ਮੋਗਾ ਅਦਾਲਤ ਦੇ ਸਾਹਮਣੇ ਦੋ ਗੁੱਟ ਆਪਸ ਵਿਚ ਭਿੜੇ ,ਚੱਲੇ ਇੱਟਾਂ ਪੱਥਰ ਨਾਲੇ ਕੀਤੇ ਹਵਾਈ ਫਾਇਰ,ਤਰੀਕ ਭੁਗਤਣ ਆਏ ਨੌਜਵਾਨ ਤੇ ਹੋਇਆ ਹਮਲਾ

Tags: 

ਮੋਗਾ ,27 ਨਵੰਬਰ ( ਲਛਮਣਜੀਤ ਸਿੰਘ ਪੁਰਬਾ/ ਨਵਦੀਪ ਮਹੇਸ਼ਰੀ ): ਮੋਗਾ ਦੇ ਵਿੱਚ ਆਏ ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਵਧਦੀਆਂ ਹੀ ਜਾਂਦੀਆਂ ਹਨ ਜਿੱਥੇ ਧੱਲੇ ਕੇ ਪਿੰਡ ਵਿੱਚ ਇੱਕ ਨੌਜਵਾਨ ਦੀ ਸ਼ਰੇਆਮ ਕੁੱਟਮਾਰ ਕੀਤੀ ਗਈ ਉੱਥੇ ਬੀਤੇ ਕੱਲ ਪ੍ਰੀਤ ਨਗਰ ਦੇ ਦੋ ਨੌਜਵਾਨਾਂ ਤੇ ਫੇਸਬੁੱਕ ਤੇ ਕੁਮੈਂਟ ਨੂੰ ਲੈ ਕੇ ਰਾਡਾਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਉੱਥੇ ਅੱਜ ਮੋਗਾ ਅਦਾਲਤ ਦੇ ਵਿਚ ਤਰੀਕ ਤੇ ਆਏ ਵਰਿੰਦਰ ਸਿੰਘ ਅਤੇ ਉਸਦੇ ਦੋਸਤ ਤੇ ਵੀਹ ਪੱਚੀ ਜਾਣਿਆਂ ਨੇ ਇੱਟਾਂ ਪੱਥਰਾਂ ਦੇ ਨਾਲ ਹਮਲਾ ਬੋਲ ਦਿੱਤਾ ਉੱਥੇ ਵਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨਾਂ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ ਵਰਿੰਦਰ ਦੋ ਹਜ਼ਾਰ ਸਤਾਰਾਂ ਚ ਚੱਲੀ ਗੋਲੀ ਦੇ ਮਾਮਲੇ ਚ ਤਰੀਕ ਤੇ ਆਇਆ ਸੀ ਜਿੱਥੇ ਉਸ ਤੇ ਹਮਲਾ ਹੋ ਗਿਆ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ Íਇਸ ਸਬੰਧੀ ਮੋਗਾ ਦੇ ਐਸਐਸਪੀ ਅਮਰਬੀਰ ਸਿੰਘ ਬਾਜਵਾ ਨੇ ਕਿਹਾ ਕਿ ਸ਼ਿਕਾਇਤ ਮਿਲੀ ਹੈ ਅਦਾਲਤ ਦੇ ਬਾਹਰ ਦੋ ਗੁੱਟਾਂ ਵਿੱਚ ਲੜਾਈ ਹੋਈ ਜਿਸ ਦੌਰਾਨ ਗੱਡੀ ਦੇ ਸ਼ੀਸ਼ੇ ਤੋੜੇ ਗਏ ਅਤੇ ਇੱਕ ਨੌਜਵਾਨ ਦੇ ਹਲਕੀਆਂ ਸੱਟਾਂ ਲੱਗੀਆਂ ਜਿਸ ਨੂੰ ਹਸਪਤਾਲ ਪਹੁੰਚਾਇਆ ਜਿਸਦੀ ਜਾਂਚ ਥਾਣਾ ਸਿਟੀ ਦੇ ਡੀਐੱਸਪੀ ਪਰਮਜੀਤ ਸਿੰਘ ਅਤੇ sho ਕਰ ਰਹੇ ਹਨ ਉਨ੍ਹਾਂ ਕਿਹਾ ਜੇਕਰ ਹਵਾਈ ਫਾਇਰ ਹੋਏ  ਹਨ ਤਾਂ ਜਾਂਚ ਤੋਂ ਬਾਅਦ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ *********** ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -