਹੈ। ਜੁਗਰਾਜ ਸਿੰਘ ਅਨੁਸਾਰ ਉਸਨੂੰ ਇਸ ਕੁਦਰਤੀ ਖੇਤੀ ਰਾਹੀਂ ਘਰ ਲਈ ਜਰੂਰਤ ਅਨੁਸਾਰ ਆਰਗੈਨਿਕ ਸ਼ਬਜੀ ਖਾਣ ਨੂੰ ਮਿਲ ਜਾਂਦੀ ਹੈ। ਜੁਗਰਾਜ ਸਿੰਘ ਨੇ ਦੱਸਿਆ ਕਿ ਉਹ ਇਸ ਤਕਨੀਕ ਨਾਲ ਗਰਮੀਆਂ ਦੀਆਂ ਸ਼ਬਜ਼ੀਆਂ ਜਿਵੇਂ ਕਿ ਘੀਆ,ਖੀਰਾ,ਤੇ ਭਿੰਡੀ ਵੀ ਪੈਦਾ ਕਰ ਲੈਂਦਾ ਹੈ। ਇਸ ਨਾਲ ਜਿੱਥੇ ਆਰਗੈਨਿਕ ਸ਼ਬਜ਼ੀ ਖਾਣ ਨੂੰ ਮਿਲ ਜਾਂਦੀ ਹੈ, ਉੱਥੇ ਹੀ ਰਸੋਈ ਬਜਟ ਨੂੰ ਵੀ ਵੱਡਾ ਹੁੰਘਾਰਾ ਮਿਲ ਜਾਂਦਾ ਹੈ। ਉਸਦਾ ਆਖਣਾ ਹੈ ਕਿ ਇਹ ਤਕਨੀਕ ਕਾਫ਼ੀ ਸੁਖਾਵੀਂ ਤੇ ਆਮ ਆਦਮੀ ਦੀ ਪਹੁੰਚ ਵਿਚ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ
 
 
 
 
Attachments area