ਮੋਦੀ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਦੇ ਖਿਲਾਫ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਅਗਵਾਈ ਵਿਚ ਦਿੱਤਾ ਗਿਆ ਬਲਾਕ ਪੱਧਰੀ ਧਰਨਾ

 ਨਿਹਾਲ ਸਿੰਘ ਵਾਲਾ,25 ਨਵੰਬਰ (ਜਸ਼ਨ): ਨਿਹਾਲ ਸਿੰਘ ਵਾਲਾ ਵਿਖੇ ਅੱਜ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਅਗਵਾਈ ਵਿਚ ਮੋਦੀ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਦੇ ਖਿਲਾਫ ਬਲਾਕ ਪੱਧਰੀ ਧਰਨਾ ਦਿੱਤਾ ਗਿਆ । ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਦੀ ਸੱਤਾ ’ਤੇ ਕਾਬਜ਼ ਮੋਦੀ ਸਰਕਾਰ ਨੇ ਆਮ ਲੋਕਾਂ ,ਵਪਾਰੀਆਂ ਅਤੇ ਛੋਟੇ ਉਦਯੋਗਪਤੀਆਂ ਨੂੰ ਬਿਲਕੁੱਲ ਤਬਾਹੀ ਦੀ ਕਗਾਰ ’ਤੇ ਲੈ ਆਂਦਾ ਹੈ ,ਪਰ ਇਸ ਦੇ ਬਾਵਜੂਦ ਉਹ ਲੋਕਾਂ ਨੂੰ ਆਪਣੇ ਜੁਮਲਿਆਂ ਰਾਹੀਂ ਲਗਾਤਾਰ ਗੁਮਰਾਹ ਕਰ ਰਹੀ ਹੈ । ਉਹਨਾਂ ਕਿਹਾ ਕਿ ਲੋਕਾਂ ਕੋਲ ਲੋਕਤੰਤਰਿਕ ਹੱਕ ਹੈ ਜਿਸ ਦੀ ਬਦੌਲਤ ਉਹ ਸੱਤਾ ਤਬਦੀਲੀ ਕਰ ਸਕਦੇ ਹਨ । ਉਹਨਾਂ ਲੋਕਾਂ ਨੂੰ ਅਪੀਲ ਕਿ ਉਹ ਇਕਜੁੱਟ ਹੋ ਕੇ ਕੇਂਦਰ ਸਰਕਾਰ ਦੀਆਂ ਜ਼ਿਆਦਤੀਆਂ ਖਿਲਾਫ਼ ਝੰਡਾ ਚੁੱਕਣ ਤਾਂ ਕਿ ਕੇਂਦਰ ਸਰਕਾਰ ਆਪਣੀਆਂ ਨੀਤੀਆਂ ’ਤੇ ਨਜ਼ਰਸਾਨੀ ਕਰ  ਸਕੇ।

ਇਸ ਮੌਕੇ ਕਾਂਗਰਸ ਦੇ ਜਿਲਾ ਪ੍ਰਧਾਨ ਮਹੇਸ਼ਇੰਦਰ ਸਿੰਘ ਤੋਂ ਇਲਾਵਾ ਹਰੀ ਸਿੰਘ ਖਾਈ ਜਿਲਾ ਪ੍ਰਧਾਨ ਜਾਟ ਸਭਾ,ਪਰਮਜੀਤ ਸਿੰਘ ਨੰਗਲ ਸਾਬਕਾ ਚੇਅਰਮੈਨ, ਚੈਅਰਮੈਨ ਹਰਨੇਕ ਸਿੰਘ ਰਾਮੂਵਾਲਾ,ਪ੍ਰਧਾਨ ਮੇਜਰ ਸਿੰਘ ਸੇਖੋਂ, ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ ਬੀਬੀ ਭਾਗੀਕੇ, ਬਲਾਕ ਪ੍ਰਧਾਨ ਸੇਵਕ ਸਿੰਘ ਸੈਦੋਕੇ, ਚੇਅਰਮੈਨ ਸਤਿੰਦਰ ਸਿੰਘ ਬਬਲਾ, ਸਰਪੰਚ ਸ਼ਿੰਦਰਪਾਲ ਸਿੰਘ ਰਣਸ਼ੀਹ, ਪ੍ਰਧਾਨ ਰੂਪ ਲਾਲ ਮਿੱਤਲ,ਪਰਧਾਨ ਕਾਲੂ ਰਾਮ, ਪ੍ਰਧਾਨ ਹਰਬੰਸ ਸਿੰਘ ਬੁੱਟਰ, ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਅਜੀਤਵਾਲ, ਪ੍ਰਧਾਨ ਹਰਨੇਕ ਸਿੰਘ ਬਰਾੜ, ਸਰਪੰਚ ਗੁਰਪ੍ਰੀਤ ਸਿੰਘ ਨਵਾਂ ਮਾਛੀਕੇ, ਸਰਪੰਚ ਕੰਚਨ ਕੌਰ ਰਾਮੂਵਾਲਾ ਨਵਾ, ਸਰਪੰਚ ਸ਼ਮਸ਼ੇਰ ਖਾਂ ਬੁਰਜ ਦੁਨਾ,ਸਰਪੰਚ ਜਸਵੀਰ ਸਿੰਘ ਬੁਰਜ ਹਮੀਰਾ, ਬੂਟਾ ਸਿੰਘ ਰਣੀਆਂ, ਰਾਧਾ ਮੈਂਬਰ, ਕੁਲਦੀਪ ਸਿੰਘ ਮੈਂਬਰ ਬਲਾਕ ਸੰਮਤੀ ਰਣੀਆ, ਯਾਦਵਿੰਦਰ ਸਿੰਘ ਮਧੇਕੇ ਮੈਂਬਰ ਬਲਾਕ ਸੰਮਤੀ, ਗੁਰਮੇਲ ਸਿੰਘ ਖਾਈ ਜਿਲਾ ਪ੍ਰੀਸ਼ਦ ਮੈਂਬਰ,  ਜਨਕ ਰਾਜ ਰੌਤਾ ਮੈਂਬਰ ਬਲਾਕ ਸੰਮਤੀ,ਨੰਬਰਦਾਰ ਜੀਤੀ ਰੌਤਾ, ਸਰਪੰਚ ਗੁਰਤੇਜ ਸਿੰਘ ਕਾਕਾ ਬਾਰੇਵਾਲਾ,ਗੁਰਸੇਵਕ ਸਿੰਘ ਜਵਾਹਰ ਸਿੰਘ ਵਾਲਾ, ਸਰਪੰਚ ਰਣਜੀਤ ਸਿੰਘ ਭਾਗੀਕੇ, ਦਾਰਾ ਸਿੰਘ ਭਾਗੀਕੇ, ਜਗਸੀਰ ਸਿੰਘ ਕਿਸ਼ਨਗੜ੍ਹ,ਕੁਲਵੰਤ ਸਿੰਘ ਬੱਬੂ , ਗੁਰਮੀਤ ਸਿੰਘ , ਸਵਰਨ ਸਿੰਘ ਡੋਗਰ, ਲਖਵਿੰਦਰ ਸਿੰਘ ਗੋਪਾ,ਕਿਸ਼ਨ ਕੁਮਾਰ ਮੈਂਬਰ,ਸਰਪੰਚ ਅਮਰਜੀਤ ਸਿੰਘ ਪੱਤੋ, ਸਰਪੰਚ ਹਰਮੇਲ ਕੌਰ ਰਾਮੂਵਾਲਾ ਹਰਚੌਕਾ,ਨੰਬਰਦਾਰ ਅਜਮੇਰ ਸਿੰਘ ਖਾਈ, ਸਰਪੰਚ ਜਸਕਰਨ ਸਿੰਘ ਮਾਛੀਕੇ,ਸਰਪੰਚ ਗੁਰਸੇਵਕ ਸਿੰਘ ਬਿੱਟੂ ਘੋਲੀਆ, ਪ੍ਰਵੀਨ ਬਾਂਸਲ, ਰਾਜਿੰਦਰ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।