ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਤੇਜਾ ਸਿੰਘ ਨੂੰ ਸੇਵਾਮੁਕਤ ਹੋਣ ’ਤੇ ਨਿੱਘੀ ਵਿਦਾਇਗੀ , ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਹੋਇਆ ਪ੍ਰਭਾਵਸ਼ਾਲੀ ਸਮਾਗਮ ਯਾਦਗਾਰੀ ਹੋ ਨਿਬੜਿਆ

ਮੋਗਾ,29 ਨਵੰਬਰ ( ਤੇਜਿੰਦਰ ਸਿੰਘ ਜਸ਼ਨ ):  ਅੱਜ ਮੋਗਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਅਗਵਾਈ ਵਿਚ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਤੇਜਾ ਸਿੰਘ ਨੂੰ ਸੇਵਾਮੁਕਤ ਹੋਣ ’ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਏ ਡੀ ਸੀ ਅਤੇ ਕਮਿਸ਼ਨਰ ਨਗਰ ਨਿਗਮ ਮੈਡਮ ਅਨੀਤਾ ਦਰਸ਼ੀ , ਜ਼ਿਲ੍ਹਾ ਖੇਡ ਅਫਸਰ ਬਲਵੰਤ ਸਿੰਘ ਤੋਂ ਇਲਾਵਾ ਸੀਨੀਅਰ ਅਫਸਰ ਅਤੇ ਪੱਤਰਕਾਰ ਹਾਜ਼ਰ ਸਨ । ਇਸ ਮੌਕੇ ਡੀ ਪੀ ਆਰ ਓ ਤੇਜਾ ਸਿੰਘ ਦੇ ਪਰਿਵਾਰ ਵਿਚੋਂ ਉਹਨਾਂ ਦੀ ਪਤਨੀ ਅਮਿ੍ਰਤਪਾਲ ਕੌਰ,ਬੇਟੀ ਸੁਮਨਜੀਤ ਕੌਰ,ਜਵਾਈ ਸੰਦੀਪ ਸਿੰਘ ਅਤੇ ਦੋਹਤਾ ਗਗਨਦੀਪ ਸਿੰਘ ਵੀ ਹਾਜ਼ਰ ਸਨ।  ਪਿ੍ਰੰਟ ਮੀਡੀਆ ਅਤੇ ਇਲੈਕਟਰੌਨਿਕ ਮੀਡੀਆ ਦੇ ਵੱਖ ਵੱਖ ਅਦਾਰਿਆਂ ਦੇ ਨੁਮਾਇੰਦੇ ਪੱਤਰਕਾਰਾਂ ਨੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਆਖਿਆ ਕਿ ਡੀ ਪੀ ਆਰ ਓ ਤੇਜਾ ਸਿੰਘ ਬਹੁਪੱਖੀ ਸ਼ਖਸੀਅਤ ਦੇ ਮਾਲਕ ਹਨ ਜਿਹਨਾਂ ਨੇ ਪਬਲਿਕ ਰਿਲੇਸ਼ਨ ਵਿਭਾਗ ਵਿਚ ਪਦਉੱਨਤ ਹੁੰਦਿਆਂ ਆਪਣੀ ਸ਼ਖਸੀਅਤ ਦੇ ਪ੍ਰਭਾਵ ਨਾਲ ਅਹੁਦੇ ਦੀ ਸ਼ਾਨ ਨੂੰ ਵਧਾਇਆ। ਉਹਨਾਂ ਆਖਿਆ ਕਿ ਤਲਖ਼ ਹਾਲਾਤ ਵਿਚ ਵੀ ਕੰਮ ਕਰਦਿਆਂ ਉਹਨਾਂ ਹਮੇਸ਼ਾ ਆਪਣੇ ਨਰਮ ਸੁਭਾਅ ਅਤੇ ਦੂਰਅੰਦੇਸ਼ੀ ਸਦਕਾ ਹਰ ਡਿਊਟੀ ਨੂੰ ਸਰਅੰਜਾਮ ਦਿੱਤਾ। ਪੱਤਰਕਾਰਾਂ ਨੇ ਤਸਲੀਮ ਕੀਤਾ ਕਿ ਸ. ਤੇਜਾ ਸਿੰਘ ਦੀ ਕਾਬਲੀਅਤ ਦੀ ਬਦੌਲਤ ਹੀ ਪਿਛਲੇ 6 ਸਾਲਾਂ ਤੋਂ ਜ਼ਿਲ੍ਹੇ ਦਾ ਪਬਲਿਕ ਰਿਲੇਸ਼ਨ ਦਫਤਰ ਮੋਗੇ ਦੇ ਜ਼ਿਲ੍ਹੇ ਬਣਨ ਤੋਂ ਬਾਅਦ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਿਚ ਸਫ਼ਲ ਰਿਹਾ ਹੈ। ਇਸ ਮੌਕੇ ਸ. ਤੇਜਾ ਸਿੰਘ ਦੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨਿਭਾਈ ਡਿਊਟੀ ਨੂੰ ਸੱਜਦਾ ਕਰਦਿਆਂ ਸਮੂਹ ਪੱਤਰਕਾਰਾਂ ਨੇ ਉਹਨਾਂ ਦੇ ਸਨਮਾਨ ਵਿਚ ਖੜ੍ਹੇ ਹੋ ਕੇ ਡੀ ਪੀ ਆਰ ਓ ਦਾ ਸਵਾਗਤ ਕੀਤਾ । ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਆਖਿਆ ਕਿ ਇਹ ਡੀ ਪੀ ਆਰ ਓ ਤੇਜਾ ਸਿੰਘ ਦੀ ਬਿਹਤਰ ਕਾਰਜਸ਼ੈਲੀ ਸਦਕਾ ਹੀ ਸੰਭਵ ਹੋ ਸਕਿਆ ਕਿ ਕਦੇ ਵੀ ਪ੍ਰਸਾਸ਼ਨ ਅਤੇ ਪ੍ਰੈਸ ਦਰਮਿਆਨ ਕਿਸੇ ਤਰਾਂ ਦੀ ਕੋਈ ਗਲਤ ਫਹਿਮੀ ਪੈਦਾ ਨਹੀਂ ਹੋਈ ਸਗੋਂ ਸਮੁੱਚੀ ਪਰਿਕਿਰਿਆ ਸਹਿਜਤਾ ਨਾਲ ਚੱਲਦੀ ਰਹੀ। ਉਹਨਾਂ ਡੀ ਪੀ ਆਰ ਓ ਨੂੰ ਭਵਿੱਖ ਵਿਚ ਚੰਗੀ ਸਿਹਤ ਲਈ ਕਾਮਨਾ ਕਰਦਿਆਂ ਪਹਿਲਾਂ ਦੀ ਤਰਾਂ ਕੰਮ ਵਿਚ ਮਸਰੂਫ਼ ਰਹਿਣ ਦੀ ਸਲਾਹ ਦਿੱਤੀ। ਇਸ ਮੌਕੇ ਡੀ ਪੀ ਆਰ ਓ ਸ. ਤੇਜਾ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਪ੍ਰਸ਼ਾਸਨ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਦਿੱਤੇ ਮਾਣ ਸਤਿਕਾਰ ਲਈ ਸ਼ੁਕਰੀਆ ਅਦਾ ਕਰਦਿਆਂ ਆਖਿਆ ਕਿ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੀਡੀਆ ਦੇ ਸਹਿਯੋਗ ਸਦਕਾ ਹੀ ਆਪਣੇ ਫਰਜ਼ਾਂ ਦੀ ਪੂਰਤੀ ਕਰ ਸਕੇ ਹਨ।  ਪ੍ਰਸ਼ਾਸਨ ਅਤੇ ਮੀਡੀਆ ਵੱਲੋਂ ਮਿਲੇ ਪਿਆਰ ਤੋਂ ਭਾਵੁਕ ਹੋਏ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਤੇਜਾ ਸਿੰਘ ਨੇ ਆਖਿਆ ਕਿ ਅੱਜ ਜਿਨਾਂ ਵੱਡਾ ਸਨਮਾਨ ਉਹਨਾਂ ਨੂੰ ਦਿੱਤਾ ਗਿਆ ਹੈ ਉਸ ਲਈ ਉਹ ਆਖਰੀ ਸਾਹ ਤੱਕ ਰਿਣੀ ਰਹਿਣਗੇ। ਸਮਾਗਮ ਦੇ ਅੰਤ ਵਿਚ ਏ ਪੀ ਆਰ ਓ ਪਰਮਪ੍ਰੀਤ ਸਿੰਘ ਨਰੂਲਾ ਦੀ ਅਗਵਾਈ ਵਿਚ ਦਫਤਰ ਦੇ ਸਟਾਫ਼ ਸ. ਤੇਜਾ ਸਿੰਘ ਨੂੰ ਲੋਈ ਅਤੇ ਯਾਦਗਾਰੀ ਤੋਹਫ਼ੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੁੱਚੇ ਮੋਗਾ ਜ਼ਿਲ੍ਹੇ ਤੋਂ ਪਹੁੰਚੇ ਪੱਤਰਕਾਰਾਂ ਨੇ ਵੀ ਡੀ ਪੀ ਆਰ ਓ ਸ. ਤੇਜਾ ਸਿੰਘ ਨੂੰ ਸਨਮਾਨਿਤ ਕਰਦਿਆਂ ਯਾਦਗਾਰੀ ਤਸਵੀਰਾਂ ਖਿਚਵਾਈਆਂ  । ਇਸ ਮੌਕੇ  ਗੁਰਪ੍ਰੀਤ ਸਿੰਘ ਗੋਪੀ ਰਾਊਕੇ  ਜ਼ਿਲ੍ਹਾ ਇੰਚਾਰਜ ਜਗਬਾਣੀ, ਸਤਿਅਨ ਓਝਾ ਜ਼ਿਲ੍ਹਾ ਇੰਚਾਰਜ ਦੈਨਿਕ ਜਾਗਰਣ, ਮਨਪ੍ਰੀਤ ਸਿੰਘ ਮਲੇਆਣਾ ਜ਼ਿਲ੍ਹਾ ਇੰਚਾਰਜ ਪੰਜਾਬੀ ਜਾਗਰਣ,ਅਮਜਦ ਖ਼ਾਨ ਜ਼ਿਲ੍ਹਾ ਇੰਚਾਰਜ ਸਪੋਕਸਮੈਨ,ਹਰਬਿੰਦਰ ਸਿੰਘ ਭੂਪਾਲ ਜ਼ਿਲ੍ਹਾ ਇੰਚਾਰਜ ਦੈਨਿਕ ਭਾਸਕਰ, ਇਕਬਾਲ ਸਿੰਘ ਜ਼ਿਲ੍ਹਾ ਇੰਚਾਰਜ ਪਹਿਰੇਦਾਰ, ਸ਼ਮਸ਼ੇਰ ਸਿੰਘ ਗਾਲਿਬ ਅਜੀਤਵਾਲ, ਜਗਸੀਰ ਸ਼ਰਮਾ ਜਗਬਾਣੀ ,ਪਲਵਿੰਦਰ ਟਿਵਾਣਾ ਅਜੀਤ ,ਗੁਰਮੀਤ ਸਿੰਘ ਮਾਣੂੰਕੇ ਅਜੀਤ,ਲਛਮਣਜੀਤ ਸਿੰਘ ਪੁਰਬਾ ਹਮਦਰਦ ਟੀ ਵੀ J K NEWS ,ਨਵਦੀਪ ਸਿੰਘ ਮਹੇਸ਼ਰੀ ਜ਼ੀ ਨਿਊਜ਼, ਵਿਪਨ ਓਕਾੜਾ ਜਗਬਾਣੀ ਟੀ ਵੀ, ਸੂਰਜ ਜੈਨ ਪੀ ਟੀ ਸੀ,ਗੁਰਦੇਵ ਭੰਮ ਐੱਮ ਐੱਚ ਵਨ, ਜੁਗਿੰਦਰ ਸਿੰਘ ਫਾਸਟਵੇਅ, ਜਸ ਵਰਮਾ ਫਾਸਟਵੇਅ, ਮਹਿੰਦਰ ਸਿੰਘ ਰੱਤੀਆਂ ਪੰਜਾਬੀ ਟ੍ਰਿਬਿਊਨ, ਸਤੀਸ਼ ਕੁਮਾਰ ਧਰਮਕੋਟ ਜਗਬਾਣੀ,  ਸ਼ਿਵਾ, ਰਾਮ ਲੁਭਾਇਆ ਸ਼ਰਮਾ ਟਾਈਮ ਟੀਵੀ, ਸਤੀਸ਼ ਸਾਹਨੀ ਪੰਜਾਬ ਕੇਸਰੀ, ਸੰਜੀਵ ਕੁਮਾਰ ਅਰੋੜਾ ਆਪਣਾ ਪੰਜਾਬ ਨਿਊਜ਼,ਰਜਿੰਦਰ ਕੁਮਾਰ , ਭੂਸ਼ਨ ਕੁਮਾਰ,ਰਾਜਵਿੰਦਰ ਸਿੰਘ ਰੌਂਤਾ ਪੰਜਾਬੀ ਟ੍ਰਿਬਿਊਨ, ਜਗਸੀਰ ਬਾਵਾ ਜਗਬਾਣੀ,ਸੁਖਦੇਵ ਸਿੰਘ ਖਾਲਸਾ ਅਜੀਤ, ਵਕੀਲ ਮਹਿਰੋਂ ਪੰਜਾਬੀ ਜਾਗਰਣ,ਸੰਦੀਪ ਮੌਂਗਾ,ਸਰਬਜੀਤ ਸਿੰਘ ਰੌਲੀ ਚੜ੍ਹਦੀ ਕਲਾ, ਹੈਪੀ ਰੂਪ,ਵਿਕਾਸ ਕੁਮਾਰ ਗੁਲਾਟੀ ,ਬੂਟਾ ਸਿੰਘ,ਜੀਵਨ ਸਿੰਘ, ਇਕਬਾਲ ਕਲਿਆਣ ਜਗਬਾਣੀ, ਮੈਡਮ ਜਸ਼ਨ (ਦੂਰਦਰਸ਼ਨ ਜਲੰਧਰ ਅਤੇ ਆਲ ਇੰਡੀਆ ਰੇਡੀਓ ਚੰਡੀਗੜ੍ਹ )ਤੋਂ ਇਲਾਵਾ ਸਟਾਫ਼ ਮੈਂਬਰ ਸਰਬਜੀਤ ਕੌਰ,ਬਲਵਿੰਦਰ ਸਿੰਘ,ਪ੍ਰਗਟ ਸਿੰਘ,ਸੇਵਜੀਤ ਕੌਰ,ਸੁਖਮੰਦਰ ਸਿੰਘ ਆਦਿ ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ